1.1 C
Toronto
Wednesday, February 25, 2026
spot_img
Homeਪੰਜਾਬਤਰਨਤਾਰਨ ਦੇ ਐਸ.ਐਸ.ਪੀ. ਦਫਤਰ ਅੱਗੇ ਆਮ ਆਦਮੀ ਪਾਰਟੀ ਵਲੋਂ ਧਰਨਾ

ਤਰਨਤਾਰਨ ਦੇ ਐਸ.ਐਸ.ਪੀ. ਦਫਤਰ ਅੱਗੇ ਆਮ ਆਦਮੀ ਪਾਰਟੀ ਵਲੋਂ ਧਰਨਾ

Image Courtesy :jagbani(punjabkesar)

ਵਿਧਾਇਕ ਸੰਧਵਾਂ ਸਣੇ 150 ਵਿਅਕਤੀਆਂ ‘ਤੇ ਕੇਸ ਦਰਜ
ਤਰਨਤਾਰਨ/ਬਿਊਰੋ ਨਿਊਜ਼
ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਅਜੇ ਗਰਮਾਇਆ ਹੋਇਆ ਹੈ। ਇਸਨੂੰ ਲੈ ਕੇ ਜ਼ਿੰਮੇਵਾਰ ਵਿਅਕਤੀਆਂ ਉੱਪਰ ਕਤਲ ਦਾ ਮੁਕੱਦਮਾ ਦਰਜ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ‘ਆਪ’ ਵਲੋਂ ਤਰਨਤਾਰਨ ਦੇ ਐਸਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪੁਲਿਸ ਨੇ ਧਰਨੇ ਦੀ ਅਗਵਾਈ ਕਰ ਰਹੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਮੇਤ 150 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੀ ਇਸ ਕਾਰਵਾਈ ਨੂੰ ‘ਆਪ’ ਆਗੂਆਂ ਨੇ ਲੋਕਤੰਤਰ ਦਾ ਘਾਣ ਦੱਸਿਆ। ਜ਼ਿਕਰਯੋਗ ਹੈ ‘ਆਪ’ ਆਗੂਆਂ ਨੇ ਇਹ ਧਰਨਾ ਲੰਘੇ ਕੱਲ੍ਹ ਤੋਂ ਲਗਾਤਾਰ ਲਗਾਇਆ ਹੋਇਆ ਸੀ।

RELATED ARTICLES
POPULAR POSTS