Breaking News
Home / ਪੰਜਾਬ / ਭਾਰਤ ’ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣ

ਭਾਰਤ ’ਚ ਕਰੋਨਾ ਦੇ ਮਾਮਲੇ ਫਿਰ ਲੱਗੇ ਵਧਣ

ਪੰਜਾਬ ’ਚ ਵੀ ਕਰੋਨਾ ਨਾਲ ਦੋ ਮੌਤਾਂ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸਵੇਰੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਕਰਕੇ ਪੰਜਾਬ ਵਿਚ ਦੋ ਵਿਅਕਤੀਆਂ ਦੀ ਹੋਈ ਮੌਤ ਸਣੇ ਪੂਰੇ ਭਾਰਤ ਵਿਚ 38 ਮੌਤਾਂ ਹੋਈਆਂ ਹਨ। ਪੰਜਾਬ ਵਿਚ ਕਰੋਨਾ ਨਾਲ ਜਿਹੜੇ ਦੋ ਵਿਅਕਤੀਆਂ ਦੀ ਜਾਨ ਗਈ ਹੈ ਉਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਅੰਮਿ੍ਰਤਸਰ ਅਤੇ ਦੂਜੇ ਵਿਅਕਤੀ ਦੀ ਲੁਧਿਆਣਾ ਵਿਚ ਮੌਤ ਹੋਈ ਹੈ। ਜ਼ਿਕਰਯੋਗ ਹੈ ਪਿਛਲੇ ਦਿਨ ਪੰਜਾਬ ’ਚ 134 ਨਵੇਂ ਕਰੋਨਾ ਮਰੀਜ਼ ਮਿਲੇ ਹਨ, ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਦਾ ਪਾਜ਼ੀਟਿਵਟੀ ਰੇਟ ਵੀ ਵਧ ਗਿਆ ਹੈ। ਇਸੇ ਦੌਰਾਨ 20 ਮਰੀਜ਼ਾਂ ਨੂੰ ਲਾਈਫ ਸੇਵਿੰਗ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ 17 ਆਕਸੀਜਨ ਅਤੇ 3 ਆਈਸੀਯੂ ਵਿਚ ਰੱਖੇ ਗਏ ਹਨ। ਪੰਜਾਬ ਵਿਚ ਕਰੋਨਾ ਦੇ ਐਕਟਿਵ ਮਾਮਲੇ ਵੀ 680 ਤੋਂ ਜ਼ਿਆਦਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕਰੋਨਾ ਕਰਕੇ 15 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ 7 ਮੌਤਾਂ ਲੁਧਿਆਣਾ ਵਿਚ ਹੋਈਆਂ ਹਨ। ਇਸੇ ਦੌਰਾਨ ਪੂਰੇ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 13 ਹਜ਼ਾਰ ਤੋਂ ਵੱਧ ਮਾਮਲੇ ਰਿਕਾਰਡ ਕੀਤੇ ਗਏ ਹਨ।

 

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …