Breaking News
Home / ਪੰਜਾਬ / ਪਟਿਆਲਾ ਜੇਲ੍ਹ ’ਢ ਬੰਦ ਮਜੀਠੀਆ ਨੂੰ ਮਿਲੇ ਸੁਖਬੀਰ ਬਾਦਲ

ਪਟਿਆਲਾ ਜੇਲ੍ਹ ’ਢ ਬੰਦ ਮਜੀਠੀਆ ਨੂੰ ਮਿਲੇ ਸੁਖਬੀਰ ਬਾਦਲ

ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠੀਆ ਜੇਲ੍ਹ ’ਚ ਬੰਦ
ਪਟਿਆਲਾ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਜੇਲ੍ਹ ਵਿਚ ਬੰਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ਵਿਚ ਪਟਿਆਲਾ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਹ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਰਿਸ਼ਤੇਦਾਰ ਹੈ। ਸੁਖਬੀਰ ਨੇ ਮਜੀਠੀਆ ਨਾਲ ਕਰੀਬ ਇਕ ਘੰਟਾ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੁਖਬੀਰ ਬਾਦਲ ਮੀਡੀਆ ਨਾਲ ਬਿਨਾ ਕੋਈ ਗੱਲਬਾਤ ਕੀਤਿਆਂ ਚਲੇ ਗਏ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਮਜੀਠੀਆ ਦੀ ਜਾਨ ਨੂੰ ਖਤਰੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਬਿਕਰਮ ਮਜੀਠੀਆ ਦਾ ਪਰਿਵਾਰ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇ ਸਨ। ਇਸ ਦੌਰਾਨ ਇਨ੍ਹਾਂ ਨੇ ਰਾਜਪਾਲ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਸੀ। ਉਸ ਤੋਂ ਬਾਅਦ ਸੁਖਬੀਰ ਬਾਦਲ ਅੱਜ ਮਜੀਠੀਆ ਨੂੰ ਮਿਲਣ ਲਈ ਪਟਿਆਲਾ ਦੀ ਜੇਲ੍ਹ ਵਿਖੇ ਪਹੁੰਚੇ ਸਨ।

 

Check Also

‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ

ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …