ਸਰਹੱਦ ‘ਤੇ ਬਦਲਿਆ ਖਸਤਾ ਹਾਲ ਝੰਡਾ
ਫਿਰੋਜ਼ਪੁਰ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਹੁਸੈਨੀਵਾਲਾ ਰੀਟਰੀਟ ਸੈਰੇਮਨੀ ਵਾਲਾ ਜਗ੍ਹਾ ‘ਤੇ ਐਤਵਾਰ ਨੂੰ ਪਹੁੰਚੇ ਪੱਤਰਕਾਰਾਂ ਵਲੋਂ ਜਦੋਂ ਸਰਹੱਦ ਦੇ ਦੋਵੇਂ ਪਾਸੇ ਲਹਿਰਾ ਰਹੇ ਭਾਰਤ ਤੇ ਪਾਕਿਸਤਾਨ ਦੇ ਝੰਡੇ ਵੱਲ ਨਿਗ੍ਹਾ ਮਾਰੀ ਗਈ ਤਾਂ ਭਾਰਤ ਦਾ ਝੰਤਾਂ ਬੜੀ ਸ਼ਾਨ ਨਾਲ ਲਹਿਰਾ ਰਿਹਾ ਸੀ, ਪਰ ਪਾਕਿਸਤਾਨੀ ਝੰਡਾ ਆਪਣੇ ਦੇਸ਼ ਦੀ ਆਰਥਿਕ ਤੇ ਕੌਮਾਂਤਰੀ ਭਾਈਚਾਰੇ ‘ਚ ਵਿਗੜ ਰਹੀ ਹਾਲਤ ਦੀ ਤਰ੍ਹਾਂ ਬੜੀ ਹੀ ਤਰਸਯੋਗ ਹਾਲਤ ਵਿਚ ਨਜ਼ਰ ਆਇਆ।
ਪਾਕਿਸਤਾਨੀ ਝੰਡਾ ਆਮ ਦਿਨਾਂ ਦੇ ਮੁਕਾਬਲੇ ਬੜਾ ਹੀ ਪੁਰਾਣਾ ਅਤੇ ਭ੍ਰਿਸ਼ਟਿਆ ਹੋਇਆ ਨਜ਼ਰ ਆਇਆ। ਇਸ ‘ਤੇ ਜਦੋਂ ਪੱਤਰਕਾਰਾਂ ਦੇ ਕੈਮਰੇ ਨੇ ਪਾਕਿਸਤਾਨੀ ਝੰਡੇ ਵੱਲ ਫੋਕਸ ਕੀਤਾ ਤਾਂ ਪਾਕਿਸਤਾਨੀ ਰੇਂਜਰਜ਼ ਦੀ ਨਜ਼ਰ ਵੀ ਇਸ ਪਾਸੇ ਪੈ ਗਈ। ਇਸ ‘ਤੇ ਰੇਂਜਰਜ਼ ਨੇ ਕਾਹਲੀ ਵਿਚ ਆਪਣੇ ਉਚ ਅਧਿਕਾਰੀ ਦੇ ਕੰਨ ਵਿਚ ਘੁਸਰ-ਫੁਸਰ ਕਰਦੇ ਹੋਏ ਪੱਤਰਕਾਰਾਂ ਵੱਲ ਇਸ਼ਾਰਾ ਕੀਤਾ। ਇਸ ਮੌਕੇ ਪਾਕਿਸਤਾਨੀ ਅਧਿਕਾਰੀ ਵਲੋਂ ਕੁਝ ਕਹੇ ਜਾਣ ‘ਤੇ ਰੇਂਜਰਜ਼ ਦਾ ਇਕ ਜਵਾਨ ਕਾਹਲੀ ਵਿਚ ਨਵਾਂ ਝੰਡਾ ਲੈ ਆਇਆ ਅਤੇ ਪੁਰਾਣੇ ਨੂੰ ਉਤਾਰ ਕੇ ਨਵਾਂ ਝੰਡਾ ਚੜ੍ਹਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਸਭ ਕੁਝ ਰੀਟਰੀਟ ਸੈਰੇਮਨੀ ਦੀ ਪਰੇਡ ਸ਼ੁਰੂ ਹੋਣ ਤੋਂ ਕਰੀਬ 15-20 ਮਿੰਟ ਪਹਿਲਾਂ ਹੀ ਕੀਤਾ ਗਿਆ। ਇਸ ਮੌਕੇ ਬੀਐਸਐਫ ਦੇ ਇਕ ਜਵਾਨ ਦੱਸਿਆ ਕਿ ਆਮ ਤੌਰ ‘ਤੇ ਜਦੋਂ ਝੰਡੇ ਦੀ ਹਾਲਤ ਖਸਤਾ ਹੋ ਜਾਵੇ ਤਾਂ ਅਜਿਹਾ ਨਹੀਂ ਕੀਤਾ ਜਾਂਦਾ। ਅਜਿਹੀ ਹਾਲਤ ਵਿਚ ਜਦੋਂ ਝੰਡਾ ਬਦਲਣਾ ਹੋਵੇ ਤਾਂ ਸਵੇਰ ਵੇਲੇ ਜਦੋਂ ਝੰਡਾ ਚੜ੍ਹਾਇਆ ਜਾਂਦਾ ਹੈ, ਉਸ ਵੇਲੇ ਹੀ ਨਵਾਂ ਝੰਡਾ ਲਗਾਇਆ ਜਾਂਦਾ ਹੈ।
ਬੀਐਸਐਫ ਦੇ ਜਵਾਨ ਵੀ ਹੈਰਾਨ ਸਨ ਕਿ ਅਚਾਨਕ ਰੀਟਰੀਟ ਤੋਂ ਪਹਿਲਾਂ ਪਾਕਿ ਰੇਂਜਰਜ਼ ਆਪਣਾ ਝੰਡਾ ਕਿਉਂ ਬਦਲ ਰਹੇ ਹਨ। ਇਸ ਦੌਰਾਨ ਰੀਟਰੀਟ ਵੇਖਣ ਆਏ ਗੁਜਰਾਤ ਦੇ ਇਕ ਬਜ਼ੁਰਗ ਨੇ ਹੱਸਦੇ ਹੋਏ ਕਿਹਾ ਕਿ ਭਾਰਤੀ ਮੀਡੀਆ ਤੋਂ ਤਾਂ ਪਾਕਿਸਤਾਨ ਵੀ ਡਰਦਾ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …