4.1 C
Toronto
Wednesday, January 14, 2026
spot_img
Homeਪੰਜਾਬ13 ਬੀਬੀਆਂ ਪਹੁੰਚੀਆਂ ਪੰਜਾਬ ਵਿਧਾਨ ਸਭਾ

13 ਬੀਬੀਆਂ ਪਹੁੰਚੀਆਂ ਪੰਜਾਬ ਵਿਧਾਨ ਸਭਾ

ਜਿਨ੍ਹਾਂ ’ਚੋਂ 11 ਆਮ ਆਦਮੀ ਪਾਰਟੀ, ਇਕ ਕਾਂਗਰਸ ਅਤੇ ਇਕ ਅਕਾਲੀ ਦਲ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਪਹਿਲਾ ਦਿਨ ਸੀ ਅਤੇ 13 ਬੀਬੀਆਂ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੀਆਂ ਹਨ। ਧਿਆਨ ਰਹੇ ਕਿ ਜਿਹੜੀਆਂ ਬੀਬੀਆਂ ਵਿਧਾਨ ਸਭਾ ਵਿਚ ਪਹੁੰਚੀਆਂ ਹਨ, ਉਨ੍ਹਾਂ ਵਿਚੋਂ 11 ਆਮ ਆਦਮੀ ਪਾਰਟੀ, ਇਕ ਕਾਂਗਰਸ ਅਤੇ ਇਕ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ ਹੈ। ਆਮ ਆਦਮੀ ਪਾਰਟੀ ਵਲੋਂ ਜਿੱਤੀਆਂ 11 ਵਿਚੋਂ 9 ਬੀਬੀਆਂ ਅਜਿਹੀਆਂ ਹਨ ਜੋ ਪਹਿਲੀ ਵਾਰ ਚੋਣ ਜਿੱਤੀਆਂ ਹਨ ਅਤੇ ਗਨੀਵ ਕੌਰ ਵੀ ਅਕਾਲੀ ਦਲ ਦੀ ਟਿਕਟ ’ਤੇ ਪਹਿਲੀ ਵਾਰ ਜਿੱਤੇ ਹਨ। ਇਸ ਤਰ੍ਹਾਂ 10 ਬੀਬੀਆਂ ਪਹਿਲੀ ਵਾਰ ਵਿਧਾਨ ਸਭਾ ਵਿਚ ਪਹੁੰਚੀਆਂ ਹਨ। ਧਿਆਨ ਰਹੇ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਬਲਜਿੰਦਰ ਕੌਰ ਪਹਿਲਾਂ ਵੀ ਚੋਣ ਜਿੱਤੇ ਸਨ। ਵਿਧਾਨ ਸਭਾ ਪਹੁੰਚਣ ਵਾਲੀਆਂ ਬੀਬੀਆਂ ਵਿਚ ਆਮ ਆਦਮੀ ਪਾਰਟੀ ਵਲੋਂ ਬੀਬੀ ਸਰਬਜੀਤ ਕੌਰ ਮਾਣੂਕੇ, ਬਲਜਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਜੀਵਨਜੋਤ ਕੌਰ, ਡਾ. ਅਮਨਦੀਪ ਕੌਰ, ਅਨਮੋਲ ਗਗਨ ਮਾਨ, ਨਰਿੰਦਰ ਕੌਰ ਭਰਾਜ, ਇੰਦਰਜੀਤ ਕੌਰ ਮਾਨ, ਰਾਜਿੰਦਰ ਪਾਲ ਕੌਰ ਛੀਨਾ, ਨੀਨਾ ਮਿੱਤਲ ਅਤੇ ਸੰਤੋਸ਼ ਕਟਾਰੀਆ ਸ਼ਾਮਲ ਹਨ। ਇਸੇ ਤਰ੍ਹਾਂ ਕਾਂਗਰਸ ਵਲੋਂ ਅਰੁਣਾ ਚੌਧਰੀ ਅਤੇ ਅਕਾਲੀ ਦਲ ਵਲੋਂ ਗਨੀਵ ਕੌਰ ਚੋਣ ਜਿੱਤੇ ਹਨ। ਜ਼ਿਕਰਯੋਗ ਹੈ ਕਿ ਅੱਜ ਵਿਧਾਨ ਸਭਾ ਦੇ ਪਹਿਲੇ ਦਿਨ ਬਹੁਤੇ ਵਿਧਾਇਕਾਂ ਨੇ ਵਿਧਾਨ ਸਭਾ ਦੀ ਦਹਿਲੀਜ਼ ’ਤੇ ਮੱਥਾ ਟੇਕ ਕੇ ਕਦਮ ਅੱਗੇ ਵਧਾਇਆ ਹੈ।

RELATED ARTICLES
POPULAR POSTS