Breaking News
Home / ਕੈਨੇਡਾ / Front / ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਤੁੰਗ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਤੁੰਗ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ

ਪਤੀ-ਪਤਨੀ ਅਤੇ ਭਰਜਾਈ ਦੀ ਗਲਾ ਘੁੱਟ ਕੀਤੀ ਗਈ ਹੱਤਿਆ


ਤਰਨ ਤਾਰਨ/ਬਿਊਰੋ ਨਿਊਜ਼ : ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਅਧੀਨ ਆਉਂਦੇ ਪਿੰਡ ਤੁੰਗ ਵਿਖੇ ਲੰਘੀ ਦੇਰ ਰਾਤ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲਿਆ ਵਿਚ ਇਕਬਾਲ ਸਿੰਘ, ਉਸਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਸ਼ਾਮਲ ਹੈ। ਤਿੰਨੋਂ ਲਾਸ਼ਾਂ ਵੱਖੋ-ਵੱਖਰੇ ਕਮਰਿਆਂ ’ਚੋਂ ਬਰਾਮਦ ਹੋਈਆਂ ਜਿਨ੍ਹਾਂ ਦੇ ਮੂੰਹਾਂ ’ਤੇ ਟੇਪਾਂ ਲਗਾਈਆਂ ਹੋਈਆਂ ਸਨ ਅਤੇ ਇਨ੍ਹਾਂ ਦੇ ਹੱਥ ਪੈਰੇ ਵੀ ਬੰਨ੍ਹੇ ਹੋਏ ਸਨ। ਇਸ ਘਟਨਾ ਨੂੰ ਲੁੱਟ ਦੀ ਨੀਅਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਘਰ ਦਾ ਸਾਰਾ ਸਮਾਨ ਵੀ ਖਿੱਲਰਿਆ ਪਿਆ ਸੀ ਅਤੇ ਘਟਨਾ ਸਮੇਂ ਘਰ ਵਿਚ ਚਾਰ ਮੈਂਬਰ ਮੌਜੂਦ ਸਨ। ਜਿਨ੍ਹਾਂ ਵਿਚੋਂ ਤਿੰਨ ਦਾ ਕਤਲ ਕਰ ਦਿੱਤਾ ਗਿਆ ਹੈ ਜਦਕਿ ਪਰਵਾਸੀ ਕਾਮਾ ਘਰ ਤੋਂ ਫਰਾਰ ਦੱਸਿਆ ਜਾ ਰਿਹਾ ਸੀ। ਪ੍ਰੰਤੂ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਵਾਸੀ ਕਾਮਾ ਵਾਪਸ ਘਰ ਪਰਤ ਆਇਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਅਣਪਛਾਤੇ ਵਿਅਕਤੀ ਨਹਿਰ ਕਿਨਾਰੇ ਸੁੱਟ ਗਏ ਸਨ। ਪੁਲਿਸ ਵੱਲੋਂ ਪਰਵਾਸੀ ਕਾਮੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਿ੍ਰਤਕਾਂ ਦੇਹਾਂ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

Check Also

ਪਾਕਿ ਦੇ ਆਗੂ ਫਵਾਦ ਨੇ ਰਾਹੁਲ, ਕੇਜਰੀਵਾਲ ਤੇ ਮਮਤਾ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਕਿਹਾ : ਮੋਦੀ ਦੀ ਹਾਰ ਨਾਲ ਭਾਰਤ-ਪਾਕਿ ਦੇ ਰਿਸ਼ਤੇ ਸੁਧਰਨਗੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …