16.8 C
Toronto
Tuesday, October 13, 2026
spot_img
Homeਪੰਜਾਬਵਿਦੇਸ਼ ਜਾਣ ਦੇ ਸੁਪਨੇ 'ਚ ਖਤਮ ਹੋ ਗਿਆ ਪੂਰਾ ਪਰਿਵਾਰ

ਵਿਦੇਸ਼ ਜਾਣ ਦੇ ਸੁਪਨੇ ‘ਚ ਖਤਮ ਹੋ ਗਿਆ ਪੂਰਾ ਪਰਿਵਾਰ

ਵਿਦੇਸ਼ ਜਾਣ ਦੇ ਸੁਪਨੇ ‘ਚ ਖਤਮ ਹੋ ਗਿਆ ਪੂਰਾ ਪਰਿਵਾਰਕਰਜ਼ੇ ‘ਚ ਡੁੱਬੇ ਮਾਂ-ਬਾਪ ਤੇ ਪੁੱਤਰ ਨੇ ਖਾਧਾ ਜ਼ਹਿਰ, ਤਿੰਨਾਂ ਦੀ ਮੌਤ
ਨਵਾਂਸ਼ਹਿਰ/ਬਿਊਰੋ ਨਿਊਜ਼
ਵਿਦੇਸ਼ ਜਾਣ ਦੀ ਇੱਛਾ ਵਿਚ ਨਵਾਂਸ਼ਹਿਰ ਦੇ ਨੇੜਲੇ ਪਿੰਡ ਘੁੰਮਣਾ ਦਾ ਇਕ ਪਰਿਵਾਰ ਕਰਜ਼ੇ ਵਿਚ ਏਨਾ ਜ਼ਿਆਦਾ ਡੁੱਬ ਗਿਆ ਕਿ ਪਰਿਵਾਰ ਦੇ ਸਾਰੇ ਤਿੰਨ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਸ ਪਰਿਵਾਰ ਨੇ ਕੈਨੇਡਾ ਵਿਚ ਪੀ.ਆਰ. ਲਈ 80 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਏਜੰਟ ਇਹ ਪੈਸੇ ਲੈ ਕੇ ਭੱਜ ਗਿਆ। ਸਦਮੇ ‘ਚ ਆਏ ਸੋਡੀ ਰਾਮ, ਉਸਦੀ ਪਤਨੀ ਮਹਿੰਦਰ ਕੌਰ ਅਤੇ ਉਸਦੇ ਪੁੱਤਰ ਪ੍ਰਿੰਸ ਨੇ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਪ੍ਰਿੰਸ ਦੀ ਫੇਸਬੁੱਕ ਦੇ ਜ਼ਰੀਏ ਕੈਨੇਡਾ ਰਹਿੰਦੀ ਲੜਕੀ ਕਿਰਨ ਨਾਲ ਦੋਸਤੀ ਹੋ ਗਈ ਅਤੇ ਫਿਰ ਇਨ੍ਹਾਂ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ ਸੀ। ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਨੇ ਵਿਦੇਸ਼ ਜਾਣ ਦੇ ਚੱਕਰ ਵਿਚ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ। ਕਰਜ਼ਾ ਦੇਣ ਵਾਲੇ ਵੀ ਆਪਣੇ ਪੈਸੇ ਵਾਪਸ ਲੈਣ ਪੁਲਿਸ ਕੋਲ ਪਹੁੰਚ ਗਏ ਅਤੇ ਇਹ ਪਰਿਵਾਰ ਘਬਰਾ ਗਿਆ, ਜਿਸ ਦੇ ਚੱਲਦਿਆਂ ਇਨ੍ਹਾਂ ਤਿੰਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

RELATED ARTICLES
POPULAR POSTS