20.4 C
Toronto
Friday, September 18, 2026
spot_img
Homeਭਾਰਤਅਮਰੀਕਾ ਦੇ ਖਿਲਾਫ ਸੰਯੁਕਤ ਰਾਸ਼ਟਰ ਪਹੁੰਚਿਆ ਇਰਾਨ

ਅਮਰੀਕਾ ਦੇ ਖਿਲਾਫ ਸੰਯੁਕਤ ਰਾਸ਼ਟਰ ਪਹੁੰਚਿਆ ਇਰਾਨ

ਅਮਰੀਕਾ ਦੇ ਖਿਲਾਫ ਸੰਯੁਕਤ ਰਾਸ਼ਟਰ ਪਹੁੰਚਿਆ ਇਰਾਨਕਿਹਾ : ਸਾਡਾ ਜਹਾਜ਼ ਜ਼ਬਤ ਕਰਨਾ ਸਮੁੰਦਰੀ ਡਕੈਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਰਾਨ ਨੇ ਅਮਰੀਕਾ ਦੇ ਖਿਲਾਫ ਸੰਯੁਕਤ ਰਾਸ਼ਟਰ ਵਿਚ ਸ਼ਿਕਾਇਤ ਕੀਤੀ ਹੈ। ਤਹਿਰਾਨ ਦੇ ਮੀਡੀਆ ਦੀ ਰਿਪੋਰਟ ਮੁਤਾਬਕ ਚਿੱਠੀ ਵਿਚ ਇਰਾਨ ਨੇ ਅਮਰੀਕਾ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।
ਇਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੇ ਉਸਦੇ ਜਹਾਜ਼ਾਂ ਨੂੰ ਜ਼ਬਤ ਕਰਕੇ ‘ਸਮੁੰਦਰੀ ਡਕੈਤੀ’ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਇਰਾਨ ਦੇ ਰਾਜਦੂਤ ਅਮੀਰ ਸਈਦ ਇਰਾਬਾਨੀ ਨੇ ਕਿਹਾ ਕਿ ਅਮਰੀਕਾ ਨੇ ‘ਮੈਜਿਸਟਿਕ’ ਅਤੇ ‘ਟਿਫਨੀ’ ਨਾਮ ਦੇ ਜਹਾਜ਼ਾਂ ਨੂੰ ਕਬਜ਼ੇ ਵਿਚ ਲਿਆ ਹੈ ਅਤੇ ਕਰੀਬ 38 ਲੱਖ ਬੈਰਲ ਇਰਾਨੀ ਤੇਲ ਵੀ ਜ਼ਬਤ ਕਰ ਲਿਆ। ਉਨ੍ਹਾਂ ਨੇ ਇਸ ਕਦਮ ਨੂੰ ਗੈਰਕਾਨੂੰਨੀ ਦੱਸਿਆ ਅਤੇ ਇਹ ਅੰਤਰਰਾਸ਼ਟਰੀ ਵਪਾਰ ਵਿਚ ਦਖਲ ਦੇਣ ਵਰਗਾ ਹੈ। ਇਰਾਨ ਦਾ ਇਲਜ਼ਾਮ ਹੈ ਕਿ ਅਮਰੀਕਾ ਦੀ ਇਹ ਕਾਰਵਾਈ ਸੰਯੁਕਤ ਰਾਸ਼ਟਰ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਸਮੁੰਦਰ ਨਾਲ ਜੁੜੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ।
ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਕੋਲੋਂ ਮੰਗ ਕੀਤੀ ਹੈ ਕਿ ਉਹ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕਰੇ ਅਤੇ ਇਸ ਮੁੱਦੇ ‘ਤੇ ਕਾਰਵਾਈ ਕਰੇ।

RELATED ARTICLES
POPULAR POSTS