Breaking News
Home / ਭਾਰਤ / ਮਮਤਾ ਬੈਨਰਜੀ ਨਾਲ ਵਿਦੇਸ਼ ਦੌਰੇ ‘ਤੇ ਗਏ ਪੱਤਰਕਾਰਾਂ ਨੇ ਚਾਂਦੀ ਦੇ ਚਮਚ ਲੁਕੋਏ

ਮਮਤਾ ਬੈਨਰਜੀ ਨਾਲ ਵਿਦੇਸ਼ ਦੌਰੇ ‘ਤੇ ਗਏ ਪੱਤਰਕਾਰਾਂ ਨੇ ਚਾਂਦੀ ਦੇ ਚਮਚ ਲੁਕੋਏ

ਸੀਸੀ ਟੀਵੀ ਕੈਮਰਿਆਂ ‘ਚ ਹੋਏ ਕੈਦ, ਭਰਨਾ ਪਿਆ ਹਰਜਾਨਾ
ਕੋਲਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਦੌਰੇ ‘ਤੇ ਲੰਡਨ ਗਏ ਸੀਨੀਅਰ ਪੱਤਰਕਾਰਾਂ ਨੇ ਚਾਂਦੀ ਦਾ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਣਕਾਰੀ ਅਨੁਸਾਰ ਲੰਡਨ ਵਿਚ ਮਹਿਮਾਨਾਂ ਲਈ ਸ਼ਾਨਦਾਰ ਹੋਟਲ ਵਿਚ ਸਮਾਗਮ ਕੀਤਾ ਗਿਆ। ਖਾਣੇ ਤੋਂ ਬਾਅਦ ਪੱਤਰਕਾਰ ਚਾਂਦੀ ਦੇ ਚਮਚੇ ਚੋਰੀ ਕਰਕੇ ਆਪਣੇ ਬੈਗਾਂ ਵਿਚ ਪਾ ਰਹੇ ਸਨ। ਪੱਤਰਕਾਰਾਂ ਦੀ ਇਹ ਹਰਕਤ ਸੀਸੀ ਟੀਵੀ ਕੈਮਰੇ ਵਿਚ ਕੈਦ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਵਿਅਕਤੀਆਂ ‘ਤੇ ਚਮਚੇ ਚੋਰੀ ਕਰਨ ਦਾ ਆਰੋਪ ਲੱਗ ਰਿਹਾ ਹੈ, ਉਨ੍ਹਾਂ ਵਿਚ ਸੀਨੀਅਰ ਪੱਤਰਕਾਰ ਅਤੇ ਸੰਪਾਦਕਾਂ ਦਾ ਨਾਮ ਵੀ ਸ਼ਾਮਲ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੱਤਰਕਾਰਾਂ ਨੇ ਇਹ ਗੱਲ ਮੰਨ ਵੀ ਲਈ ਹੈ। ਇਸ ਲਈ ਉਨ੍ਹਾਂ ਨੂੰ 50 ਪੌਂਡ ਦਾ ਜੁਰਮਾਨਾ ਵੀ ਭਰਨਾ ਪਿਆ।

Check Also

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਲਈ ਖੁੱਲ੍ਹੇ

ਆਰੰਭ ਹੋਈ ਸਲਾਨਾ ਯਾਤਰਾ, ਵੱਡੀ ਗਿਣਤੀ ’ਚ ਸੰਗਤਾਂ ਨੇ ਟੇਕਿਆ ਮੱਥਾ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ …