ਮੋਦੀ ਸਰਕਾਰ ਦਾ ਇਹ ਅਖੀਰਲਾ ਸੰਪੂਰਨ ਬਜਟ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਅਗਲਾ ਅਤੇ ਆਖਰੀ ਸੰਪੂਰਨ ਸਲਾਨਾ ਬਜਟ ਇਕ ਫਰਵਰੀ ਨੂੰ ਪੇਸ਼ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਵਿੱਤ ਮੰਤਰੀ ਅਰੁਣ ਜੇਤਲੀ ਮੱਧ ਵਰਗ ਦੇ ਵਿਅਕਤੀ ਨੂੰ ਰਾਹਤ ਦੇ ਸਕਦੇ ਹਨ। ਜਾਣਕਾਰੀ ਮਿਲੀ ਹੈ ਕਿ ਵਿੱਤ ਮੰਤਰਾਲਾ ਆਮ ਬਜਟ ਵਿਚ ਇਨਕਮ ਟੈਕਸ ਵਿਚ ਛੋਟ ਦੇਣ ਲਈ ਆਮਦਨ ਦੀ ਸੀਮਾ ਵਧਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਲੈਬ ਦੇ ਹਿਸਾਬ ਨਾਲ ਢਾਈ ਲੱਖ ਰੁਪਏ ਸਲਾਨਾ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗਦਾ। ਇਸ ਸਲੈਬ ਨੂੰ ਵੀ ਹੁਣ 3 ਲੱਖ ਰੁਪਏ ਤੱਕ ਕੀਤਾ ਜਾ ਸਕਦਾ ਹੈ। ਨਵੇਂ ਬਜਟ ਦੇ ਹਿਸਾਬ ਨਾਲ ਸਲਾਨਾ 20 ਲੱਖ ਰੁਪਏ ਕਮਾਉਣ ਵਾਲਿਆਂ ਨੂੰ ਵੀ ਲਾਭ ਹੋ ਸਕਦਾ ਹੈ। ਇਹ ਬਜਟ ਨਰਿੰਦਰ ਮੋਦੀ ਸਰਕਾਰ ਦਾ ਅਖੀਰਲਾ ਸੰਪੂਰਨ ਹੋਵੇਗਾ ਕਿਉਂਕਿ 2019 ਵਿਚ ਤਾਂ ਲੋਕ ਸਭਾ ਚੋਣਾਂ ਹੋਣੀਆਂ ਹਨ।
Check Also
ਅਦਾਕਾਰ ਅੱਲੂ ਅਰਜਨ 18 ਘੰਟੇ ਮਗਰੋਂ ਜੇਲ੍ਹ ਤੋਂ ਹੋਏ ਰਿਹਾਅ
ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 …