0.2 C
Toronto
Tuesday, January 13, 2026
spot_img
Homeਭਾਰਤਪੌਪ ਗਾਇਕ ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ

ਪੌਪ ਗਾਇਕ ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ

ਸ਼ਾਲਿਨੀ ਨੂੰ ਗੁਜ਼ਾਰੇ ਭੱਤੇ ਵਜੋਂ ਹਨੀ ਸਿੰਘ ਨੇ ਦਿੱਤੇ ਇਕ ਕਰੋੜ ਰੁਪਏ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਪੌਪ ਗਾਇਕ ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦਾ ਤਲਾਕ ਹੋ ਗਿਆ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ ਅਤੇ ਪੌਪ ਗਾਇਕ ’ਤੇ ਘਰੇਲੂ ਹਿੰਸਾ ਅਤੇ ਹੋਰ ਕਈ ਗੰਭੀਰ ਆਰੋਪ ਲਗਾਏ ਸਨ। ਮੀਡੀਆ ’ਤੇ ਆ ਰਹੀ ਜਾਣਕਾਰੀ ਮੁਤਾਬਕ ਸ਼ਾਲਿਨੀ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਰੁਪਏ ਦਾ ਭੱਤਾ ਮੰਗਿਆ ਸੀ। ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਰੁਪਏ ’ਤੇ ਸਮਝੌਤਾ ਹੋਇਆ ਹੈ। ਹਨੀ ਸਿੰਘ ਅਤੇ ਸ਼ਾਲਿਨੀ ਦਾ ਹੁਣ ਅਧਿਕਾਰਤ ਤੌਰ ’ਤੇ ਤਲਾਕ ਹੋ ਗਿਆ ਹੈ। ਹਨੀ ਸਿੰਘ ਨੇ ਲੰਘੇ ਕੱਲ੍ਹ ਵੀਰਵਾਰ ਨੂੰ ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਵਿੱਚ ਇੱਕ ਸੀਲਬੰਦ ਲਿਫ਼ਾਫ਼ੇ ਵਿੱਚ ਸ਼ਾਲਿਨੀ ਤਲਵਾਰ ਨੂੰ ਗੁਜਾਰੇ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ। ਦੱਸਣਯੋਗ ਹੈ ਕਿ ਹਨੀ ਸਿੰਘ ਤੇ ਸ਼ਾਲਿਨੀ ਦਾ ਵਿਆਹ 2011 ਵਿਚ ਹੋਇਆ ਸੀ ਅਤੇ ਉਹ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਰਿਲੇਸ਼ਨਸ਼ਿਪ ਵਿਚ ਰਹੇ।

 

RELATED ARTICLES
POPULAR POSTS