18.3 C
Toronto
Wednesday, September 23, 2026
spot_img
Homeਭਾਰਤਮਹਿਬੂਬਾ ਮੁਫ਼ਤੀ ਨੇ ਜੰਤਰ ਮੰਤਰ 'ਤੇ ਦਿੱਤਾ ਰੋਸ ਧਰਨਾ

ਮਹਿਬੂਬਾ ਮੁਫ਼ਤੀ ਨੇ ਜੰਤਰ ਮੰਤਰ ‘ਤੇ ਦਿੱਤਾ ਰੋਸ ਧਰਨਾ

ਮਹਿਬੂਬਾ ਮੁਫ਼ਤੀ ਨੇ ਜੰਤਰ ਮੰਤਰ ‘ਤੇ ਦਿੱਤਾ ਰੋਸ ਧਰਨਾਕਿਹਾ : ਜੇਲ੍ਹ ਬਣ ਗਿਆ ਹੈ ਕਸ਼ਮੀਰ, ਲੋਕਾਂ ਨੂੰ ਕੋਈ ਆਜ਼ਾਦੀ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਨਵੀਂ ਦਿੱਲੀ ਵਿਖੇ ਜੰਤਰ ਮੰਤਰ ‘ਤੇ ਧਰਨਾ ਦਿੱਤਾ। ਮੁਫ਼ਤੀ ਨੇ ਆਰੋਪ ਲਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ।
ਮਹਿਬੂਬਾ ਨੇ ਕਿਹਾ ਕਿ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਤੁਰੰਤ ਰੋਕੀਆਂ ਜਾਣ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਨੇ ਕਿਹਾ ਕਿ ਉਸ ਨੇ ਤਾਂ ਕੌਮੀ ਰਾਜਧਾਨੀ ਵਿਚ ਧਰਨਾ ਦੇਣ ਦਾ ਫ਼ੈਸਲਾ ਲਿਆ ਕਿਉਂਕਿ ਕਸ਼ਮੀਰ ਵਿਚ ਕਦੇ ਵੀ ਰੋਸ ਜ਼ਾਹਿਰ ਨਹੀਂ ਕਰਨ ਦਿੱਤਾ ਗਿਆ। ਮਹਿਬੂਬਾ ਨੇ ਕਿਹਾ ਕਿ ਉਸ ਨੂੰ ਜਾਂ ਤਾਂ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਤੇ ਜੇ ਉਸ ਨੇ ਵਿਰੋਧ ਦਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਲੈ ਗਈ। ਜੰਤਰ ਮੰਤਰ ਉਤੇ ਕਈ ਪੀਡੀਪੀ ਵਰਕਰ ਮਹਿਬੂਬਾ ਦੇ ਨਾਲ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਕਸ਼ਮੀਰ ਜੇਲ੍ਹ ਬਣ ਗਿਆ ਹੈ ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਵਿਚਾਰ ਰੱਖਣ ਦੀ ਕੋਈ ਆਜ਼ਾਦੀ ਨਹੀਂ ਹੈ। ਪੀਡੀਪੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿਵੇਂ ਸਰਕਾਰ ਵਿਕਾਊ ਮੀਡੀਆ ਦੀ ਮਦਦ ਨਾਲ ਇਹ ਦਿਖਾਉਣ ਵਿਚ ਰੁੱਝੀ ਹੈ ਕਿ ਵਾਦੀ ਵਿਚ ਸਭ ਕੁਝ ਠੀਕ-ਠਾਕ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਹਰੇਕ ਪੁਲਿਸ ਕਾਰਵਾਈ ਉਤੇ ਸਵਾਲ ਚੁੱਕਦੇ ਹਨ। ਮਹਿਬੂਬਾ ਨੇ ਆਰੋਪ ਲਾਇਆ ਕਿ ਜੰਮੂ ਕਸ਼ਮੀਰ ਵਿਚ ਭ੍ਰਿਸ਼ਟਾਚਾਰ ਸਿਖ਼ਰਾਂ ਉਤੇ ਹੈ, ਨੌਕਰੀਆਂ ਨਹੀਂ ਹਨ ਤੇ ਬੇਕਸੂਰਾਂ ਦਾ ਖ਼ੂਨ ਡੁੱਲ ਰਿਹਾ ਹੈ।

 

RELATED ARTICLES
POPULAR POSTS