15.1 C
Toronto
Thursday, May 28, 2026
spot_img
Homeਭਾਰਤਸੰਨੀ ਦਿਓਲ ਨੂੰ ਮਿਲੀ ਵਾਈ ਪਲੱਸ ਸਕਿਉਰਿਟੀ

ਸੰਨੀ ਦਿਓਲ ਨੂੰ ਮਿਲੀ ਵਾਈ ਪਲੱਸ ਸਕਿਉਰਿਟੀ

ਨਵੀਂ ਦਿੱਲੀ/ਬਿਊਰੋ ਨਿਊਜ਼
ਖੇਤੀ ਕਾਨੂੰਨ ਰੱਦ ਕਰਾਉਣ ਦੇ ਚੱਲ ਰਹੇ ਸੰਘਰਸ਼ ਦੌਰਾਨ ਮੋਦੀ ਸਰਕਾਰ ਨੇ ਆਪਣੇ ਐਮ.ਪੀ. ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਵਾਈ ਪਲੱਸ ਸਕਿਉਰਿਟੀ ਦੇਣ ਦਾ ਫ਼ੈਸਲਾ ਲਿਆ ਹੈ। ਸੰਨੀ ਦਿਓਲ ਲਈ ਵਾਈ ਪਲੱਸ ਸਕਿਉਰਿਟੀ ਦਾ ਮਤਲਬ ਹੈ ਕਿ ਉਨ੍ਹਾਂ ਦੀ ਸੁਰੱਖ਼ਿਆ ਲਈ ਹੁਣ ਦੋ ਕਮਾਂਡੋਜ਼ ਅਤੇ ਪੁਲਿਸ ਮੁਲਾਜ਼ਮਾਂ ਸਣੇ 11 ਸੁਰੱਖ਼ਿਆ ਕਰਮੀ ਹਾਜ਼ਰ ਰਹਿਣਗੇ। ਸੰਨੀ ਦਿਓਲ ਨੇ ਮੋਦੀ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਦੇ ਹੱਕ ਵਿਚ ਖੜ੍ਹਨ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਸੰਨੀ ਦੀ ਸੋਸ਼ਲ ਮੀਡੀਆ ‘ਤੇ ਹਾਲੇ ਤੱਕ ਲੋਕਾਂ ਵੱਲੋਂ ਕਿਰਕਿਰੀ ਕੀਤੀ ਜਾ ਰਹੀ ਹੈ।

RELATED ARTICLES
POPULAR POSTS