ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫਾਇਰਿੰਗ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਅੰਮਿ੍ਰਤਸਰ ਵਿਚ ਅਟਾਰੀ ਸਰਹੱਦ ਦੇ ਨੇੜੇ ਇਕ ਵਾਰ ਫਿਰ ਪਾਕਿਸਤਾਨ ਵਲੋਂ ਡਰੋਨ ਮੂਵਮੈਂਟ ਦੇਖਣ ਨੂੰ ਮਿਲੀ ਹੈ। ਰਾਤ ਦੇ ਸਮੇਂ ਦੋ ਵਾਰ ਡਰੋਨ ਨੇ ਭਾਰਤ ਦੀ ਸਰਹੱਦ ਪਾਰ ਕੀਤੀ, ਪਰ ਦੋਵੇਂ ਵਾਰ ਵੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਭਜਾ ਦਿੱਤਾ। ਜਦੋਂ ਬੀਐਸਐਫ ਦੇ ਜਵਾਨਾਂ ਨੇ ਰਾੳੂਂਡ ਫਾਇਰ ਕੀਤੇ ਤਾਂ ਕੁਝ ਹੀ ਮਿੰਟਾਂ ਵਿਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਸਵੇਰ ਹੁੰਦਿਆਂ ਹੀ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਅਭਿਆਨ ਵੀ ਚਲਾਇਆ। ਮਿਲੀ ਜਾਣਕਾਰੀ ਮੁਤਾਬਕ ਲੰਘੀ ਰਾਤ ਅਟਾਰੀ ਸਰਹੱਦ ਦੇ ਨੇੜੇ ਬੀ.ਓ.ਪੀ. ਰਾਜਾਤਾਲ ਵਿਚ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਸੀ ਅਤੇ ਇਹ ਹਲਚਲ ਰਾਤ ਕਰੀਬ 12 ਵਜੇ ਹੋਈ। ਧਿਆਨ ਰਹੇ ਕਿ ਸਰਹੱਦ ’ਤੇ ਪਿਛਲੇ ਕੁਝ ਦਿਨਾਂ ਤੋਂ ਡਰੋਨ ਮੂਵਮੈਂਟ ਵੀ ਵਧੀ ਹੈ ਅਤੇ ਤਸਕਰੀ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਹਨ।