9.1 C
Toronto
Thursday, October 15, 2026
spot_img
HomeਕੈਨੇਡਾFrontਭਾਰਤੀ ਬੈਂਕ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼: ਆਈ...

ਭਾਰਤੀ ਬੈਂਕ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼: ਆਈ ਡੀ ਬੀ ਆਈ ਬੈਂਕ ਦੀ 60.72% ਹਿੱਸੇਦਾਰੀ ਵਿਕੇਗੀ

ਭਾਰਤੀ ਬੈਂਕ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼: ਆਈ ਡੀ ਬੀ ਆਈ ਬੈਂਕ ਦੀ 60.72% ਹਿੱਸੇਦਾਰੀ ਵਿਕੇਗੀ
ਕੈਨੇਡਾ ਦੀ ਫੇਅਰਫੈਕਸ ਨੇ 52,878 ਕਰੋਡ਼ ਰੁਪਏ ਦੀ ਬੋਲੀ ਲਾਈ
ਨਵੀਂ ਦਿੱਲੀ : ਕੈਨੇਡਾ ਦੀ ਫੇਅਰਫੈਕਸ ਫਾਇਨਾਂਸ਼ੀਅਲ ਹੋਲਡਿੰਗਜ਼ 52878 ਕਰੋੜ ਰੁਪਏ ’ਚ ਆਈ ਡੀ ਬੀ ਆਈ ਬੈਂਕ ’ਚ 60.72 ਫ਼ੀਸਦ ਹਿੱਸੇਦਾਰੀ ਖ਼ਰੀਦੇਗੀ। ਇਹ ਕਿਸੇ ਭਾਰਤੀ ਬੈਂਕ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋਵੇਗਾ। ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਇਸ ਵਿਕਰੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ।
ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੇ ਫ਼ੈਸਲੇ ਬਾਰੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਅਤੇ ਐੱਲ ਆਈ ਸੀ ਕੋਲ ਨਵੀਂ ਕੰਪਨੀ ’ਚ 34 ਫ਼ੀਸਦੀ ਦੀ ਹਿੱਸੇਦਾਰੀ ਹੋਵੇਗੀ। ਫੇਅਰਫੈਕਸ ਕੰਪਨੀ ਸਰਕਾਰ ਦੀ 30.48 ਫ਼ੀਸਦ ਹਿੱਸੇਦਾਰੀ ਕਰੀਬ 26620 ਕਰੋੜ ਰੁਪਏ ’ਚ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਦੀ 30.24 ਫ਼ੀਸਦ ਹਿੱਸੇਦਾਰੀ ਕਰੀਬ 26440 ਕਰੋੜ ਰੁਪਏ ’ਚ ਖ਼ਰੀਦੇਗੀ। ਸਰਕਾਰੀ ਬਿਆਨ ਮੁਤਾਬਕ ਕੈਨੇਡਾ ਦੇ ਕਾਰੋਬਾਰੀ ਪ੍ਰੇਮ ਵਤਸ ਦੀ ਅਗਵਾਈ ਹੇਠਲੀ ਫੇਅਰਫੈਕਸ ਪ੍ਰਤੀ ਸ਼ੇਅਰ 81 ਰੁਪਏ ਦਾ ਭੁਗਤਾਨ ਕਰੇਗੀ। ਇਸ ਐਲਾਨ ਮਗਰੋਂ ਬੁੱਧਵਾਰ ਨੂੰ ਬੀ ਐੱਸ ਈ ’ਚ ਆਈ ਡੀ ਬੀ ਆਈ ਬੈਂਕ ਦਾ ਸ਼ੇਅਰ 9.07 ਫ਼ੀਸਦ ਚੜ੍ਹ ਕੇ 90.44 ਰੁਪਏ ’ਤੇ ਬੰਦ ਹੋਇਆ।
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਸੌਦੇ ਨੂੰ ਅਹਿਮ ਪ੍ਰਾਪਤੀ ਦੱਸਿਆ ਅਤੇ ਕਿਹਾ ਕਿ ਸਰਕਾਰ ਨੇ ਬੈਂਕ ਨੂੰ ਵਿੱਤੀ ਸੰਕਟ ’ਚੋਂ ਕੱਢਣ ’ਚ ਮਦਦ ਕੀਤੀ ਹੈ। ਇਸ ਕਦਮ ਨਾਲ ਭਾਰਤ ਦਾ ਬੈਂਕਿੰਗ ਪ੍ਰਬੰਧ ਮਜ਼ਬੂਤ ਹੋਵੇਗਾ ਅਤੇ ਬੈਂਕ ਸੇਵਾਵਾਂ ਨੂੰ ਆਲਮੀ ਮਾਪਦੰਡਾਂ ਮੁਤਾਬਕ ਬਣਾਉਣ ’ਚ ਸਹਾਇਤਾ ਮਿਲੇਗੀ। ਵਿਕਰੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫੇਅਰਫੈਕਸ ਆਰ ਬੀ ਆਈ ਅੱਗੇ ਕਾਰਜ ਯੋਜਨਾ ਪੇਸ਼ ਕਰੇਗੀ।

RELATED ARTICLES
POPULAR POSTS