17.5 C
Toronto
Sunday, October 5, 2025
spot_img
Homeਭਾਰਤਏਅਰ ਇੰਡੀਆ ਦੇ ਪਾਇਲਟਾਂ ਦੀ ਮੰਗ

ਏਅਰ ਇੰਡੀਆ ਦੇ ਪਾਇਲਟਾਂ ਦੀ ਮੰਗ

ਬਿਨਾ ਨੋਟਿਸ ਦਿੱਤੇ ਨੌਕਰੀ ਛੱਡਣ ਦੀ ਮਿਲੇ ਇਜਾਜ਼ਤ
ਨਵੀਂ ਦਿੱਲੀ/ਬਿਊਰੋ ਨਿਊਜ਼
ਏਅਰ ਇੰਡੀਆ ਦੇ ਪਾਇਲਟਾਂ ਨੇ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਦੇ ਬਕਾਇਆ ਭੱਤਿਆਂ ਦਾ ਭੁਗਤਾਨ ਜਲਦ ਕੀਤਾ ਜਾਵੇ। ਨਾਲ ਹੀ ਇਹ ਮੰਗ ਵੀ ਕੀਤੀ ਗਈ ਕਿ ਬਿਨਾ ਨੋਟਿਸ ਦਿੱਤੇ ਏਅਰਲਾਈਨ ਛੱਡਣ ਦੀ ਇਜਾਜ਼ਤ ਵੀ ਦਿੱਤੇ ਜਾਵੇ। ਪਾਇਲਟਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਬੰਧੂਆ ਮਜ਼ਦੂਰਾਂ ਵਰਗਾ ਵਿਵਹਾਰ ਨਹੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦੇ ਪਾਇਲਟਾਂ ਨੂੰ ਨੌਕਰੀ ਛੱਡਣ ਲਈ 6 ਮਹੀਨੇ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ। ਏਅਰਲਾਈਨ ਦੇ 800 ਪਾਇਲਟਾਂ ਦੀ ਐਸੋਸੀਏਸ਼ਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਏਅਰਲਾਈਨ ਦੇ ਭਵਿੱਖ ਨੂੰ ਲੈ ਕੇ ਉਨ੍ਹਾਂ ਦਾ ਸਬਰ ਖਤਮ ਹੋ ਚੁੱਕਾ ਹੈ ਅਤੇ ਹੁਣ ਅਸੀਂ ਕੰਮ ਕਰਨ ਦੀ ਸਥਿਤੀ ਨਹੀਂ ਹਾਂ। ਐਸੋਸੀਏਸ਼ਨ ਨੇ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਦੇ ਉਸ ਬਿਆਨ ‘ਤੇ ਨਰਾਜ਼ਗੀ ਪ੍ਰਗਟਾਈ, ਜਿਸ ਵਿਚ ਕਿਹਾ ਗਿਆ ਸੀ ਕਿ 31 ਮਾਰਚ 2020 ਤੱਕ ਏਅਰ ਇੰਡੀਆ ਦਾ ਨਿੱਜੀਕਰਨ ਨਾ ਹੋਇਆ ਤਾਂ ਏਅਰਲਾਈਨ ਨੂੰ ਬੰਦ ਕਰਨਾ ਪੈ ਸਕਦਾ ਹੈ।

RELATED ARTICLES
POPULAR POSTS