Breaking News
Home / ਕੈਨੇਡਾ / Front / ਮੋਹਨ ਯਾਦਵ ਬਣੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

ਮੋਹਨ ਯਾਦਵ ਬਣੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

ਜਗਦੀਸ਼ ਦੇਵੜਾ ਅਤੇ ਰਾਜੇਂਦਰ ਸ਼ੁਕਲਾ ਨੇ ਡਿਪਟੀ ਸੀਐਮ ਵਜੋਂ ਚੁੱਕੀ ਸਹੁੰ


ਭੋਪਾਲ/ਬਿਊਰੋ ਨਿਊਜ਼ : ਭਾਜਪਾ ਆਗੂ ਮੋਹਨ ਯਾਦਵ ਨੇ ਅੱਜ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕ ਲਈ ਹੈ। ਉਹ ਮੱਧ ਪ੍ਰਦੇਸ਼ ਦੇ 21ਵੇਂ ਮੁੱਖ ਮੰਤਰੀ ਬਣੇ ਜਦਕਿ ਕਾਰਜਕਾਲ ਦੇ ਹਿਸਾਬ ਨਾਲ ਉਹ ਸੂਬੇ ਦੇ 29ਵੇਂ ਮੁੱਖ ਮੰਤਰੀ ਹਨ। ਜਦਕਿ ਜਗਦੀਸ਼ ਦੇਵੜਾ ਅਤੇ ਰਾਜੇਂਦਰ ਸ਼ੁਕਲਾ ਨੇ ਸੂਬੇ ਦੇ ਡਿਪਟੀ ਸੀਐਮ ਵਜੋਂ ਸਹੁੰ ਚੁੱਕੀ। ਮੱਧ ਪ੍ਰਦੇਸ਼ ਦੇ ਰਾਜਪਾਲ ਮੰਗੂਭਾਈ ਪਟੇਲ ਨੇ ਇਨ੍ਹਾਂ ਆਗੂਆਂ ਨੂੰ ਸਹੁੰ ਚੁਕਾਈ ਜਦਕਿ ਹੋਰ ਕਿਸੇ ਵੀ ਵਿਧਾਇਕ ਨੇ ਫਿਲਹਾਲ ਮੰਤਰੀ ਅਹੁਦੇ ਦੀ ਸਹੁੰ ਨਹੀਂ ਚੁੱਕੀ। ਇਹ ਸਹੁੰ ਚੁੱਕ ਸਮਾਗਮ ਭੋਪਾਲ ਦੇ ਮੋਤੀਲਾਲ ਨਹਿਰੂ ਸਟੇਡੀਅਮ ਵਿਚ ਕਰਵਾਇਆ ਗਿਆ ਅਤੇ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸਮੇਤ 11 ਸੂਬਿਆਂ ਦੇ ਮੁੱਖ ਮੰਤਰੀ ਵੀ  ਸ਼ਾਮਲ ਹੋਏ। ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਮੋਹਨ ਯਾਦਵ ਨੇ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਅਤੇ ਵਧੀਆ ਪ੍ਰਸ਼ਾਸਨ ਨੂੰ ਯਕੀਨੀ ਬਣਾਵਾਂਗਾ। ਉਧਰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਵੇਂ ਮੁੱਖ ਮੰਤਰੀ ਮੋਹਨ ਯਾਦਵ ਸੂਬੇ ’ਚ ਨਵੀਆਂ ਯੋਜਨਾਵਾਂ, ਵਿਕਾਸ ਅਤੇ ਜਨ ਕਲਿਆਣ ਦੇ ਕਾਰਜਾਂ ਨੂੰ ਨਵੀਆਂ ਉਚਾਈਆਂ ਵੱਲ ਲੈ ਕੇ ਜਾਣਗੇ।

Check Also

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਹੋਏ ਸ਼ਾਮਲ

ਚਾਰ ਹੋਰ ਆਗੂਆਂ ਨੇ ਵੀ ਫੜਿਆ ਭਾਜਪਾ ਦਾ ਪੱਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ …