-11 C
Toronto
Friday, January 23, 2026
spot_img
Homeਭਾਰਤਪੱਛਮੀ ਬੰਗਾਲ 'ਚ ਵਿਦਿਆਰਥਣ ਨੇ ਡਿਗਰੀ ਲੈਂਦੇ ਸਮੇਂ ਨਾਗਰਿਕਤਾ ਕਾਨੂੂੰਨ ਦੀ ਪਾੜੀ...

ਪੱਛਮੀ ਬੰਗਾਲ ‘ਚ ਵਿਦਿਆਰਥਣ ਨੇ ਡਿਗਰੀ ਲੈਂਦੇ ਸਮੇਂ ਨਾਗਰਿਕਤਾ ਕਾਨੂੂੰਨ ਦੀ ਪਾੜੀ ਕਾਪੀ

ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦਿਆਂ ਕਿਹਾ – ਅਸੀਂ ਕਾਗਜ਼ ਨਹੀਂ ਦਿਖਾਵਾਂਗੇ
ਕੋਲਾਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਜਾਧਵਪੁਰ ਯੂਨੀਵਰਸਿਟੀ ਵਿਚ ਡਿਗਰੀ ਵੰਡ ਸਮਾਰੋਹ ਦੌਰਾਨ ਐਮ.ਏ. ਦੀ ਡਿਗਰੀ ਲੈਂਦੇ ਸਮੇਂ ਇਕ ਵਿਦਿਆਰਥਣ ਨੇ ਨਾਗਰਿਕਤਾ ਕਾਨੂੰਨ ਦੀ ਕਾਪੀ ਪਾੜ ਦਿੱਤੀ। ਇੰਟਰਨੈਸ਼ਨਲ ਰਿਲੇਸ਼ਨ ਦੀ ਵਿਦਿਆਰਥਣ ਦੇਬੋਸਿਮਤਾ ਚੌਧਰੀ ਨੇ ਕਿਹਾ ਕਿ ਇਹ ਮੇਰਾ ਵਿਰੋਧ ਕਰਨ ਦਾ ਤਰੀਕਾ ਹੈ ਅਤੇ ਉਸ ਨੇ ਨਾਗਿਰਕਤਾ ਕਾਨੂੰਨ ਨੂੰ ਦੇਸ਼ ਦੇ ਖਿਲਾਫ ਦੱਸਿਆ। ਜਿਸ ਸਮੇਂ ਵਿਦਿਆਰਥਣ ਨੇ ਨਾਗਰਿਕਤਾ ਕਾਨੂੰਨ ਦੀ ਕਾਪੀ ਫੜੀ, ਉਸ ਮੌਕੇ ਕੁਲਪਤੀ, ਉਪ ਕੁਲਪਤੀ ਅਤੇ ਰਜਿਸਟਰਾਰ ਵੀ ਹਾਜ਼ਰ ਸਨ। ਵਿਦਿਆਰਥਣ ਨੇ ਇਨਕਲਾਬ ਜ਼ਿੰਦਾਬਾਦ ਕਹਿੰਦਿਆਂ ਕਿਹਾ ਕਿ ਅਸੀਂ ਕਾਗਜ਼ ਨਹੀਂ ਦਿਖਾਵਾਂਗੇ। ਜ਼ਿਕਰਯੋਗ ਹੈ ਨਾਗਰਿਕਤਾ ਕਾਨੂੰਨ ਖਿਲਾਫ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਇਸਦਾ ਡਟਵਾਂ ਵਿਰੋਧ ਹੋਇਆ ਹੈ ਅਤੇ ਹੁਣ ਕੁਝ ਥਾਵਾਂ ‘ਤੇ ਇਸ ਕਾਨੂੰਨ ਦੇ ਹੱਕ ਵਿਚ ਵੀ ਪ੍ਰਦਰਸ਼ਨ ਹੋਣ ਲੱਗ ਪਏ ਹਨ।

RELATED ARTICLES
POPULAR POSTS