12.7 C
Toronto
Wednesday, October 7, 2026
spot_img
Homeਭਾਰਤਨਰਿੰਦਰ ਮੋਦੀ ਅਤੇ ਜਿਨਪਿੰਗ 'ਚ ਹੋਵੇਗੀ ਗੈਰਰਸਮੀ ਗੱਲਬਾਤ

ਨਰਿੰਦਰ ਮੋਦੀ ਅਤੇ ਜਿਨਪਿੰਗ ‘ਚ ਹੋਵੇਗੀ ਗੈਰਰਸਮੀ ਗੱਲਬਾਤ

ਨਰਿੰਦਰ ਮੋਦੀ ਅਤੇ ਜਿਨਪਿੰਗ ‘ਚ ਹੋਵੇਗੀ ਗੈਰਰਸਮੀ ਗੱਲਬਾਤਭਾਰਤ ਅਤੇ ਚੀਨ ਵਿਚਕਾਰ ਨਾ ਕੋਈ ਸਮਝੌਤਾ ਹੋਵੇਗਾ ਅਤੇ ਨਾ ਹੀ ਸਾਂਝਾ ਬਿਆਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਅਤੇ 28 ਅਪ੍ਰੈਲ ਨੂੰ ਚੀਨ ਦੇ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਗੈਰ ਰਸਮੀ ਗੱਲਬਾਤ ਹੋਵੇਗੀ। ਜਾਣਕਾਰੀ ਮਿਲੀ ਹੈ ਕਿ ਗੱਲਬਾਤ ਤੋਂ ਬਾਅਦ ਨਾ ਹੀ ਕਿਸੇ ਸਮਝੌਤੇ ‘ਤੇ ਦਸਤਖਤ ਹੋਣਗੇ ਅਤੇ ਨਾ ਹੀ ਕੋਈ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ। ਇਸ ਗੱਲਬਾਤ ਦੌਰਾਨ ਮੋਦੀ ਅਤੇ ਜਿਨਪਿੰਗ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਚੇਤੇ ਰਹੇ ਕਿ ਡੋਕਲਾਮ ਵਿਵਾਦ ਪਿਛਲੇ ਦੋ ਸਾਲਾਂ ਤੋਂ ਦੋਵੇਂ ਦੇਸ਼ਾਂ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਤਵਾਦ ਦੇ ਮੁੱਦੇ ‘ਤੇ ਗੱਲਬਾਤ ਹੋਣ ਦੇ ਅਸਾਰ ਘੱਟ ਹੀ ਹਨ।

RELATED ARTICLES
POPULAR POSTS