ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਚੁੱਕਿਆ ਮੁੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਪ੍ਰਦੂਸ਼ਣ ਦਿਨੋਂ -ਦਿਨ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਸਬੰਧੀ ਲੋਕ ਸਭਾ ਵਿਚ ਅੱਜ ਮੁਨੀਸ਼ ਤਿਵਾੜੀ ਨੇ ਮਾਮਲਾ ਉਠਾਇਆ। ਲੋਕ ਸਭਾ ‘ਚ ਵਿਚਾਰ ਵਟਾਂਦਰੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਦਿੱਲੀ ‘ਚ ਹਰ ਸਾਲ ਪ੍ਰਦੂਸ਼ਣ ਦਾ ਮੁੱਦਾ ਉੱਠਦਾ ਹੈ ਪਰ ਇਸ ਦੇ ਬਾਵਜੂਦ ਕੋਈ ਵੀ ਸਰਕਾਰ ਇਸ ਮੁੱਦੇ ਨੂੰ ਸਦਨ ‘ਚ ਨਹੀਂ ਉਠਾਉਂਦੀ। ਇਸ ਮੁੱਦੇ ‘ਤੇ ਲੋਕਾਂ ਨੂੰ ਸੁਪਰੀਮ ਕੋਰਟ ਦੇ ਦਰਵਾਜ਼ੇ ‘ਤੇ ਦਸਤਕ ਦੇਣ ਦੀ ਕਿਉਂ ਲੋੜ ਹੈ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਹਵਾ ਪ੍ਰਦੂਸ਼ਣ ਦੇ ਬਾਰੇ ‘ਚ ਨਹੀਂ ਹੈ ਸਗੋਂ ਸਾਡੀਆਂ ਨਦੀਆਂ ਵੀ ਪ੍ਰਦੂਸ਼ਿਤ ਹੋ ਗਈਆਂ ਹਨ। ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਚੀਨ ਦੀ ਰਾਜਧਾਨੀ ਬੀਜਿੰਗ ਦਾ ਪ੍ਰਦੂਸ਼ਣ ਖ਼ਤਮ ਹੋ ਸਕਦਾ ਹੈ ਤਾਂ ਭਾਰਤ ਦਾ ਪ੍ਰਦੂਸ਼ਣ ਕਿਉਂ ਖ਼ਤਮ ਨਹੀਂ ਹੋ ਸਕਦਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …