ਲਿਖਿਆ – ਕਸ਼ਮੀਰ ਇਜ਼ ਪਾਕਿਸਤਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਕਸ਼ਮੀਰ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੀ ਬੌਖਲਾਹਟ ਅਜੇ ਤੱਕ ਖਤਮ ਨਹੀਂ ਹੋਈ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਭਾਰਤੀ ਸ਼ਰਧਾਲੂਆਂ ਸਾਹਮਣੇ ਪਾਕਿਸਤਾਨ ਪੋਸਟਰਾਂ ਰਾਹੀਂ ਆਪਣਾ ਪੱਖ ਰੱਖ ਰਿਹਾ ਹੈ। ਅਜਿਹੇ ਪੋਸਟਰ ਵਾਘਾ ਸਰਹੱਦ ਤੋਂ ਲੈ ਕੇ ਕਰਤਾਰਪੁਰ ਸਾਹਿਬ ਦੇ ਨੇੜਲੇ ਇਲਾਕਿਆਂ ਵਿਚ ਲਗਾਏ ਗਏ ਹਨ। ਪੋਸਟਰਾਂ ਉਤੇ ‘ਪਰਾਈਡ ਆਫ ਨੈਸ਼ਨਲ ਪਾਕਿਸਤਾਨ ਆਰਮਡ ਫੋਰਸਿਸ’ ਅਤੇ ਹੇਠਲੇ ਵਾਲੇ ਪਾਸੇ ‘ਕਸ਼ਮੀਰ ਇਜ ਪਾਕਿਸਤਾਨ’ ਲੋਗੋ ਦੇ ਨਾਲ ਲਿਖਿਆ ਗਿਆ ਹੈ। ਵਿਚਕਾਰ ਵਿੰਗ ਕਮਾਂਡਰ ਅਭਿਨੰਦਨ ਦੀ ਸਰਜੀਕਲ ਸਟਰਾਈਕ ਦੇ ਦੌਰਾਨ ਫੜੇ ਜਾਣ ਦੀ ਫੋਟੋ ਵੀ ਛਾਪੀ ਗਈ ਹੈ। ਇਨ੍ਹਾਂ ਪੋਸਟਰਾਂ ਨੂੰ ਬਿਜਲੀ ਦੇ ਖੰਭਿਆਂ ਅਤੇ ਹੋਰ ਪੋਲਾਂ ‘ਤੇ ਲਗਾਇਆ ਗਿਆ ਹੈ।
ਉਧਰ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਪੋਸਟਲ ਸਰਵਿਸ ਨੂੰ ਮੁੜ ਬਹਾਲ ਕਰ ਦਿੱਤਾ ਹੈ, ਹਾਲਾਂਕਿ ਪਾਰਸਲ ‘ਤੇ ਪਾਬੰਦੀ ਅਜੇ ਵੀ ਜਾਰੀ ਹੈ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …