0.9 C
Toronto
Thursday, November 27, 2025
spot_img
Homeਪੰਜਾਬਪੰਜਾਬ ਪੁਲਿਸ ਦੇ ਦਾਗੀ ਅਫਸਰਾਂ 'ਤੇ ਕਾਰਵਾਈ ਦੀ ਤਿਆਰੀ

ਪੰਜਾਬ ਪੁਲਿਸ ਦੇ ਦਾਗੀ ਅਫਸਰਾਂ ‘ਤੇ ਕਾਰਵਾਈ ਦੀ ਤਿਆਰੀ

Image Courtesy :punjabijagran

ਹਾਈਕੋਰਟ ਨੇ ਵਧੀਕ ਗ੍ਰਹਿ ਸਕੱਤਰ ਤੋਂ ਮੰਗੀ ਰਿਪੋਰਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਵਧੀਕ ਗ੍ਰਹਿ ਸਕੱਤਰ ਨੂੰ ਆਦੇਸ਼ ਦਿੱਤੇ ਹਨ ਕਿ ਉਹ 16 ਨਵੰਬਰ ਤੱਕ ਹਾਈਕੋਰਟ ਵਿਚ ਹਲਫ਼ਨਾਮਾ ਦਾਇਰ ਕਰਕੇ ਜਾਣਕਾਰੀ ਦੇਣ ਕਿ ਪੁਲਿਸ ਵਿਚ ਸਾਰੀਆਂ ਅਸਾਮੀਆਂ ‘ਤੇ ਕੰਮ ਕਰਦੇ ਕਿੰਨੇ ਅਫਸਰ ਤੇ ਮੁਲਾਜ਼ਮ ਦਾਗੀ ਹਨ। ਸਾਰਿਆਂ ਦੀ ਮੌਜੂਦਾ ਤਾਇਨਾਤੀ ਬਾਰੇ ਹਾਈਕੋਰਟ ਨੇ ਵੇਰਵਾ ਤਲ਼ਬ ਕੀਤਾ ਹੈ। ਇਸ ਮਾਮਲੇ ਵਿਚ ਪਟੀਸ਼ਨਰ ਦੇ ਵਕੀਲ ਬਲਬੀਰ ਸੈਣੀ ਨੇ ਬੈਂਚ ਨੂੰ ਦੱਸਿਆ ਕਿ ਪਿਛਲੀ ਸੁਣਵਾਈ ‘ਤੇ ਹਾਈਕੋਰਟ ਦੇ ਹੁਕਮ ‘ਤੇ ਪੰਜਾਬ ਦੇ ਉਪ ਗ੍ਰਹਿ ਸਕੱਤਰ ਵਿਜੇ ਕੁਮਾਰ ਨੇ ਹਾਈਕੋਰਟ ਵਿਚ ਹਲਫ਼ਨਾਮਾ ਦੇ ਕੇ ਦੱਸਿਆ ਸੀ ਕਿ 822 ਪੁਲਿਸ ਮੁਲਾਜ਼ਮ ਦਾਗੀ ਸਨ। ਇਸ ਵਿਚ ਡੇਢ ਦਰਜਨ ਦੇ ਕਰੀਬ ਇੰਸਪੈਕਟਰ, ਦੋ ਦਰਜਨ ਦੇ ਕਰੀਬ ਐੱਸਆਈ ਤੇ ਕਰੀਬ 170 ਤੋਂ ਵੱਧ ਏਐੱਸਆਈ ਹਨ, ਬਾਕੀ ਸਾਰੇ ਜਣੇ ਹੈੱਡ ਕਾਂਸਟੇਬਲ ਜਾਂ ਕਾਂਸਟੇਬਲ ਹਨ।

RELATED ARTICLES
POPULAR POSTS