Breaking News
Home / ਪੰਜਾਬ / ਜ਼ੀਰਕਪੁਰ ਨੇੜੇ ਐਂਬੂਲੈਂਸ ਨਾਲ ਭਿਆਨਕ ਹਾਦਸਾ

ਜ਼ੀਰਕਪੁਰ ਨੇੜੇ ਐਂਬੂਲੈਂਸ ਨਾਲ ਭਿਆਨਕ ਹਾਦਸਾ

4 ਵਿਅਕਤੀਆਂ ਦੀ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਜ਼ੀਰਕਪੁਰ ਨੇੜੇ ਅੱਜ ਸਵੇਰੇ ਇਕ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਹਾਦਸੇ ਵਿਚ ਐਂਬੂਲੈਂਸ ਵਿਚ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਇਹ ਐਂਬੂਲੈਂਸ ਇੱਕ ਹਾਰਟ ਅਟੈਕ ਦੇ ਮਰੀਜ਼ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਲੈ ਕੇ ਜਾ ਰਹੀ ਸੀ। ਇਸ ਐਂਬੂਲੈਂਸ ਵਿਚ ਮਰੀਜ਼ ਸਮੇਤ 4 ਵਿਅਕਤੀ ਸਨ ਅਤੇ ਇਨ੍ਹਾਂ ਚਾਰਾਂ ਦੀ ਜਾਨ ਚਲੀ ਗਈ। ਮ੍ਰਿਤਕ ਸਾਰੇ ਵਿਅਕਤੀ ਹਰਿਆਣਾ ਦੇ ਕੁਰੂਕਸ਼ੇਤਰ ਨਾਲ ਸਬੰਧਤ ਸਨ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਐਂਬੂਲੈਂਸ ਜ਼ੀਰਕਪੁਰ ਨੇੜੇ ਪਹੁੰਚੀ ਤਾਂ ਡਰਾਈਵਰ ਸੰਤੁਲਨ ਗੁਆ ਬੈਠਾ, ਜਿਸ ਕਾਰਨ ਐਂਬੂਲੈਂਸ ਸੜਕ ਕਿਨਾਰੇ ਖੜ੍ਹੇ ਇਕ ਦੁੱਧ ਦੇ ਕੈਂਟਰ ਨਾਲ ਟਕਰਾ ਗਈ। ਐਂਬੂਲੈਂਸ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

Check Also

ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਨੂੰ ਮਿਲੀ ਪੱਕੀ ਜ਼ਮਾਨਤ

ਆਰਮਜ਼ ਐਕਟ ਤਹਿਤ ਹੋਇਆ ਸੀ ਮਾਮਲਾ ਦਰਜ ਸੰਗਰੂਰ/ਬਿਊਰੋ ਨਿਊਜ਼ ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ …