ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਦੇ ਨੇੜੇ ਪੰਚਕੂਲਾ ਵਿੱਚ 17 ਸਾਲਾ ਲੜਕਾ ਜਾਨਲੇਵਾ ਗੇਮ ਬਲੂ ਵੇਲ੍ਹ ਦਾ ਸ਼ਿਕਾਰ ਹੋ ਗਿਆ ਹੈ। ਚੰਡੀਗੜ੍ਹ ਦੇ ਡੀਏਵੀ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਕਰਨ ਠਾਕੁਰ ਨੇ ਪੰਚਕੂਲਾ ਸਥਿਤ ਆਪਣੇ ਘਰ ਵਿੱਚ ਪਿਛਲੇ ਦਿਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਰਨ ਦੇ ਪਰਿਵਾਰ ਦੇ ਮੁਤਾਬਕ ਉਸ ਦੀਆਂ ਗਤੀਵਿਧੀਆਂ ਤਾਂ ਪਿਛਲੇ ਕਈ ਦਿਨਾਂ ਤੋਂ ਸ਼ੱਕੀ ਸਨ ਪਰ ਉਹ ਇਸ ਬਾਰੇ ਸਮਝ ਨਹੀਂ ਸਕੇ ਜਿਸਦਾ ਅਹਿਸਾਸ ਉਹਨਾਂ ਨੂੰ ਕਰਨ ਦੀਆਂ ਸਕੂਲ ਦੀਆਂ ਕਾਪੀਆਂ ਦੇਖਣ ਤੋਂ ਬਾਅਦ ਹੋਇਆ। ਕਰਨ ਨੇ ਆਪਣੀਆਂ ਸਕੂਲ ਦੀਆਂ ਕਾਪੀਆਂ ਵਿਚ ਖੁਦਕੁਸ਼ੀ ਦੇ ਤਰੀਕਿਆਂ ਦੀ ਫੋਟੋਆਂ ਬਣਾਈਆਂ ਹੋਈਆਂ ਸਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …