-12.5 C
Toronto
Sunday, January 25, 2026
spot_img
Homeਪੰਜਾਬਕਿਸਾਨ ਧੰਨਵਾਦੀ ਰੈਲੀ ਵਿਚ ਕਿਸਾਨਾਂ ਨੂੰ ਲਾਲਚ ਦੇ ਕੇ ਮੋਦੀ ਨੇ ਮੰਗੀਆਂ...

ਕਿਸਾਨ ਧੰਨਵਾਦੀ ਰੈਲੀ ਵਿਚ ਕਿਸਾਨਾਂ ਨੂੰ ਲਾਲਚ ਦੇ ਕੇ ਮੋਦੀ ਨੇ ਮੰਗੀਆਂ 2019 ਲਈ ਵੋਟਾਂ

ਕਿਹਾ, ‘2022 ਵਿਚ ਕਿਸਾਨਾਂ ਦੀ ਆਮਦਨ ਕਰਾਂਗਾ ਦੁੱਗਣੀ’
ਮਲੋਟ/ਬਿਊਰੋ ਨਿਊਜ਼
ਮਲੋਟ ਵਿਚ ਅੱਜ ਹੋਈ ਕਿਸਾਨ ਧੰਨਵਾਦੀ ਰੈਲੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਇਕ ਪਾਸੇ ਉਨ੍ਹਾਂ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਕਿਸਾਨਾਂ ਲਈ ਕੀਤੇ ਕੰਮਾਂ ਨੂੰ ਵਧਾ ਚੜ੍ਹਾਅ ਕੇ ਗਿਣਾਇਆ, ਦੂਜੇ ਪਾਸੇ ਉਨ੍ਹਾਂ ਅਸਿੱਧੇ ਰੂਪ ਵਿਚ ਕਿਸਾਨਾਂ ਨੂੰ 2019 ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਲਾਲਚ ਵੀ ਦਿੱਤਾ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਐਲਾਨ ਕੀਤਾ ਕਿ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਮੈਂ ਦੁੱਗਣੀ ਕਰ ਦਿਆਂਗਾ। ਜਿਸ ਤੋਂ ਸਾਫ ਸੀ ਕਿ 2019 ਵਿਚ ਮੈਨੂੰ ਫਿਰ ਵੋਟਾਂ ਪਾਓ।
ਪ੍ਰਧਾਨ ਮੰਤਰੀ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਸ਼ ਪੱਧਰ ‘ਤੇ ਮਨਾਉਣ ਦਾ ਫੈਸਲਾ ਲੈਂਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਮਾਨਵਤਾ ਦੀ ਭਲਾਈ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ, ਉਥੇ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਵਲੋਂ 50 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਲਾਗਤ ਮੁੱਲ ਦਾ 50 ਫੀਸਦੀ ਮੁਨਾਫਾ ਜ਼ਰੂਰ ਮਿਲੇ। ਬੇਸ਼ੱਕ ਇਸ ਰੈਲੀ ਵਿਚ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਤੋਂ ਵੀ ਕਿਸਾਨ ਆਏ ਸਨ, ਪਰ ਇਕੱਤਰ ਭੀੜ ਤੋਂ ਬਾਦਲ ਪਿਤਾ-ਪੁੱਤਰ ਦੀ ਜੋੜੀ ਖੁਸ਼ ਨਜ਼ਰ ਆਈ।

RELATED ARTICLES
POPULAR POSTS