Breaking News
Home / ਕੈਨੇਡਾ / ਵਿਸ਼ਵ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਮੁਕੰਮਲ

ਵਿਸ਼ਵ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਮੁਕੰਮਲ

ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਤੋਂ ਵੀ ਪਹੁੰਚੇ ਵਿਦਵਾਨ
ਬਰੈਂਪਟਨ/ਡਾ. ਝੰਡ
ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ਆਯੋਜਿਤ ਕੀਤੀ ਜਾ ਰਹੀ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੀਆਂ ਤਿਆਰੀਆਂ ਪ੍ਰਬੰਧਕਾਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਹਨ। ਇਸ ਵਿਚ ਭਾਗ ਲੈਣ ਲਈ ਦੂਸਰੇ ਦੇਸ਼ਾਂ ਤੋਂ ਕਈ ਵਿਦਵਾਨ ਇੱਥੇ ਪਹੁੰਚ ਚੁੱਕੇ ਹਨ ਅਤੇ ਹੋਰ ਕਈਆਂ ਦੇ ਛੇਤੀ ਪਹੁੰਚਣ ਦੀ ਸੰਭਾਵਨਾ ਹੈ। ਡੈਲੀਗੇਟਾਂ ਨੂੰ ਜੀ-ਆਇਆਂ ਕਹਿਣ ਅਤੇ ਉਨ੍ਹਾਂ ਦੀ ਰਿਹਾਇਸ਼ ਆਦਿ ਦੇ ਪ੍ਰਬੰਧ ਲਈ ਵੱਖ-ਵੱਖ ਕਮੇਟੀਆਂ ਨੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ।
ਇਸ ਕਾਨਫ਼ਰੰਸ ਵਿਚ ਭਾਗ ਲੈਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ.ਮਨਜੀਤ ਸਿੰਘ ਨਿੱਜਰ ਅਤੇ ਪ੍ਰੋਫ਼ੈਸਰ ਸਾਹਿਬਾਨ ਡਾ. ਭੀਮ ਇੰਦਰ ਸਿੰਘ ਤੇ ਡਾ. ਕੰਵਰ ਜਸਮਿੰਦਰਪਾਲ ਸਿੰਘ ਪਹੁੰਚ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ, ਲੁਧਿਆਣਾ ਤੋਂ ਉੱਘੇ ਕਵੀ ઑਤੇ ਚਿੰਤਕ ਜਸਵੰਤ ਜ਼ਫ਼ਰ, ਡਾ.ਗੋਪਾਲ ਸਿੰਘ ਬੁੱਟਰ ਤੇ ઑਸ਼ੈਰੀ ਗੋਰਵਾ ਅਤੇ ਯੂਨੀਵਰਸਿਟੀ ਕਾਲਜ ਘਨੌਰ ਤੋਂ ਡਾ.ਰੁਪਿੰਦਰ ਕੌਰ ਵੀ ਬਰੈਂਪਟਨ ਪਹੁੰਚ ਚੁੱਕੇ ਹਨ ਅਤੇ ਉੱਘੇ ਅਰਥ-ਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱਲ ਇੱਥੇ ਪਹੁੰਚ ਰਹੇ ਹਨ।
ਭਾਰਤ ਤੋਂ ਇਲਾਵਾ ਅਮਰੀਕਾ ਤੋਂ ਡਾ. ਗੁਰਬਖ਼ਸ਼ ਸਿੰਘ ਭੰਡਾਲ, ਦਲਵੀਰ ਸਿੰਘ ਨਿੱਜਰ, ਮਨਜੀਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਸ਼ਾਂਤ ਅਤੇ ਆਸਟ੍ਰੇਲੀਆ ਤੋਂ ਪ੍ਰਭਜੀਤ ਸਿੰਘ ਸੰਧੂ, ਬਲਦੇਵ ਸਿੰਘ ਨਿੱਜਰ, ਪਰਮਜੀਤ ਸਿੰਘ ਬੇਨੀਪਾਲ ਤੇ ਵਿਦਵਾਨ ਸ਼ਿਰਕਤ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਪਹੁੰਚ ਚੁੱਕੇ ਹਨ ਅਤੇ ਕਈ ਛੇਤੀ ਬਰੈਂਪਟਨ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਪ੍ਰਬੰਧਕਾਂ ਨੂੰ ਗਰੇਟਰ ਟੋਰਾਂਟੋ ਏਰੀਏ ਅਤੇ ਵੈਨਕੂਵਰ ਦੇ ਲੇਖਕਾਂ ਅਤੇ ਉੱਘੀਆਂ ਪੰਜਾਬੀ ਸ਼ਖ਼ਸੀਅਤਾਂ ਤੇ ਸੰਸਥਾਵਾਂ ਵੱਲੋਂ ਵੀ ਕਾਨਫ਼ਰੰਸ ਲਈ ਭਰਵਾਂ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਵੱਲੋਂ ਇਹ ਵੀ ਖਿਆਲ ਰੱਖਿਆ ਗਿਆ ਹੈ ਕਿ ਕੈਨੇਡਾ ਅਤੇ ਖ਼ਾਸ ਕਰਕੇ ਟੋਰਾਂਟੋ ਦੇ ਇਲਾਕੇ ਦੇ ਲੇਖਕਾਂ ਤੇ ਵਿਦਵਾਨਾਂ ਦੀ ਇਸ ਕਾਨਫ਼ਰੰਸ ਵਿਚ ਭਰਵੀਂ ਸ਼ਮੂਲੀਅਤ ਹੋਵੇ। ਇਸ ਲਈ ਉਨ੍ਹਾਂ ਵਿਚੋਂ ਵੀ ਕਈਆਂ ਕੋਲੋਂ ਉਚੇਚੇ ਤੌਰ ‘ઑਤੇ ਪੇਪਰ ਲਿਖਵਾਏ ਗਏ ਹਨ ਜਿਨ੍ਹਾਂ ਵਿਚ ਟੋਰਾਂਟੋ ਦੀ ਰਾਇਰਸਨ ਯੂਨੀਵਰਸਿਟੀ ਦੀ ਵਿਦਵਾਨ ਸਤਮਾ ਘੋਸ਼, ਪੂਰਨ ਸਿੰਘ ਪਾਂਧੀ, ਡਾ. ਡੀ.ਪੀ. ਸਿੰਘ, ਡਾ.ਸੁਖਦੇਵ ਸਿੰਘ ਝੰਡ ਤੇ ਡਾ.ਕੰਵਲਜੀਤ ਕੌਰ ਆਦਿ ਸ਼ਾਮਲ ਹਨ। ਪ੍ਰਬੰਧਕਾਂ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਭਾਰਤ ਤੋਂ ਆਏ ਬੀਰ ਦਵਿੰਦਰ ਸਿੰਘ, ਡਾ.ਮਨਜੀਤ ਸਿੰਘ ਨਿੱਜਰ, ਡਾ. ਸੁੱਚਾ ਸਿੰਘ ਗਿੱਲ, ਜਸਵੰਤ ਜ਼ਫ਼ਰ, ਡਾ. ਭੀਮ ਇੰਦਰ ਸਿੰਘ, ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕਰ ਦਲੀਪ ਸਿੰਘ ਅਤੇ ਅਮਰੀਕਾ ਤੇ ਆਸਟ੍ਰੇਲੀਆ ਤੋਂ ਆਏ ਹੋਰ ਵਿਦਵਾਨ ਉਦਘਾਟਨੀ-ਸੈਸ਼ਨ ਅਤੇ ਵੱਖ-ਵੱਖ ਵਿੱਦਿਅਕ ਸੈਸ਼ਨਾਂ ਦੇ ਪ੍ਰਧਾਨਗੀ-ਮੰਡਲਾਂ ਵਿਚ ਸ਼ਾਮਲ ਹੋਣਗੇ।
ਇਹ ਦੱਸਣਯੋਗ ਹੈ ਕਿ ਇਹ ਦੋ-ਦਿਨਾਂ ਵਿਸ਼ਵ ਕਾਨਫ਼ਰੰਸ 22 ਅਤੇ 23 ਜੂਨ 2019 ਨੂੰ Saprenza Banquet Hall, 510 Deerhurst Dr., Brampton ਵਿਚ ਹੋ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਚੇਅਰਮੈਨ ਗਿਆਨ ਸਿੰਘ ਕੰਗ (416-427-9068), ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ (416-816-6663), ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਮੀਡੀਆ-ਕੋਆਰਡੀਨੇਟਰ ਚਮਕੌਰ ਸਿੰਘ ਮਾਛੀਕੇ (416-880-8538) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …