18.7 C
Toronto
Tuesday, August 11, 2026
spot_img
Homeਕੈਨੇਡਾਗੋਰ ਸੀਨੀਅਰ ਕਲੱਬ ਵਲੋਂ ਤਾਸ਼ ਮੁਕਾਬਲੇ ਕਰਵਾਏ ਗਏ

ਗੋਰ ਸੀਨੀਅਰ ਕਲੱਬ ਵਲੋਂ ਤਾਸ਼ ਮੁਕਾਬਲੇ ਕਰਵਾਏ ਗਏ

ਗੋਰ ਸੀਨੀਅਰ ਕਲੱਬ ਵਲੋਂ ਤਾਸ਼ ਮੁਕਾਬਲੇ ਕਰਵਾਏ ਗਏਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਗੋਰ ਮੀਡੋਅ ਕਮਿਊਨਿਟੀ ਸੈਂਟਰ ਵਿਖੇ 14 ਜੂਨ ਨੂੰ ਤਾਸ਼ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਵੀਪ ਦੀਆਂ 32 ਟੀਮਾਂ ਨੇ ਭਾਗ ਲਿਆ। ਸਾਰੀਆਂ ਟੀਮਾਂ ਨੇ ਮੁਕਾਬਲਾ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ। ਅਖੀਰ ਵਿਚ ਜਸਵਿੰਦਰ ਸਿੰਘ ਤੇ ਰਾਣਾ ਦੀ ਟੀਮ ਪਹਿਲੇ ਸਥਾਨ ‘ਤੇ ਆਈ।
ਦੂਜੇ ਸਥਾਨ ‘ਤੇ ਤਰਲੋਕ ਸਿੰਘ ਸੰਧੂ ਤੇ ਰਣਧੀਰ ਸਿੰਘ ਰਾਏ ਦੀ ਟੀਮ ਆਈ। ਝਲਮਣ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਦੀ ਟੀਮ ਤੀਜੇ ਨੰਬਰ ‘ਤੇ ਜੇਤੂ ਰਹੀ। ਇਸੇ ਤਰ੍ਹਾਂ ਸਰਾਂ ਦੇ ਮੁਕਾਬਲੇ ਵਿਚ ਕੈਲੇਡਨ ਤੋਂ ਸੁਖਦੇਵ ਸਿੰਘ ਗਿੱਲ ਤੇ ਬਲਵਿੰਦਰ ਸਿੰਘ ਗਿੱਲ ਦੀ ਟੀਮ ਪਹਿਲੇ ਸਥਾਨ ਉਤੇ ਅਤੇ ਬਲਵਿੰਦਰ ਸਿੰਘ ਬੈਨੀਪਾਲ ਤੇ ਮੇਜਰ ਸਿੰਘ ਗਿੱਲ ਦੀ ਟੀਮ ਦੂਜੇ ਸਥਾਨ ‘ਤੇ ਆਈ।
ਜੇਤੂ ਟੀਮਾਂ ਨੂੰ ਨਕਦ ਇਨਾਮ ਨੇ ਟਰਾਫੀਆਂ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਦੌਰਾਨ ਚਾਹ-ਪਾਣੀ, ਸਨੈਕਸ ਦਾ ਅਟੁੱਟ ਲੰਗਰ ਵਰਤਾਇਆ ਗਿਆ, ਜਿਸ ਦੀ ਸੇਵਾ ਪਿਆਰਾ ਸਿੰਘ ਨੇ ਕੀਤੀ। ਇਸ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਉਜਾਗਰ ਸਿੰਘ ਗਿੱਲ, ਬਲਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਢੇਸੀ, ਨਛੱਤਰ ਸਿੰਘ, ਮੇਜਰ ਸਿੰਘ, ਰਾਮ ਪ੍ਰਕਾਸ਼ ਪਾਲ, ਗੁਰਦੇਵ ਸਿੰਘ ਜੌਹਲ, ਭਗਵਾਨ ਦਾਸ ਨੇ ਪੂਰਾ ਸਹਿਯੋਗ ਦਿੱਤਾ ਤੇ ਚੇਅਰਮੈਨ ਗੁਰਦੇਵ ਸਿੰਘ ਜੌਹਲ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਹੋਰ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨਾਲ ਫੋਨ ਨੰਬਰ 647-998-7253 ‘ਤੇ ਗੱਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS