Breaking News
Home / ਨਜ਼ਰੀਆ / ਪੈਸਾ

ਪੈਸਾ

ਕਲਵੰਤ ਸਿੰਘ ਸਹੋਤਾ
ਪੈਸੇ ਬਿਨਾਂ ਗੱਡੀ ਚੱਲਦੀ ਨਹੀਂ, ਬਸਤਾਂ ਤੇ ਸੇਵਾਵਾਂ ਖਰੀਦਣ ਲਈ ਇਹ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਕਮਾਉਣ ਲਈ ਕੰਮ ਕਰਨਾ ਪੈਂਦਾ ਹੈ; ਹੱਡ ਭੰਨਵੀਂ ਮੁਸ਼ੱਕਤ ਹੋਵੇ, ਕੰਮ ਦਿਮਾਗੀ ਲਿਖਾ ਪੜ੍ਹੀ ਦਾ ਹੋਵੇ, ਜਾਂ ਵਪਾਰਕ, ਸਾਰੇ ਕੰਮ ਹੀ ਹਨ। ਇਹ ਕਰਨ ਬਦਲੇ ਪੈਸਾ ਮਿਲਦਾ ਹੈ ਤੇ ਉਸ ਨਾਲ ਅੱਗੇ ਹਰ ਬੰਦਾ ਆਪਣੀ ਲੋੜ ਮੁਤਾਬਿਕ ਆਪਣੀਆਂ ਗਰਜਾਂ ਪੂਰੀਆਂ ਕਰਦਾ ਹੈ। ਲੋੜਾਂ ਮੁਤਾਬਕ ਪੈਸੇ ਦੀ ਆਮਦ ਹੁੰਦੀ ਰਹੇ ਤਾਂ ਜ਼ਿੰਦਗੀ ਦੀ ਗੱਡੀ ਵਧੀਆ ਸੁਖਾਵੀਂ ਚਲਦੀ ਰਹਿੰਦੀ ਹੈ ਤੇ ਇੰਜ ਜੀਵਨ ਦਾ ਨਿਰਵਾਹ ਸਹੀ ਲੀਹ ‘ਤੇ ਤੁਰਿਆ ਜਾਂਦਾ ਹੈ। ਪੈਸਾ ਕਿੰਨਾ ਹੋਵੇ ਕਿੰਨਾ ਨਾ ਹੋਵੇ ਇਹ ਵੀ ਸਵਾਲੀਆ ਚਿੰਨ੍ਹ ਹਮੇਸ਼ਾ ਮਨ ਦੀ ਸੋਚ ‘ઑਚ ਬਣਿਆਂ ਰਹਿੰਦਾ ਹੈ। ਜਿਉਂ ਜਿਉਂ ਲੋੜਾਂ ਦੀ ਪੂਰਤੀ ਦੀ ਖਾਹਿਸ਼ ਵਧਦੀ ਹੈ ਤੇ ਨਾਲ ਹੀ ਪੈਸਾ ਅਧਿਕ ਹੋਣ ਦੀ ਤਮੰਨਾ ਵੀ ਵਧ ਜਾਂਦੀ ਹੈ ਅਤੇ ਇਹ ਵਧਦੀ ਵਧਦੀ ਅਣਮੁੱਕ ਦਸ਼ਾ ਵਲ ਨੂੰ ਤੁਰ ਪੈਂਦੀ ਹੈ: ਇੱਥੇ ਆ ਕੇ ਮਨ ਦੇ ਸੰਤੁਲਤ ਰਹਿਣ ਦੀ ਸਥਿਤੀ ਬਿਗੜਨੀਂ ਸ਼ੁਰੂ ਹੁੰਦੀ ਹੈ।
ਅੱਜ ਦੇ ਪਦਾਰਥੀ ਯੁੱਗ ‘ઑਚ ਸਾਡੀ ਬਿਰਤੀ ਪਦਾਰਥਾਂ ਨਾਲ ਬੱਝ, ਪੈਸੇ ਦੇ ਗੇੜ ઑ’ਚ ਹੀ ਘੁੰਮਣ ਲੱਗ ਪਈ ਹੈ ਅਤੇ ਇੰਜ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਜਜ਼ਬ ਕਰ ਰਹੀ ਹੈ। ਅਜਿਹੀ ਸਥਿਤੀ ‘ઑਚ ਇੱਕ ਖਲਾਅ ਪੈਦਾ ਹੁੰਦਾ ਹੈ ਜੋ ਆਖਿਰ ਖਤਰਨਾਕ ਬਿੰਦੂ ‘ਤੇ ਪਹੁੰਚ ਜਾਂਦਾ ਹੈ ਜਿਸ ਤੋਂ ਪਿੱਛੇ ਮੁੜਨਾਂ ਅਸੰਭਵ ਹੋ ਜਾਂਦਾ ਹੈ। ਇਸ ਬਿੰਦੂ ਤੇ ਮਨ ਦੀ ਸ਼ਾਂਤੀ, ਪਿਆਰ, ਸਰਲ ਜੀਵਨ ਜਿਉਣ ਦਾ ਅਨੰਦ, ਅਪਣੱਤ ਤੇ ਸਮਾਜਿਕ ਪ੍ਰਤੀਬੱਧਤਾ ਵਾਲੀਆਂ ਭਾਵਨਾਵਾਂ; ਪਰਿਵਾਰਾਂ ਪ੍ਰਤੀ ਭਾਵਨਾਵਾਂ ਸਭ ਖੰਭ ਲਾ ਕੇ ਉਡ ਜਾਦੀਆਂ ਹਨ। ਅਸੀਂ ਅੰਦਰੋਂ ਖੋਖਲੇ ਖੋਖਲੇ ਹੋਣ ਲੱਗਦੇ ਹਾਂ। ਪੈਸੇ ਦੀ ਦੌੜ ਸਭ ਮਹੱਤਵਪੂਰਨ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦੀ ਹੈ। ਨਵੀਂ ਤੋਂ ਨਵੀਂ ਦਿਨੋਂ ਦਿਨ ਆ ਰਹੀ ਟੈਕਨੌਲੋਜੀ ਸਾਡੀ ਜ਼ਿੰਦਗੀ ਨੂੰ ਪੈਸੇ ਦੁਆਲੇ ਘੁੰਮਣ ਲਾ ਦਿੰਦੀ ਹੈ ਤੇ ਇੰਜ ਅਸੀਂ ਸੀਮਤ ਦਾਇਰੇ ‘ઑਚ, ਸੀਮਤ ਲੋੜਾਂ ਦੀ ਪੂਰਤੀ ਲਈ; ਸੀਮਤ ਦਾਇਰੇ ਵਿੱਚੋਂ ਬਾਹਰ ਧੂ ਹੋ, ਇਸ ਪੈਸੇ ਦੀ ਹਨ੍ਹੇਰੀ ਦੇ ਬਾਂਵਰੋਲੇ ‘ਚ ਉੜਨ ਲੱਗ; ਬੇਸੁੱਧ ਹੋਣ ਲੱਗ ਪੈਂਦੇ ਹਾਂ।
ਅਧਿੱਕ ਪੈਸਾ ਸਭ ਰਿਸ਼ਤਿਆਂ ਅਤੇ ਮੁਹੱਬਤਾਂ ਤੋਂ ਪਰੇ ਧੱਕ ਦਿੰਦਾ ਹੈ। ਜਦੋਂ ਇਨਸਾਨ ਇਸ ਦੁਨੀਆਂ ਤੋਂ ਕੂਚ ਕਰਦਾ ਹੈ ਤਾਂ ਕਦੇ ਦੇਖਿਆ ਕਿ ਅਗਲੇ ਜਹਾਨ ਜਾਂਦਾ ਪੋੈਸਾ ਨਾਲ ਲੈ ਗਿਆ ਹੋਵੇ? ਕਦੇ ਦੇਖਿਆ ਕਿ ਬਣੇ ਘਰ ਬਾਰ ਅਤੇ ਧਨ ਦੌਲਤ ਅਗਲੇ ਜਹਾਨ ਟਰਾਂਸਫ਼ਰ ਹੋਏ ਹੋਣ? ਪੈਸੇ ‘ઑਚ ਖੁੱਭੀ ਬਿਰਤੀ ਵੱਧ ਪੈਸੇ ਕਮਾਉਣ ਲਈ ਯੁਗਤਾਂ ਬਣਾ, ਹੋਰ ਪੈਸੇ ਜ੍ਹਮਾਂ ਕਰਨ ઑ’ਚ ਤਾਂ ਜ਼ਰੂਰ ਸਹਾਈ ਹੋਈ ਹੋਏਗੀ ਤੇ ਖੂਭ ਧਨ ਇਕੱਠਾ ਕਰ ਲਿਆ ਹੋਏਗਾ, ਪਰ ਇਹ ਜਹਾਨ ਛੱਡਦਿਆਂ ਸਭ ਕੁੱਝ ਇਥੇ ਹੀ ਛੱਡ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। ਹਵਾਈ ਜਹਾਜ਼ ਦੇ ਸਫਰ ਸਮੇਂ ਸਕਿਉਰਟੀ ਚੈਕ ਵੇਲੇ ਕੈਰੀ ਔਨ ਬੈਗ ‘ਚ ਵਰਜਿਤ ਚੀਜ਼, ਭਾਵੇਂ ਕਿੰਨੀ ਵੀ ਕੀਮਤੀ ਹੋਵੇ, ਨਾਲ ਲਿਜਾਣ ਦੀ ਆਗਿਆ ਨਹੀਂ ਮਿਲਦੀ ਤੇ ਉਥੇ ਹੀ ਸੁੱਟ ਕੇ ਜਾਣੀ ਪੈਂਦੀ ਹੈ ਤੇ ਸਬਰ ਕਰਨਾਂ ਪੈਂਦਾ ਹੈ ਭਾਵੇਂ ਖੇਦ ਕਿੰਨਾਂ ਵੀ ਕਿਉਂ ਨਾ ਹੋਇਆ ਹੋਵੇ ਕਿ ਉਹ ਚੀਜ਼ ਨਾਲ ਖ਼ੜ੍ਹਣ ਦੀ ਆਗਿਆ ਨਹੀਂ ਮਿਲੀ। ਹੁਣ ਜਰਾ ਸੋਚੋ! ਜਦ ਸਾਨੂੰ ਪਰਪੱਕ ਪਤਾ ਹੈ ਕਿ ਹਰ ਯਤਨ ਨਾਲ ਕਮਾਈ ਧਨ ਦੌਲਤ ਮਰਨ ਤੋਂ ਬਾਅਦ ਨਾਲ ਨਹੀਂ ਜਾ ਸਕਦੀ ਤਾਂ ਇਸ ਨੂੰ ਲੋੜੋਂ ਵੱਧ, ਬੇਸ਼ੁਮਾਰ ਇਕੱਠੇ ਕਰਨ ਦੀ ਹੋੜ ‘ਚ ਹੀ ਜੀਵਨ ਬਤੀਤ ਕਰ ਦੇਣਾਂ ਜ਼ਿੰਦਗੀ ਦਾ ਕੀਮਤੀ ਸਮਾਂ ਅਜਾਂਈਂ ਗੁਅਉਣ ਦੇ ਤੁਲ ਨਹੀਂ? ਸਾਰੀ ਜ਼ਿੰਦਗੀ ਬੰਦਾ ਇਹ ਤਬਾਜਨ ਹੀ ਨਹੀਂ ਲੱਭ ਸਕਦਾ ਕਿ ਪਦਾਰਥੀ ਵਸਤਾਂ ਇਕੱਤਰ ਕਰਨ ਦਾ ਅੰਤ ਕਿਥੇ ਹੈ। ਮਨ ਦੀ ਸ਼ਾਂਤੀ, ਜੀਵਨ ਸੰਤੁਲਨ, ਅਨੰਦ ਮਈ ਜੀਵਨ ਜਾਂਚ ਵਲ ਸੋਚਣ ਦੀ ਥਾਂ ਹੋਰ ਹੋਰ ਪਾਸੇ ਹੀ ਬੰਦਾ ਸਮਾਂ ਬਰਬਾਦ ਕਰੀ ਜਾਂਦਾ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਸਮਾਂ ਬਰਬਾਦ ਹੋਈ ਜਾ ਰਿਹਾ ਹੈ, ਸਗੋਂ ਬਰਬਾਦ ਕੀਤੇ ਜਾ ਰਹੇ ਸਮੇਂ ਨੂੰ ਹੋਰ ਬਰਬਾਦ ਕਰਨ ਵਲ ਨੂੰ ਹੀ ਮਨ ਨੂੰ ਧੂਈ ਤੁਰਿਆ ਜਾਂਦਾ ਹੈ। ਪੈਸਾ ਇਕ ਅਜਿਹੀ ਸ਼ੈਅ ਹੈ ਜਿਸ ਨਾਲ ਕਦੇ ਕੋਈ ਰੱਜਿਆ ਨਹੀਂ, ਸਗੋਂ ਅੱਗੋਂ ਹੋਰ ਭੁੱਖ ਵਧਦੀ ਜਾਂਦੀ ਹੈ। ਜਿੰਨੀ ਹੋਰ ਭੁੱਖ ਵਧਦੀ ਹੈ ਉਤਨੀ ਹੀ ਹੋਰ ਅੱਗੋਂ ਬੇਚੈਨੀ ਦੀ ਤਲਖੀ ਵਧਦੀ ਹੈ। ਕਮਾਇਆ ਜਾਂ ਇਕੱਠਾ ਕੀਤਾ ਪੈਸਾ ਜੇ ਤਾਂ ਕੋਈ ਜ਼ਿੰਦਗੀ ‘ઑਚ ਅਨੰਦ ਲੈਣ ਦਾ ਸਾਧਨ ਬਣਾ, ਕੁਝ ਸ਼ਾਂਤ, ਸਹਿਜ ਮਾਹੌਲ ਸਿਰਜਣ ‘ਤੇ ਖਰਚ ਕੀਤਾ ਫਿਰ ਤਾਂ ਪੈਸਾ ਕਿਸੇ ਹੱਦ ਤੱਕ ਅਰਥ ਆਇਆ: ਅਤੇ ਜੇ ਪੈਸਾ ਅੱਤ ਲੋੜਵੰਦਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਲਾਇਆ ਜਾਂ ਉਹਨਾਂ ਦੀ ਸਹਾਇਤਾ ਕੀਤੀ ਤਾਂ ਇਹ ਅਰਥ ਭਰਪੂਰ ਕਾਜ ਹੈ। ਹਾਂ, ਜੇ ਸਿਰਫ ਆਪਣੀ ਤਮਾਂ ਪੂਰੀ ਕਰਨ ਲਈ ਹੀ ਪੈਸਾ ਇਕੱਠਾ ਕਰਨਾਂ/ਕਰਦੇ ਰਹਿਣਾ ਹੈ ਫਿਰ ਤਾਂ ਇਹ ਮਕਸਦ ਹੀਣ ਹੈ।
ਪਿਛਲੇ ਸੱਠ ਸੱਤਰ ਸਾਲਾਂ ‘ઑਚ ਇਤਨੀ ਤਬਦੀਲੀ ਆਈ ਹੈਕਿ ਪਿਛਲੇ ਕਈ ਸੌ ਸਾਲਾਂ ઑ’ਚ ਨਹੀਂ ਆਈ; ਸਗੋਂ ਪਿਛਲੀਆਂ ਸਦੀਆਂ ઑ’ਚ ਤਾਂ ਜੀਵਨ ਸਥਿਰ ਤੇ ਸਮ ਰਿਹਾ ਹੈ। ਵਿਗਿਆਨ ਤੇ ਟਕਨਾਲੋਜੀ ਨੇ ਜੋ ਸਿਖਰਾਂ ਛੂਹੀਆਂ ਹਨ, ਉਸ ਨੇ ਹਜ਼ਾਰਾ ਸਾਲਾਂ ਤੋਂ ਸਥਿਰ ਤੁਰਿਆ ਆ ਰਿਹਾ ਪਰਿਵਾਰਕ ਜੀਵਨ ਉਲਝਾ ਕੇ ਰੱਖ ਦਿੱਤਾ ਹੈ। ਦੇਖੋ, ਵੱਖੋ ਵੱਖਰੇ ਸਟੋਰਾਂ ਦੇ ਸੇਲ ਦੇ ਪੇਪਰ ਹਰ ਹਫਤੇ ਘਰੀਂ ਪਹੁੰਚਦੇ ਹੋ ਜਾਂਦੇ ਹਨ: ਬੇਅੰਤ ਚੀਜ਼ਾਂ ਘੱਟ ਕੀਮਤ ‘ਤੇ ਵੇਚਣੀਆਂ ਲਾਈਆਂ ਹੁੰਦੀਆਂ ਹਨ। ਕਈ ਵਾਰੀ ਨਾਂ ਚਾਹੁੰਦਿਆਂ ਹੋਇਆਂ ਤੇ ਬਿਨਾਂ ਲੋੜ ਤੋਂ ਹੀ ਕੋਈ ਬਸਤ ਖ਼ਰੀਦਣ ਲਈ ਮਨ ੳਤਸਕ ਹੋ ਜਾਂਦਾ ਹੈ। ਮਨ ઑ’ਚ ਖਿਆਲ ਬਣਨੇ ਸੁਰੂ ਹੋ ਜਾਂਦੇ ਹਨ ਕਿ ਇਹ ਚੀਜ਼ ਬੜੀ ਸਸਤੀ ਹੈ ਜ਼ਰੂਰ ਖਰੀਦੀ ਜਾਏ, ਪਰ ਨਾਲ ਹੀ ਦੂਸਰਾ ਮਨ ਕਹਿੰਦਾ ਹੈ ਕਿ ਇਸ ਦੀ ਕਿਹੜੀ ਲੋੜ ਹੈ? ਕਿਉਂ ਐਵੇਂ ਪੈਸੇ ਖਰਚ ਕੇ ਘਰ ਭਰਨਾ ਹੈ? ਇੰਜ ਮਨ ਦੇ ਦੋਹਾਂ ਵਿਚਾਰਾਂ ਦਾ ਭੇੜ, ਬੜੀ ਸੋਹਣੀ ਮਨ ਦੀ ਬਣੀ ਸਥਿਰਤਾ ਨੂੰ ਵਿਗਾੜ, ਬੇਚੈਨੀ ਦਾ ਆਲਮ ਸੁ ਕਰਾ ਦਿੰਦਾ ਹੈ; ਸਿਰਫ ਇਸ ਕਰਕੇ ਕਿ ਫਲਾਣੀ ਚੀਜ਼ ਅੱਧੀ ਕੀਮਤ ‘ਤੇ ਲੱਗੀ ਹੈ ਤੇ ਇਉਂ ਪੈਸੇ ਦੀ ਬੱਚਤ ਹੋਏਗੀ। ਚੰਗੇ ਭਲੇ ਘਰ ਬੈਠਿਆਂ ਨੂੰ ਸੇਲ ਦੇ ਆਏ ਪੇਪਰਾਂ ਨੇ ਅਖੌਤੀ ਪੈਸੇ ਦੀ ਬੱਚਤ ਦੇਖ ਮਨ ਉਲਝਾ ਦਿੱਤਾ: ਭਾਵੇਂ ਅੱਧੇ ਪੈਸੇ ਖਰਚ ਕੇ ਵੀ ਉਹ ਬੇਲੋੜੀ ਚੀਜ਼ ਸਾਲਾਂ ਬੱਧੀ ਘਰ ਦੇ ਖੂੰਜੇ ਮੱਲੀ ਰੱਖੇ ਤੇ ਕਿਸੇ ਕੰਮ ਵੀ ਨਾ ਆਏ। ਪੈਸੇ ‘ઑਚ ੳਲਝੈ ਮਨ ਦਾ ਇਹ ਹਾਲ ਹੈ। ਚੀਜ਼ਾਂ ਵੇਚਣ ਤੇ ਬਣਾਉਣ ਵਾਲੀਆਂ ਕੰਪਨੀਆਂ ਬੜੀ ਯੁਗਤ ਨਾਲ ਸਾਡੇ ਮਨਾਂ ਨੂੰ ਪ੍ਰੇਰਤ ਕਰਨ ਦੇ ਢੰਗ ਤਰੀਕੇ ਅਪਣਾਉਂਦੀਆਂ ਹਨ ਤੇ ਇੰਜ ਅਸੀਂ ਬੇਲੋੜਾ ਪੈਸਾ ਵੀ ਖਰਚ ਆਉਂਦੇ ਹਾਂ ਤੇ ਘੱਟ ਜਾਂ ਨਾਂ ਕੰਮ ਆਉਣ ਵਾਲੀ ਬਸਤੂ ਵੀ ਖਰੀਦ ਲਿਆਉਦੇ ਹਾਂ। ਪੈਸਾ ਕਿਵੇਂ ਬੰਦੇ ਨੂੰ ਚੱਕਰ ‘ઑਚ ਪਾ ਦਿੰਦਾ ਹੈ: ਬਣਿਆਂ ਮਨ ਦਾ ਤਵਾਜਨ ਵਿਗਾੜ ਦਿੰਦਾ ਹੈ।
ਇੱਕ ਵਾਰੀ ਡਾਕੀਆ ਕਿਸੇ ਪਟਰੌਲ ਪੰਪ ਦਾ ਇਕ ਕੂਪਨ ਡਾਕ ਨਾਲ ਸਾਡੇ ਘਰ ਸੁੱਟ ਗਿਆ। ਕੂਪਨ ‘ਤੇ ਲਿਖਿਆ ਸੀ ਕਿ ਪੰਜ ਸੈਂਟ ਪ੍ਰਤੀ ਲਿਟਰ ਰਿਆਇਤ ਮਿਲੇਗੀ ਫਲਾਣੀ ਤਰੀਕ ਤੱਕ, ਅਤੇ ਪਟਰੌਲ ਦੀ ਹੱਦ ਡੇਢ ਸੌ ਲਿਟਰ ਸੀ; ਭਾਵ ਕਿ ਜੇ ਮੈਂ 150 ਲਿਟਰ ਵੀ ਖਰੀਦ ਲਵਾਂ ਤਾਂ ਮੈਨੂੰ ਸਾਢੇ ਸੱਤ ਡਾਲਰ ਦੀ ਛੋਟ ਮਿਲੇਗੀ। ਸ਼ਰਤਾਂ ਇਹ ਸਨ ਕਿ ਫ਼ਲਾਣਾਂ ਮਾਰਕਾ ਪਟਰੌਲ ਪੰਪ ‘ਤੇ ਹੀ ਇਹ ਕੂਪਨ ਵਰਤ ਸਕਦੇ ਹਾਂ ਅਤੇ ਨਾਲ ਹੀ ਫਲਾਣੀ ਬੈਂਕ ਦਾ ਵੀਜ਼ਾ ਕਾਰਡ ਵਰਤਣਾਂ ਪਏਗਾ। ਪੜ੍ਹ ਕੇ ਲੱਗਿਆ ਕਿ ਡੀਲ ਤਾਂ ਵਧੀਆ ਹੈ। ਮੇਰੇ ਕੋਲ ਉਸ ਬੈਂਕ ਦਾ ਵੀਜ਼ਾ ਕਾਰਡ ਵੀ ਹੈ ਅਤੇ ਪਟਰੌਲ ਵੀ ਮੈਂ ਉਸੇ ਕੰਪਨੀਂ ਦੇ ਪਟਰੌਲ ਪੰਪਾਂ ਤੋਂ ਪੁਆਉਂਦਾ ਹਾਂ। ਹੁਣ ਸੋਚਣ ਲਈ ਸਮੱਸਿਆ ਇਹ ਬਣ ਗਈ ਕਿ ਪੂਰੇ ਸਾਢੇ ਸੱਤ ਡਾਲਰ ਦੀ ਛੋਟ ਕਿਵੇਂ ਲਈ ਜਾਏ? ਇੱਕ ਕਾਰ ઑਚ ਮਸਾਂ ਸੱਤਰ ਲਿਟਰ ਪਟਰੌ ਪੈਣਾਂ ਸੀ ਤੇ ਸੱਤਰ ਹੀ ਦੂਸਰੀ ਵਿਚ: ਮਨ ઑ’ਚ ਵਿਧੀਆਂ ਬਣਨ ਲੱਗੀਆਂ ਕਿ ਦੋਵੇਂ ਕਾਰਾਂ ਖਾਲੀ ਹੋਣ ਤੇ ਦੋਵੇਂ ਇਕੱਠੀਆਂ ਹੀ ਭਰਾ ਲਈਆਂ ਜਾਣ: ਨਾਲ ਹੀ ਸਮੱਸਿਆ ਇਹ ਬਣਦੀ ਲੱਗੇ ਕਿ ਦੋਵੇਂ ਕਾਰਾਂ ਇਕੱਠੀਆਂ ਤਾਂ ਕਦੇ ਖਾਲੀ ਹੁੰਦੀਆਂ ਹੀ ਨਹੀਂ- ਜੇ ਸਾਰੀ ਯੁਗਤ ਬਣਾ ਦੋਵੇਂ ਵੀ ਇਕੱਠੀਆਂ ਭਰਾਈਆਂ ਜਾਣ ਤਾਂ ਵੀ ਮਸਾਂ ਸੱਤ ਡਾਲਰ ਦੀ ਬੱਚਤ ਹੋਣੀਂ ਹੈ। ਡਾਕੀਆ ਡਾਕ ઑ’ਚ ਕੂਪਨ ਕਾਹਦਾ ਸੁੱਟ ਗਿਆ, ਮੈਨੂੰ ਤਾਂ ਸੋਚਾਂ ઑ’ਚ ਹੀ ਪਾ ਦਿੱਤਾ। ਮਨ ਦਾ ਚੰਗਾ ਭਲਾ ਬਣਿਆਂ ਤਵਾਜਨ ਇਕ ਕੂਪਨ ਨੇ ਵਿਗਾੜ ਕੇ ਰੱਖ ਦਿੱਤਾ। ਇਹ ਹੈ ਪੈਸਾ। ਪੰਜ ਸੈਂਟ ਪ੍ਰਤੀ ਲਿਟਰ ਦੀ ਛੋਟ ਵਾਲੇ ਕੂਪਨ ਨੇ ਕਈ ਦਿਨ ਮੇਰੇ ਮਨ ਦੀ ਬਿਰਤੀ ਹਿਲਾਈ ਰੱਖੀ।
ਇੱਕ ਹੋਰ ਉਦਾਹਰਣ ਦੇ ਕੇ ਮੈਂ ਇਹ ઑਪੈਸ਼ਾ ਨਾਮੀਂ ਲੇਖ ਦੀ ਸਮਾਪਤੀ ਕਰ ਦਿਆਂਗਾ ਮਤਾ ਇਹ ਨਾਂ ਹੋਵੇ ਕਿ ਪੈਸੇ ਵਾਰੇ ਲਿਖਦਾ ਲਿਖਦਾ ਅੱਗੋਂ ਲੇਖ ਹੀ ਮੇਰੇ ਮਨ ਦੀ ਬੇਚੈਨੀ ਹੋਰ ਖੜ੍ਹੀ ਕਰ ਦਏ। ਸੁਣੋਂ, ਇਕ ਵਾਰੀ ਮੈਨੂੰ ਇਕ ਸਿੱਕਾ ਲੱਭਾ, ਬਿਲਕੁਲ ਟੂਨੀ (ਦੋ ਡਾਲਰ ਦਾ ਸਿੱਕਾ) ਵਰਗਾ, ਚੁੱਕ ਕੇ ਜੇਬ ‘ઑਚ ਪਾ ਘਰ ਲੈ ਆਇਆ, ਆ ਕੇ ਦੇਖਿਆ ਤਾਂ ਉੱਪਰ ਲਿਖੀ ਭਾਸ਼ਾ ਪੜ੍ਹੀ ਨਾ ਜਾਏ: ਸੋਚਾਂ ਪਿਆ ਸੋਚਾਂ ਕਿ ਕਿਸੇ ਕੌਇਨ ਡੀਲਰ ਦੇ ਜਾ ਕੇ ਦਿਖਾਵਾਂ? ਇਹ ਕਿਹੜੇ ਮੁਲਕ ਦਾ ਸਿੱਕਾ ਹੋਊ?ਕਿਤਨੇ ਇਸ ਦੇ ਡਾਲਰ ਬਣਨਗੇ? ਇਤ ਆਦਿ ਸੋਚਾਂ ਨੇ ਮੇਰਾ ਮਨ ਭੰਬਲ਼ ਭੂਸੇ ‘ઑਚ ਪਾਈ ਰੱਖਿਆ। ਸਾਹਮਣੇ ਡਰੈਸਰ ਤੇ ਪਿਆ ਸਿੱਕਾ ਜਦੋਂ ਭੀ ਮੇਰੀ ਨਿਗ੍ਹਾ ਚੜ੍ਹੇ, ਮੈਨੂੰ ਸੋਚਾਂ ઑ’ਚ ਪਾ ਦਿਆ ਕਰੇ: ਆਖਿਰ ਮੈਂ ਉਹ ਸਿੱਕਾ ਚੁੱਕ ਕੇ ਭਾਂਨ ਵਾਲੇ ਡੱਬੇ ‘ઑਚ ਸੁੱਟ ਅੱਖਾ ਤੋਂ ਪਰੇ ਕੀਤਾ ਤੇ ਮਨ ਦੀ ਦੁਬਿਧਾ ਦਾ ਖਹਿੜਾ ਛੁਡਾਇਆ। ਇਹ ਹੈ ਪੈਸਾ, ਕਿਸੇ ਵੀ ਹਾਲਤ ਵਿੱਚ ਸਾਡਾ ਖਹਿੜਾ ਨਹੀਂ ਛੱਡਦਾ ਤੇ ਸਾਡੇ ਮਨ ਨੂੰ ਭਟਕਾਈ ਹੀ ਫਿਰਦਾ ਹੈ, ਨਾ ਅੱਜ ਦੇ ਯੁੱਗ ‘ઑਚ ਇਸ ਬਿਨਾਂ ਸਰ ਸਕਦਾ ਹੈ ਅਤੇ ਨਾਂ ਹੀ ਇਹ ਸਾਡੇ ਮਨ ਨੂੰ ਟਿਕਣ ਦਿੰਦਾ ਹੈ।
:::::

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ

ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 …