8.4 C
Toronto
Sunday, November 23, 2025
spot_img
Homeਨਜ਼ਰੀਆਸੱਥ ਦਾਰੂਪ ਹੁੰਦੀ ਸੀ - ਘੁਲਾੜੀ

ਸੱਥ ਦਾਰੂਪ ਹੁੰਦੀ ਸੀ – ਘੁਲਾੜੀ

ਸੁੱਖਪਾਲ ਸਿੰਘ ਗਿੱਲ
ਕਿਸਾਨੀਨਾਲ ਸੰਬਧਿਤ ਬਹੁਤ ਸੰਦ ਹੁਣਬੀਤੇ ਦੀਕਹਾਣੀਬਣ ਚੁੱਕੇ ਹਨ । ਸਮੇਂ ਦੇ ਨਾਲਬਹੁਤ ਕੁੱਝ ਬਦਲ ਚੁੱਕਾ ਹੈ । ਜਿਨ੍ਹਾਂ ਵਿੱਚ ਬਲਦਾਂ ਨਾਲ ਚੱਲਣ ਵਾਲੀਘੁਲਾੜੀ ਪ੍ਰਮੁੱਖ ਹੈ । ਘੁਲਾੜੀਨਾਲਕਿਸਾਨਆਪਣੇ ਗੰਨੇ ਪੀੜਦਾ ਸੀ । ਸਵੇਰੇ – ਸਵੇਰੇ ਗੰਨੇ ਖੇਤਾਂ ਵਿੱਚੋਂ ਢੋਅ ਕੇ ਘੁਲਾੜੀ ਤੇ ਲਿਆਂਦੇ ਜਾਂਦੇ ਸਨ । ਫਿਰਕਿਸਾਨਬਲਦਾਂ ਨਾਲਘੁਲਾੜੀਜੋੜ ਕੇ ਰਸ ਕੱਢਦਾ ਸੀ । ਸਿਆਲ ਦੇ ਦਿਨਾਂ ਵਿੱਚ ਘੁਲਾੜੀਦੀਆਵਾਜ਼ ਦੂਰ – ਦੂਰ ਤੱਕ ਸੁਣਾਈ ਦਿੰਦੀ ਸੀ । ਘੁਲਾੜੀ ਉੱਤੇ ਰਾਤਦਾਪਤਾ ਹੀ ਨਹੀਂ ਚੱਲਦਾ ਸੀ ।
ਪੀੜੇ ਹੋਏ ਗੰਨਿਆ ਦਾਰਸਕੜਾਹੇ ਵਿੱਚ ਪਾ ਕੇ ਅੱਗ ਝੋਕੀ ਜਾਂਦੀ ਸੀ ।ਇਸ ਸਮੇਂ ਬਹੁਤੀਵਾਰੀਲੋਕ ਕੰਮਾਂ ਕਾਰਾ ਤੋਂ ਵੇਲੇ ਹੋ ਕੇ ਘੁਲਾੜੀ ਤੇ ਇੱਕਠੇ ਹੋ ਜਾਂਦੇ ਹਨ।ਦੇਰਰਾਤ ਤੱਕ ਹਾਸਾ ਮਜ਼ਾਕਅਤੇ ਅਗਲੇ ਦਿਨਦੀਆਤਜ਼ਵੀਜਾ ਚੱਲਦੀਆ ਸਨ ।ਇੱਕ ਪਾਸੇ ਕੜਾਹੇ ਵਿੱਚ ਗੁੜ ਦੀ ਫੁੜ – ਫੁੜ ਦੂਜੇ ਪਾਸੇ ਹੁੱਕੇ ਪੀਂਦੇ ਬਜ਼ੁਰਗਾਂ ਦੀ ਗੁੜ – ਗੁੜ ਹੁੰਦੀ ਰਹਿੰਦੀ ਸੀ। ਕੁੱਝ ਸਮੇਂ ਬਾਅਦਰਸਉਬਲ – ਉਬਲ ਕੇ ਗੁੜ ਵਿੱਚ ਤਬਦੀਲ ਹੋ ਜਾਂਦਾ ਸੀ । ਕਈ ਲੋਕ ਇਸ ਗੁੜ ਵਿੱਚ ਸੌਂਫ ਵਗੈਰਾਪਾ ਕੇ ਟਿੱਕੀ ਤਿਆਰਕਰਲੈਂਦੇ ਸਨ । ਘੁਲਾੜੀ ਉੱਤੇ ਜਦੋਂ ਗੰਨੇ ਪੀੜੇ ਜਾਂਦੇ ਸਨ ਤਾਂ ਕੋਈ ਬੰਦਾ ਅੱਗ ਝੋਕਦਾ , ਕੋਈ ਬੰਦਾ ਰਸ ਢੋਂਦਾ , ਕੋਈ ਬੰਦਾ ਗੰਨੇ ਢੋਂਦਾ ਗੱਲ ਕੀ ਸਾਰਾ ਟੱਬਰ ਹੀ ਕੰਮ ਤੇ ਲੱਗਿਆ ਰਹਿੰਦਾ ਸੀ । ਘੁਲਾੜੀ ਉੱਤੇ ਹੀ ਰੋਟੀਪਾਣੀਖਾਧਾਪੀਤਾਜਾਂਦਾ ਸੀ । ਘੁਲਾੜੀਦਿਨ – ਰਾਤ ਪਿੰਡ ਦੀ ਸੱਥ ਵਿੱਚ ਤਬਦੀਲ ਰਹਿੰਦੀ ਸੀ । ਪਿੰਡ ਦੀਘੁਲਾੜੀ ਉੱਤੇ ਲੋਕਾਂ ਦਾਦਿਨਰਾਤਮੇਲਾ ਲੱਗਿਆ ਰਹਿੰਦਾ ਸੀ । ਹੁਣਬਲਦਾਂ ਵਾਲੀਘੁਲਾੜੀਅਤੀਤਦਾਪਰਛਾਵਾਂ ਬਣ ਗਈ ਹੈ । ਨਵੇਂ ਔਜਾਰਾਂ ਨੇ ਇਸ ਘੁਲਾੜੀਦੀ ਜਗ੍ਹਾਂ ਲੈਲਈ ਹੈ । ਹੁਣਆਯੂਰਵੈਦਿਕਦਵਾਈ ਦੇ ਤੌਰ ਤੇ ਰਸਅਤੇ ਗੁੜ ਦੀਲੋੜਲਈਘੁਲਾੜੀ ਦੇ ਨਵੇਂ ਰੂਪ ਤੇ ਜਾਣਾਪੈਂਦਾ ਹੈ । ਇਹ ਮੌਕਾ ਸੱਭਿਅਤਾ ਅਤੇ ਸੱਭਿਆਚਾਰ ਨੂੰ ਚਿੜਾਉਂਦਾ ਹੈ ।ਪੁਰਾਣੀਆਂ ਘੁਲਾੜੀਆਂ ਕਬਾੜ ਵਿੱਚ ਹੀ ਦੇਖੀਆ ਜਾ ਸਕਦੀਆਂ ਹਨ । ਹੁਣ ਪੰਜਾਬੀ ਕਿਸਾਨ ਗੰਨੇ ਨੂੰ ਸਿੱਧੇ ਮਿੱਲਾਂ ਵਿੱਚ ਲਿਜਾਣ ਲੱਗ ਪਏ ਹਨ । ਜਿਸ ਨਾਲਉਨ੍ਹਾਂ ਦਾਸਮਾਂ ਅਤੇ ਖੱਜਲ ਖਆਰੀ ਘੱਟ ਗਈ ਹੈ । ਉਂਝ ਵੀਕਿਸਾਨਦਾਮਿਹਨਤੀ ਸੁਭਾਅ ਘੱਟ ਗਿਆ ਹੈ । ਪੇਂਡੂ ਲੋਕਆਮ ਤੌਰ ਤੇ ਘੁਲਾੜੀ ਉੱਤੇ ਦੁੱਖ – ਸੁੱਖ ਫਰੋਲਦੇ ਰਹਿੰਦੇ ਸਨ ।ਪਿੰਡ ਦੀਘੁਲਾੜੀਭਾਈਚਾਰਕਏਕਤਾਦੀ ਗਵਾਹੀਭਰਦੀ ਹੋਈ ਸੱਥ ਦਾਦੂਜਾਰੂਪ ਹੀ ਹੁੰਦੀ ਸੀ । ਘੁਲਾੜੀ ਉੱਤੇ ਇੱਕ ਦੂਜੇ ਨਾਲ ਹੱਥ ਵਟਾਉਣਾਆਮਪ੍ਰਵਿਰਤੀ ਸੀ । ਜਿਵੇਂ ਜਿਵੇਂ ਘੁਲਾੜੀਦਾਰੂਝਾਨ ਘੱਟਿਆ ਤਿਵੇਂ ਤਿਵੇਂ ਰੌਣਕਾਂ ਵੀਘਟੀਆਹਨ । ਘੁਲਾੜੀ ਪੇਂਡੂ ਸੱਭਿਆਚਾਰ ਦੇ ਮੇਹਨਤੀ ਸੁਭਾਅ ਨੂੰ ਪੇਸ਼ਕਰਦੀ ਸੀ । ਹਰਸਮੇਂ ਘੁਲਾੜੀ ਉੱਤੇ ਲਗੀਆਂ ਰੌਣਕਾਂ ਵਿਰਸੇ ਨੂੰ ਸੰਭਾਲ ਕੇ ਰੱਖਦੀਆ ਸਨ । ਮੁਕਦੀ ਗੱਲ ਇਹ ਹੈ ਕਿ ਜਿਵੇਂ ਵਿਰਸੇ ਦੀਆਂ ਬਾਤਾਂ ਘਟੀਆਂ ਠੀਕ ਉਸੇ ਤਰ੍ਹਾਂ ਹੀ ਪਿੰਡਾ ਦੇ ਸੱਭਿਆਚਾਰ ਵਿੱਚੋਂ ਰੌਣਕਾਂ ਵੀਘਟੀਆਹਲ । ਜਿਨ੍ਹਾਂ ਦੀ ਮੁੱਖ ਉਦਾਹਰਣ ਪਿੰਡ ਦੀਘੁਲਾੜੀ ਹੈ ।

RELATED ARTICLES
POPULAR POSTS

CLEAN WHEELS