Breaking News
Home / ਰੈਗੂਲਰ ਕਾਲਮ / ਚਿੱਟਾ ਚੰਦਰਾ ਜੜ੍ਹਾਂ ‘ઑਚ ਬਹਿ ਗਿਆ

ਚਿੱਟਾ ਚੰਦਰਾ ਜੜ੍ਹਾਂ ‘ઑਚ ਬਹਿ ਗਿਆ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਇਹ ਚਿੱਟਾ ਚੰਦਰਾ ਪਤਾਨਹੀਂ ਕੀ ਸ਼ੈਅ ਹੈ? ਚਿੱਟਾ ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣਧੀਆਂ ਨੂੰ ਵੀਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰਫਨਾਹਕਰ ਸੁੱਟੇ ਨੇ ਚਿੱਟੇ ਨੇ।ਮਾਵਾਂ ਨੇ ਸਿਰਾਂ ਉਤੇ ਚਿੱਟੀਆਂ ਚੁੰਨੀਆਂ ਓਹੜਲੋਈਆਂ ਤੇ ਪੱਲੇ ਸਾਰੀਉਮਰਾਂ ਦਾਰੋਣਾਪੈ ਗਿਐ। ਚਿੱਟੇ ਦੀਓਵਰਡੋਜ਼ ਨਾਲਮਰਦੇ ਮੁੰਡਿਆਂ ਦੀਆਂ ਵੀਡੀਓਜ਼ ਦੇਖਦਿਆਂ ਦਿਲ ਨੂੰ ਹੌਲ ਪੈਂਦੇ ਨੇ। ਕੋਈ ਦਿਨ ਸੁੱਕਾ ਨਹੀਂ ਜਾਂਦਾ, ਜਦਨਸ਼ੇ ਦੀਓਵਰਡੋਜ਼ ਨਾਲ ਮੁੰਡਿਆਂ ਦੇ ਮਰਨਦੀਆਂ ਖਬਰਾਂ ਨਾ ਆਉਂਦੀਆਂ ਹੋਣ! ਚਿੱਟੇ ਦੇ ਉਜਾੜੇ ਟੱਬਰਾਂ ਦੇ ਦਿਲਾਂ ਦੀਆਂ ਸੁਣੋਂ, ਹਾਲਜਾਣੋ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਮੁੰਡਿਆਂ ਦੇ ਮੁੰਡੇ ਤੁਰ ਗਏ ਜਹਾਨੋ ਤੁਰੀ ਜਾ ਰਹੇ ਨੇ।ਕਾਰਾਂ, ਨਾਰਾਂ, ਹਵੇਲੀਆਂ ਤੇ ਜ਼ਮੀਨਾਂ ਪਿੱਛੇ ਲਾਵਾਰਿਸਰਹਿ ਗਈਆਂ ਨੇ। ਐ ਪੰਜਾਬ ਪਿਆਰੇ! ਤੈਂ ਕਦੇ ਇਹ ਸੋਚਿਆ ਸੀ ਕਿ ਨੌਬਤ ਇੱਥੋਂ ਤੱਕ ਆ ਜਾਵੇਗੀ? ਮੈਂ ਸਪੱਸ਼ਟ ਕਹਿੰਦਾ ਕਿ ਚਿੱਟੇ ਦੇ ਸੌਦਾਗਰਾਂ ਨੂੰ ਨਾ ਅਜੇ ਨੱਥ ਪਈ ਹੈ ਤੇ ਨਾਪੈਂਦੀਦਿਖਦੀ ਹੈ। ਪੰਜਾਬਣ ਮਾਵਾਂ, ਚਿੱਟੇ ਦੇ ਚੱਟੇ ਪੁੱਤਾਂ ਦੀਆਂ ਫੋਟੋਆਂ ਹੱਥਾਂ ਵਿਚਲੈਕੇ ਪੱਤਰਕਾਰਾਂ ਅੱਗੇ ਰੋ ਰੋ ਕੇ ਵਿਥਿਆ ਦੱਸਣ ਵਾਲੀਆਂ ਰਹਿ ਗਈਆਂ ਹਨ, ਜਿੰਨ੍ਹਾਂ ਦੇ ਅੱਥਰੂ ਪੂੰਝਣ ਵਾਲੇ ਦੂਰਕਿਧਰੇ ਤੁਰ ਗਏ, ਕਦੇ ਨਹੀਂ ਪਰਤਣਾਉਹਨਾਂ।
: :::
ਪੰਜਾਬ ਦੇ ਥਾਣੇ, ਕਚਹਿਰੀਆਂ, ਹਸਪਤਾਲ, ਦਫਤਰ ਤੇ ਇੱਥੋਂ ਤੱਕ ਕਿ ਸਮਸ਼ਾਨਘਾਟਵੀ ਨੱਕੋ ਨੱਕ ਭਰੇ ਪਏ ਦਿਸਦੇ ਨੇ। ਜਿੱਧਰ ਮਰਜ਼ੀਚਲੇ ਜਾਓ, ਪਿੱਟ ਸਿਆਪਾ ਹੈ, ਘੈਂਸ-ਘੈਂਸ ਹੈ। ਰੋਸ ਮੁਜ਼ਾਹਰੇ ਹਨ।ਧਰਨੇ-ਮਰਨੇ ਹਨ। ਗੋਲੀਚਲਾਉਣੀ ਤਾਂ ਹੁਣਬੜੀਛੋਟੀ ਜਿਹੀ ਤੇ ਆਮ ਗੱਲ ਹੋ ਗਈ ਹੋ ਗਈ ਹੈ, ਕੋਈ ਪ੍ਰਵਾਹਨਹੀਂ, ਜਦਮਰਜ਼ੀ ਤੇ ਜਿੱਥੇ ਮਰਜ਼ੀ, ਗੋਲੀਚਲਾ।ਪਾਰ ਬੁਲਾਓ। ਹੋਰ ਤਾਂ ਹੋਰ, ਹੁਣੇ ਜਿਹੇ ਦੀ ਗੱਲ, ਹੜ੍ਹਾਂ ਮਾਰੇ ਲੋਕਾਂ ਨੂੰ ਵਸਤਾਂ ਵੰਡਣ ਪਿੱਛੇ ਇੱਕ ਪਿੰਡ ਵਿਚ ਰੌਲਾ ਪੈ ਗਿਆ ਤੇ ਗੋਲੀਚਲਾ ਦਿੱਤੀ, ਕਈ ਜਖਮੀਕਰ ਸੁੱਟ੍ਹੇ। ਰ
ੱਬ ਦੀਕਰੋਪੀਦਾ ਸੇਕ ਤਾਂ ਹਾਲੇ ਝੱਲ ਰਹੇ ਸਨ ਤੇ ਨਾਲ ਹੀ ਮਨੁੱਖੀ ਕਰੋਪੀਵੀਰਲ ਗਈ। ਇਸ ਗੱਲ ਨੂੰ ਸੁੱਟਿਆ ਨਹੀਂ ਜਾ ਸਕਦਾ ਕਿ ਸੜਕਹਾਦਸਿਆਂ ਨੇ ਪੰਜਾਬ ਵਿਚਘਰਾਂ ਦੇ ਘਰਖਾਲੀਕਰ ਦਿੱਤੇ ਹਨ ਤੇ ਹੋਈ ਜਾ ਰਹੇ ਨੇ।ਕੈਂਸਰਹਰ ਗਲੀ, ਹਰਮੋੜ ਤੇ ਹਰਘਰਵਿਚਖਲੋਤਾ ਮੂੰਹ ਅੱਡੀ ਫਿਰਦਾ ਹੈ। ਕਿਧਰੇ ਪੜਿਆ ਸੀ, ਕਿਸੇ ਸਿਆਣੇ ਨੇ ਲਿਖਿਆ ਸੀ ਕਿ ਜੇਕਰ ਬੰਦੇ ਨੂੰ ਆਪਣੇ ਘਰ ਤੋਂ ਹੀ ਭੈਅਆਣ ਲੱਗ ਜਾਵੇ, ਤਾਂ ਉਸ ਘਰਵਿਚਰਹਿਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਗੱਲ ਕਰਦਾ ਹਾਂ, ਪੰਜਾਬ ਦੀਪੜ੍ਹੀਲਿਖੀਜਵਾਨੀਦੀ। ਪਲੱਸ ਟੂਕੀਤੀ, ਆਈਲੈਟਸ ‘ઑਚੋਂ ਬੈਂਡਲਏ ਤੇ ਜਹਾਜ਼ ਫੜਿਆ, ਪਰਦੇਸ ਵੱਲ ਮੁਹਰਾਂ ਮੋੜਲਈਆਂ। ਪੰਜਾਬ ਦੇ ਲੱਖਾਂ ਧੀਆਂ ਤੇ ਪੁੱਤ ਪਰਦੇਸੀਜਦਬੈਠੇ।ਕਦੇ ਵਾਪਸਨਹੀਂ ਪਰਤਣਾ ਤੇ ਨਾ ਹੀ ਉਹ ਵਾਪਸਪਰਤਣਲਈ ਗਏ ਨੇ।ਸਾਡੇ ਸਿਆਣੇ ਕਿਹਾ ਕਰਦੇ ਸਨ ਕਿ ਦੁੱਧ ਤੇ ਪੁੱਤ ਕਦੇ ਵੇਚੀਦੇ ਨਹੀਂ ਹੁੰਦੇ। ਅਸੀਂ ਪੁੱਤਾਂ ਨਾਲਪੈਸੇ ਵੀ ਦਿੱਤੇ ਹਨਪਰਦੇਸ ਨੂੰ ਤੋਰਦਿਆਂ। ਇੱਕ ਵਿਦਿਆਰਥੀ ਪਿੱਛੇ ਘੱਟੋ ਘੱਟ ਪੰਦਰਾਂ ਲੱਖ ਰੁਪਏ। ਤੇ ਜੇਕਰਸਾਢੇ ਤਿੰਨ ਸਾਲਾਂ ਦਾਜੋੜੀਏ, ਤਾਂ ਚਾਰ ਲੱਖ ਤੋਂ ਵੀ ਵੱਧ ਪੰਜਾਬ ਦਾ ਬੱਚਾ ਪਰਦੇਸ ਗਿਆ ਹੈ, ਤਾਂ ਗੱਲ ਅਰਬਾਂ ਰੁਪਈਆਂ ਵਿਚਜਾਵੇਗੀ। ਕੀ ਹੁਣ ਪੰਜਾਬ ਦਾ ਇਹ ਗਿਆ ਪੈਸਾਕਦੇ ਵਾਪਸ ਆਏਗਾ? ਜੁਆਬਨਾਂਹਵਿਚਮਿਲਦਾ ਹੈ। ਕਿਸੇ ਵੀਏਅਰਪੋਰਟਉਤੇ ਚਲੇ ਜਾਓ, ਖਾਸ ਕਰ ਦਿੱਲੀ ਜਾਂ ਅੰਮ੍ਰਿਤਸਰ। ਵਿਦਿਆਰਥੀਵੀਜ਼ਿਆਂ ਉਤੇ ਜਾ ਰਹੇ ਮੁੰਡੇ ਕੁੜੀਆਂ ਦੀਆਂ ਕਤਾਰਾਂ ਏਨੀਆਂ ਲੰਬੀਆਂ ਨੇ ਕਿ ਇਮੀਗ੍ਰੇਸ਼ਨ ਚੈਕਿੰਗ ਵਾਲੇ ਮੱਥੇ ਫੜੀਬੈਠੇ ਖੁਦ ਦੇਖ ਆਇਆ ਹਾਂ।
ਐ ਪੰਜਾਬ ਪਿਆਰੇ, ਤੇਰੇ ਕੋਲ ਕੀ ਰਹਿ ਗਿਐ, ਜਦਪੜੀਲਿਖੀ ਤੇ ਡਿਗਰੀਆਂ ਡਿਪਲੋਮਿਆਂ ਵਾਲੀਜੁਆਨੀ ਮੂੰਹ ਫੇਰ ਚੱਲੀ ਹੈ ਤੇਰੇ ਤੋਂ। ਕਾਲਜ ਤੇ ਯੂਨੀਵਰਸਿਟੀਆਂ ਵਿਚਦਾਖਲੇ ਨਹੀਂ ਹੋਏ। ਖਾਲੀ ਭਾਂ ਭਾਂ ਦੇਖਅਧਿਆਪਕਵੀ ਭੱਜਣ ਲੱਗੇ ਨੇ। ਕਿਹਾ ਕਰਦੇ ਸਨ ਕਿ ਪੰਜਾਬ ਦਾਕਿਰਸਾਨ ਮੁਲਕ ਦਾ ਢਿੱਡ ਭਰਦਾ ਹੈ। ਅੰਨਦਾਤਾ ਹੈ। ਰੱਜਵਾਂ ਅਨਾਜਪੈਦਾਕਰਦਾ ਹੈ। ਪਰਮਾਲਵੇ ਖਿੱਤੇ ਵਿਚਲਗਾਤਾਰਫਾਹੇ ਲੈਰਹੇ ਤੇ ਸਪਰੇਆਂ ਪੀਰਹੇ ਅੰਨ ਦਾਤਿਆਂ ਦੇ ਘਰਾਂ ઑਚੋਂ ਵਿਛੇ ਸੱਥਰ ਕੌਣ ਉਠਾਵੇਗਾ? ਕੋਈ ਵੀਨਹੀਂ।ਕਿਸਾਨਾਂ ਦੀਆਂ ਆਤਮਹਤਿਆਵਾਂ ਨਾ ਕੇਂਦਰਰੋਕ ਸਕਿਆ ਤੇ ਨਾਸਥਾਨਕਸਰਕਾਰਾਂ। ਐ ਪੰਜਾਬ ਪਿਆਰੇ, ਇਹ ਤਾਂ ਕੁਝ ਕੁ ਝਲਕਾਂ ਹੀ ਨੇ ਤੇਰੀਉਦਾਸੀਮਾਰੀ ਫਿੱਕੀ ਫੋਟੋ ઑਚੋਂ ਤੱਕੀਆਂ। ਹਰੇ ਗੁੜ੍ਹੇ ਰੰਗਾਂ ਵਾਲੀਟਹਿਕਦੀ ਤੇ ਸੁੰਦਰਤਾ ਭਰੀਤੇਰੀਤਸਵੀਰਦੇਖਣਦੀਚਾਹਤਲਈਕਾਮਨਾ ਹੀ ਕੀਤੀ ਜਾ ਸਕਦੀ ਹੈ।
ਗੱਲ ਚਿੱਟੇ ਦੀਕਰਰਹੇ ਹਾਂ, ਜਿਨ੍ਹਾਂ ਦੋਸਤਾਂ ਨੇ ਇਹ ਮੰਜ਼ਰ ਅੱਖੀਂ ਨਹੀਂ ਦੇਖਿਆ ਹੈ ਕਿ ਚਿੱਟੇ ਦੇ ਉਜਾੜੇ ਘਰਾਂ ਦੀਹਾਲਤ ਕੀ ਹੈ? ਉਹ ਸਿਰਫ਼ ਗੱਲਾਂ ਹੀ ਮਾਰਸਕਦੇ ਹਨ। ਇੱਕੋ ਹੀ ਘਟਨਾਬਹੁਤ ਹੈ, ਇੱਕ ਜਿਲ੍ਹੇ ਦਾ ਐਸ ਐਸਪੀ ਇੱਕ ਰਿਟਾਇਰ ਏ ਡੀ ਜੀ ਪੀਨਾਲਫੋਨ’ઑਤੇ ਚੈਟਿੰਗ ਕਰਦਾਬਹਿਸਵਿਚਪੈ ਗਿਆ। ਏ ਡੀ ਜੀ ਪੀ ਨੂੰ ਐਸ ਐਸਪੀ ਕਹਿ ਰਿਹਾ ਸੀ ਕਿ ਚਿੱਟਾ ਚਿੱਟਾਸਿਰਫ਼ ਰੌਲਾ ਗੌਲਾ ਹੀ ਹੈ, ਗੱਲ ਕੁਝ ਵੀਨਹੀਂ ਹੈ। ਜਦੋਂ ਏ ਡੀ ਜੀ ਪੀ ਨੇ ਉਸ ਐਸ ਐਸਪੀ ਨੂੰ ਉਸੇ ਦੇ ਜ਼ਿਲ੍ਹੇ ਵਿਚਨਸ਼ੇ ਦੀਓਵਰਡੋਜ਼ ਨਾਲਹੋਈਆਂ ਮੌਤਾਂ ਦੀਗਿਣਤੀਗਿਣਵਾਈ, ਤਾਂ ਅਖਿਰ ਉਸ ਨੂੰ ਚੁੱਪ ਕਰਨਾਪਿਆ। ਅਸੀਂ ਹਾਲੇ ਵੀ ਹੱਥ ‘ઑਤੇ ਹੱਥ ਰੱਖੀਂ ਬੈਠੇ ਰਹਿਣਾ ਚਾਹੁੰਨੇ ਹਾਂ। ਪੁਲਿਸ ਆਪਣੀਆਲੋਚਨਾ ਸੁਣਨ ਦੀਹਾਲੇ ਆਦੀਨਹੀਂ ਹੋਈ, ਸਿਰਫ਼ਆਪਣੀਆਂ ਪ੍ਰਾਪਤੀਆਂ ਗਿਣਵਾਉਣਦੀ ਇਛੁੱਕ ਹੈ। ਅਸੀਂ ਚਾਹੁੰਦੇ ਹਾਂ ਕਿ ਪ੍ਰਾਪਤੀਆਂ ਵੀਗਿਣਵਾਓ, ਪਰਹਕੀਕਤ ਤੋਂ ਨਾ ਭੱਜੋ, ਤੇ ਆਲੋਚਨਾ ਸੁਣਨ ਦੀਆਦਤਵੀਪਾਓ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …