-8.1 C
Toronto
Friday, January 23, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

– ਗਿੱਲ ਬਲਵਿੰਦਰ +1 416-558-5530
ਵੈਕਸੀਨ ਕੱਲ੍ਹ ਲਗਵਾ ਲਈ ਆਪਾਂ
ਵੈਕਸੀਨ ਕੱਲ੍ਹ ਲਗਵਾ ਲਈ ਆਪਾਂ, ਡੁੱਬਦੀ ਜਾਨ ਬਚਾ ਲਈ ਆਪਾਂ।
ਦੂਰ-ਦੂਰ ਹੁਣ ਰਹੂ ਕਰੋਨਾ, ਲਛਮਣ ਰੇਖਾ ਇੱਕ ਵਾਹ ਲਈ ਆਪਾਂ।
ਤੜ੍ਹਕੇ ਖੜਗੇ ਲਾਈਨ ਲਗਾ ਕੇ SLEEVE LESS ਇੱਕ T-SHIRT ਪਾ ਕੇ।
ਇਕੱਠ ਸੀ ਓਥੇ ਵਾਹਵਾ ਭਾਰੀ, ਪਰ ਸਾਡੀ ਛੇਤੀ ਹੀ ਆ ਗਈ ਵਾਰੀ।
ਮੂੰਹ ‘ਤੇ MASK ਤੇ ਛੇ ਫੁੱਟ ਦੂਰੀ, ਨੀਤੀ ਹੁਣ ਅਪਣਾ ਲਈ ਆਪਾਂ।
ਵੈਕਸੀਨ ਕੱਲ੍ਹ ਲਗਵਾ ਲਈ ਆਪਾਂ।
MR. SINGH ਕੋਈ ALERGY, REACTION, ਤਸੱਲੀ ਕੀਤੀ ਪੁੱਛ ਕੇ QUESTION ।
ਭੂਰੀ ਕੀਤੀ ਜਿਵੇਂ ਡੌਲੇ ‘ਤੇ ਲੜ ਗਈ, ਬਾਂਹ ਵਿੱਚ ਇੰਝ ਫਿਰ ਸੂਈ ਸੀ ਵੜ੍ਹ ਗਈ।
DOSE ਦੂਜੀ ਲਈ ਮੁੜਕੇ ਆਇਓ, APPOINTMENT ਝੱਟ ਬਣਾ ਲਈ ਆਪਾਂ।
ਵੈਕਸੀਨ ਕੱਲ੍ਹ ਲਗਵਾ ਲਈ ਆਪਾਂ।
ਕਾਹਲ ਨਹੀਂ ਕਰਨੀ ਧੀਰ ਧਰੋ ਜੀ, ਪੰਦਰਾਂ ਮਿੰਟਾਂ ਲਈ WAIT ਕਰੋ ਜੀ।
ਕੁਰਸੀ ‘ਤੇ ਬਿਠਾ ਇੰਝ ਕਹਿ ਗਏ SIRਨੂੰ, ਠੀਕ ਰਹੇ ਤਾਂ ਤੁਰ ਪਿਓ ਘਰ ਨੂੰ।
ਨਾ ਹੀ ਰਿਸ਼ਵਤ ਨਾ CORRUPTION, ਜਿੱਧਰ ਵੀ ਨਜ਼ਰ ਘੁੰਮਾਈ ਆਪਾਂ।
ਵੈਕਸੀਨ ਕੱਲ੍ਹ ਲਗਵਾ ਲਈ ਆਪਾਂ।
PARKING ਦੇ ਵੀ ਲਏ ਨਾ ਪੈਸੇ, ਗਿੱਲ ਬਲਵਿੰਦਰਾ ਲੋਕ ਨੇ ਕੈਸੇ।
ਸੋਚ ਅਗਰ INDIA ਰਹਿ ਜਾਤੇ, ਤੋ ਕਿਸਕੋ ਮੰਨ ਕੀ ਬਾਤ ਬਤਾਤੇ।
ਆਪਣਾ ਵਤਨ ਮੁਬਾਰਕ ਸਭ ਨੂੰ, ਪਰ CANADA ਜੰਨਤ ਪਾ ਲਈ ਆਪਾਂ।
ਵੈਕਸੀਨ ਕੱਲ੍ਹ ਲਗਵਾ ਲਈ ਆਪਾਂ।
gillbs@’hotmail.com

RELATED ARTICLES
POPULAR POSTS