ਸੂਫ਼ੀ ਸੰਤ ਫ਼ਕੀਰ ਨੂੰ, ਆਓ ਕਰੀਏ ਪ੍ਰਣਾਮ,
ਗੁਰੂਘਰਾਂ ‘ਚ ਗੂੰਜ਼ਦੇ, ਸ਼ਬਦ਼ਸਵੇਰੇ ਸ਼ਾਮ।
ਬਾਣੀ ਵਿੱਚ ਦਰਜ਼ ਨੇ ਇੱਕ ਸੌ ਬਾਰਾਂ ਸਲੋਕ,
ਰਚੇ ਚਾਰ ਸ਼ਬਦ ਵੀ, ਪੜ੍ਹਦੇ ਸੁਣਦੇ ਲੋਕ।
ਨਾਸ਼ਵਾਨ ਸੰਸਾਰ ਨੂੰ, ਕੀਤਾ ਖ਼ੂਬ ਬਿਆਨ,
ਹੋਰ ਕਿਤੋਂ ਨਾ ਲੱਭਦਾ, ਐਸਾ ਗੂੜ੍ਹ ਗਿਆਨ।
ਇਕਾਗਰ ਹੋ ਸੁਣੋ ਜੇ, ਆਵੇ ਮਨ ਅਨੰਦ,
ਜੋਤ ਇਲਾਹੀ ਨੂੰ ਜਿਉਂ, ਕੀਤਾ ਕੁੱਜੇ ਬੰਦ।
ਬਿੱਖੜੇ ਪੈਂਡੇ ਦੁਨੀ ਦੇ, ਉਲਝ ਗਈ ਏ ਤੰਦ,
ਜਿਉਂ ਹਲੂਣੇ ਦੇ ਰਿਹਾ, ਸਾਨੂੰ ਹਰ ਇੱਕ ਛੰਦ।
ਭਗਤ ਜੋ ਹੁੰਦੇ ਰੱਬ ਦੇ, ਆਖਦੇ ਸਭ ਠੋਕ,
ਕਰ ਲਈਏ ਅਮਲ ਜੇ, ਸੁਧਰ ਜਾਏ ਪ੍ਰਲੋਕ।
ਵਿੱਚ ਸ਼ਰ੍ਹਾ ਦੀ ਆੜ ਦੇ, ਹੋਏ ਅੱਤਿਆਚਾਰ,
ਮੁੱਲਾਂ ਤੇ ਮੁਲਾਣਿਆਂ, ਨਾ ਕੀਤੀ ਸ਼ਬਦ ਵਿਚਾਰ।
ਰਹੇ ਸਦਾ ਅਡੋਲ ਵੀ, ਰੱਬ ਨੂੰ ਰੱਖਿਆ ਪਾਸ,
ਭਾਣਾ ਉਸਦਾ ਮੰਨ ਕੇ, ਹੋਏ ਨਾ ਕਦੇ ਉਦਾਸ।
ਆਓ ਜਾ ਨਿਵਾਈਏ, ਸੀਸ ਜਾ ਦਰਬਾਰ,
ਪੜ੍ਹ, ਸੁਣ, ਫ਼ਰੀਦ ਜੀ, ਹੋਵੇ ਭਵ-ਜਲ ਪਾਰ।
– ਸੁਲੱਖਣ ਮਹਿਮੀ
+647-786-6329