ਕੱਲ੍ਹ ਹੀ ਤਾਂ ਅਜੇ ਨੈਣ ਲੜੇ ਨੇ।
ਇਸ਼ਕ ਦੇ ਦੋਖੀ ਪਏ ਸੜੇ ਨੇ।
ਪੈਰ ਸੰਭਲ ਕੇ ਧਰਨਾ ਪੈਂਦਾ,
ਕਿਉਂ ਪਿਆਰ ਦੇ ਦੋਖੀ ਬੜੇ ਨੇ।
ਪਾਕਿ ਮੁਹੱਬਤ ਕੋਈ ਨਾ ਜਾਣੇ,
ਬਹੁਤ ਸਿਰਾਂ ‘ਤੇ ਦੋਸ਼ ਮੜ੍ਹੇ ਨੇ।
ਹੋਵਣ ਖੁਸ਼ ਲਾ ਫੱਟ ਜੁਦਾਈ,
ਵਿੱਚ ਕਾੜਨੇ ਕਈ ਕੜੇ ਨੇ।
ਚੱਲੇ ਨਾ ਪੇਸ਼ ਕਿਸੇ ਦੀ,
ਜ਼ਿੰਦਾ ਮੁਰਦੇ ਵਾਂਙ ਗੜੇ ਨੇ।
ਸੱਚਾ ਇਸ਼ਕ ਖੁਦਾ ਦੀ ਬੰਦਗੀ,
ਮਨਸੂਰ ਜਿਹੇ ਸੂਲ਼ੀ ਚੜ੍ਹੇ ਨੇ।
ਹੁੰਦੀ ਨਾ ਕਦਰ ਭੋਰਾ ਵੀ,
ਹੋ ਪਿਆਰ ਤੋਂ ਦੂਰ ਖੜ੍ਹੇ ਨੇ।
ਦੋ ਕਲਬੂਤਾਂ ਵਿੱਚ ਰੂਹ ਇੱਕ,
ਠਿੱਲੇ ਲੈ ਉਹ ਕੱਚੇ ਘੜੇ ਨੇ।
– ਸੁਲੱਖਣ ਸਿੰਘ
647-786-6329