Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਟਰੂਡੋ ਦੀ ਜਿੱਤ

ਫੈਸਲਾ ਲੋਕਾਂ ਨੇ ਵੋਟਾਂ ਰਾਹੀਂ ਕਰ ਦਿੱਤਾ,
ਕੋਈ ਜਿੱਤਿਆ ਤੇ ਗਿਆ ਕੋਈ ਹਾਰ ਭਾਈ।
ਲਿਬਰਲ਼ ਪਾਰਟੀ ਨੂੰ ਵੱਡੀ ਉਮੀਦ ਹੈ ਸੀ,
ਪਰ ਛਾਲ ਵੱਜੀ ਨਾ ਇਕੱਲਿਆਂ ਤੋਂ ਪਾਰ ਭਾਈ।
ਸੁਪਨਾ ਬਹੁਮੱਤ ਦਾ ਰਹਿ ਗਿਆ ਅੱਧਵਾਟੇ,
ਚੱਲਿਆ ਜਾਦੂ ਨਾ ਹੋਇਆ ਚਮਤਕਾਰ ਭਾਈ।
ਨਾ ਕੋਈ ਫਾਇਦਾ, ਨਾ ਹੀ ਨੁਕਸਾਨ ਹੋਇਆ,
ਪਰ ਦੇਸ਼ ਦੇ ਖ਼ਜ਼ਾਨੇ ‘ਤੇ ਪੈ ਗਿਆ ਭਾਰ ਭਾਈ।
ਜਗਮੀਤ ਸਿੰਘ ਨੇ ਬਾਹਰੋਂ ਹਮਾਇਤ ਕਰਨੀ,
ਕਦੇ ਨਹੀਂ ਸਕਦੇ ਉਹਨੂੰ ਵਿਸਾਰ ਭਾਈ।
ਪਰਵਾਸੀ ਮੀਡੀਏ ‘ਤੇ ਖ਼ਬਰ ਫ਼ਲੈਸ਼ ਹੋਈ,
ਟਰੂਡੋ ਦੀ ਬਣ ਗਈ ਮੁੜ ਸਰਕਾਰ ਭਾਈ।
ਮਾਝਾ, ਮਾਲਵਾ ਤੇ ਨੱਚੀ ਦੁਆਬ ਜਾਂਦਾ,
ਫੇਰ ਤੋਂ ਜਿੱਤਿਆ ਪੰਜਾਬੀਆਂ ਦਾ ਯਾਰ ਭਾਈ।
ਵੀਜ਼ੇ ਲੱਗਣਗੇ ਲੱਖ-ਹਜ਼ਾਰ ਭਾਈ,
‘ਗਿੱਲ ਬਲਵਿੰਦਰਾ’ ਹੋ ਜਾਓ ਤਿਆਰ ਭਾਈ।
[email protected]
[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਸਿੱਧੂ ਇਸ ਖ਼ਬਰ ਨੂੰ ਬਹੁਤਾ ਨਹੀਂ ਟਾਇਮ ਹੋਇਆ, ਪ੍ਰਧਾਨ ਕਾਂਗਰਸ ਦਾ …