Breaking News

ਗ਼ਜ਼ਲ਼

ਕਦੇ ਤੂੰ ਬੰਦਿਆ, ਦੋ ਪਲਆਪਣੇ, ਅੰਦਰਝਾਤੀਮਾਰੀਂ,
ਕੀ ਕਰਨਾ ਸੀ, ਕੀ ਕਰਦਾ ਏਂ, ਜ਼ਰਾ ਤੂੰ ਸੋਚ ਵਿਚਾਰੀਂ।
ਮਹਿਕਾਂ ਵੰਡਦੇ, ਆਪੂੰ ਉੱਗੇ, ਕਰਜਾਨੈਂ ਅਣਗੌਲੇ,
ਮਹਿਕਵਿਹੂਣੇ, ਫੁੱਲ ਕਾਗਜ਼ੀ ਲੱਭਦਾ ਫਿਰੇਂ ਬਜ਼ਾਰੀ।
ਕਿਸੇ ਵਿਲਕਦੇ ਬੱਚੇ ਦੇ ਮੂੰਹ ਲਾਦਿਆਕਰ ਦੋ ਘੁੱਟਾਂ,
ਜਿਹੜੇ ਦੁੱਧ ਨਾਲ, ਰੋਜ਼ ਤੂੰ, ਪੱਥਰ ਧੋ ਧੋ ਜਾਏਂ ਨਿਖਾਰੀਂ।
ਦੌਲਤ, ਸ਼ੁਹਰਤ, ਅਹੁਦੇ ਸੱਜਣਾਂ ਓਡੀ ਗੱਲ ਨਹੀਂ ਹੁੰਦੇ,
ਇਨ੍ਹਾਂ ਲਈ, ਜ਼ਮੀਰਮਾਰਲਏਂ, ਐਡਾ ਮੁੱਲ ਨਾਤਾਰੀਂ।
ਪਿਆਰ-ਪੰਖੇਰੂ ਵੇਖੀਂ, ‘ਚੀਮੇ’ ਕਿੱਦਾਂ ਚੂਲ੍ਹਰ ਪਾਉਂਦੇ,
ਚਾਰ ਕੁ ਮੁੱਠੀਆਂ, ਦਿਲ ਦੇ ਵਿਹੜੇ, ਮੋਹਦਾ ਚੋਗ ਖਿਲਾਰੀਂ।
ਮਹਿੰਦਰ ਸਿੰਘ ਚੀਮਾ (ਬਰੈਂਪਟਨ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …