9 C
Toronto
Monday, October 27, 2025
spot_img
Homeਰੈਗੂਲਰ ਕਾਲਮਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ

ਚਰਨ ਸਿੰਘ ਰਾਏ
ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ।
ਕਿੱਚਨ ਤੋਂ ਬਾਹਰ ਵੀ ਬਿਜਲੀ ਨਾਲ ਅੱਗ ਲੱਗਣ ਦੇ ਕਲੇਮ ਬਹੁਤ ਹੁੰਦੇ ਹਨ। ਨੋਵਾ-ਸਕੋਸੀਆ ਵਿਚ ਸਾਰੇ ਕਲੇਮਾਂ ਦਾ 70% ਸਿਰਫ ਬਿਜਲੀ ਦੀ ਅੱਗ ਦੇ ਹੀ ਹੋਏ। ਅੱਗ ਘਰ ਵਾਸਤੇ ਇਕ ਬਹੁਤ ਵੱਡਾ ਰਿਸਕ ਹੈ ਅਤੇ ਇਸ ਕਰਕੇ ਹੀ ਕਨੇਡਾ ਦੇ ਘਰਾਂ ਦੀ ਪੰਜਾਬ ਦੇ ਤੂੜੀ ਦੇ ਕੁਪਾਂ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਇਹ ਸੋਚਕੇ ਤਾਂ ਮਾਨਸਿਕ ਸੱਟ ਹੋਰ ਵੀ ਲੱਗਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਜੇ ਥੋੜੀ ਜਹੀ ਸਾਵਧਾਨੀ ਵਰਤੀ ਹੁੰਦੀ। ਬਹੁਤੀ ਵਾਰ ਕਿਚਨ ਵਿਚ ਅੱਗ ਤੇਲ ਨਾਲ ਖਾਣਾ ਬਨਾਉਣ ਨਾਲ ਅਤੇ ਕਿਚਨ ਤੋਂ ਬਾਹਰ ਬਿਜਲੀ ਦੀਆਂ ਤਾਰਾਂ ਗਲਤ ਢੰਗ ਨਾਲ ਲਗਾਈਆਂ ਹੋਣ ਕਰਕੇ ਲਗਦੀ ਹੈ। ਬਹੁਤ ਸਾਰੇ ਵਿਅੱਕਤੀਆਂ ਨੇ ਇਹ ਗੱਲ ਦੱਸੀ ਬਾਅਦ ਵਿਚ ਕਿ ਕਿਚਨ ਵਿਚ ਅੱਗ ਸਟੋਵ ਜਾਂ ਡੀਪ ਫਰਾਇਰ ਤੋਂ ਸੁਰੂ ਹੋਈ ਕਿਉਂਕਿ ਤੇਲ ਬਹੁਤ ਛੇਤੀ ਗਰਮ ਹੋ ਜਾਂਦਾ ਹੈ ਅਤੇ ਅੱਗ ਨੂੰ ਵੀ ਬਹੁਤ ਛੇਤੀ ਫੜ ਲੈਂਦਾ ਹੈ ਬਿਨਾਂ ਕੋਈ ਵਾਰਨਿੰਗ ਦਿਤੇ। ਘਰ ਦੀ ਇਂਸੋਰੈਂਸ ਪਰਾਪਰਟੀ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਕਰ ਦੇਵੇਗੀ ਪਰ ਤੁਹਾਡੀਆਂ ਮਨ ਭਾਉਂਦੀਆਂ ਚੀਜਾਂ,ਪਰਵਾਰ ਦੀਆਂ ਫੋਟੋਆਂ ਅਤੇ ਦੁਰਲੱਭ ਚੀਜਾਂ ਦੀ ਕੁਲੈਕਸਨ ਵਾਪਸ ਨਹੀਂ ਆ ਸਕੇਗੀ।ਕਈ ਚੀਜਾਂ ਨਾਲ ਅਸੀ ਭਾਵਨਾਤਮਿਕ ਤੌਰ ਤੇ ਜੁੜੇ ਹੁੰਦੇ ਜਾਂ ਅਤੇ ਉਹ ਚੀਜਾ ਵੀ ਸਾਥੋਂ ਵਿਛੜ ਜਾਂਦੀਆਂ ਹਨ।
ਆਮ ਤੌਰ ਤੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਹੈ ਕਿ ਓਵਰ ਲੋਡ ਸਰਕਟ ਅਤੇ ਇਧਰੋ ਉਧਰੋਂ ਲਾਈਆਂ ਤਾਰਾਂ ਨੁਕਸਾਨ ਕਰ ਸਕਦੀਆਂ ਹਨ ਪਰ ਕਈ ਕਾਰਨਾਂ ਕਰਕੇ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਬਿਜਲੀ ਦੀ ਅੱਗ ਪੈ ਜਾਂਦੀ ਹੈ। ਨੁਕਸਦਾਰ ਸਮਾਨ ਅਤੇ ਗਲਤ ਢੰਗ ਨਾਲ ਲਾਏ ਅਪਲਾਇਂਸ ਵੀ ਘਰ ਵਿਚ ਅੱਗ ਲੱਗਣ ਦਾ ਵੱਡਾ ਕਾਰਨ ਬਣਦੇ ਹਨ।ਕਈ ਦੇਸੀ ਤਰੀਕੇ ਬਿਜਲੀ ਦੀ ਅੱਗ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਰਤਦੇ ਹਾਂ ਜੋ ਕਈ ਵਾਰ ਠੀਕ ਵੀ ਨਹੀਂ ਹੁੰਦੇ। ਜਿਵੇਂ ਬਿਜਲੀ ਨਾਲ ਲੱਗੀ ਅੱਗ ਬੁਝਾਉਣ ਵਾਸਤੇ ਕਦੇ ਵੀ ਪਾਣੀ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਸ ਨਾਲ ਸਾਰੇ ਘਰ ਵਿਚ ਕਰੰਟ ਆਉਣ ਦਾ ਖਤਰਾ ਹੋ ਜਾਂਦਾ ਹੈ। ਇਕ ਦਮ ਸਵਿਚ ਬੰਦ ਕਰਕੇ ਬੇਕਿੰਗ ਸੋਡੇ ਨਾਲ ਅੱਗ ਦੀਆਂ ਹੁਣੇਂ ਹੁਣੇਂ ਉਠੀਆਂ ਲਾਂਟਾਂ ਨੂੰ ਮੱਠਾ ਕੀਤਾ ਜਾ ਸਕਦਾ ਹੈ।ਇਸ ਤਰਾਂ ਹੀ ਜੇ ਕਿਚਨ ਵਿਚ ਤੇਲ ਨੂੰ  ਅੱਗ ਲੱਗ ਜਾਵੇ ਤਾਂ ਵੀ ਪਾਣੀ ਨਹੀਂ ਵਰਤਣਾ ਚਾਹੀਦਾ ਕਿਉਂਕਿ ਪਾਣੀ ਨਾਲ ਅੱਗ ਦੀਆਂ ਲਾਟਾਂ ਹੋਰ ਵੀ ਵੱਧ ਜਾਂਦੀਆਂ ਹਨ ਬਲਕੇ ਹੀਟ ਨੂੰ ਆਫ ਕਰਕੇ ਅੱਗ ਵਾਲੇ ਭਾਂਡੇ ਨੂੰ ਕਿਸੇ ਠੋਸ ਫਲੈਟ ਪਲੇਟ ਨਾਲ ਢੱਕ ਦੇਣਾ ਚਾਹੀਦਾ ਹੈ।
ਅੱਗ ਨਾਂ ਲੱਗੇ ਇਸ ਵਾਸਤੇ ਘਰ ਦਾ ਮਾਲਕ ਕਈ ਤਰੀਕੇ ਵਰਤਕੇ ਇਸ ਤਬਾਹੀ ਤੋਂ ਬੱਚ ਸਕਦਾ ਹੈ। ਜਿਵੇਂ ਫਾਇਰ ਅਕਸਟਿੰਗਸਰ ਜਾਂ ਅੱਗ ਬੁਝਾਊ ਯੰਤਰ ਦੀ ਵਰਤੋਂ ਕਰਕੇ।ਇਸਨੂੰ ਹਰ ਵਕਤ ਤਿਆਰ ਰੱਖਣਾ ਪੈਂਦਾ ਹੈ ਅਤੇ ਹਰ 6 ਸਾਲ ਬਾਅਦ ਇਸਨੂੰ ਬਦਲਣਾ ਜਾਂ ਰੀਫਿਲ ਕਰਨਾ ਪੈਂਦਾ ਹੈ। ਇਕ ਛੋਟਾ  ਫਾਇਰ ਅਕਸਟਿੰਗਸਰ ਜਾਂ ਅੱਗ ਬੁਝਾਊ ਯੰਤਰ ਜਦੋਂ ਅੱਗ ਸੁਰੂ ਹੀ ਹੁੰਦੀ ਹੈ,ਉਸਨੂੰ ਕਾਬੂ ਕਰਦਾ ਹੈ ਅਤੇ ਜਦੋਂ ਤੱਕ ਫਾਇਰ ਬ੍ਰੀਗੇਡ ਨਹੀਂ ਆ ਜਾਂਦਾ। ਸਾਡੀ ਮੁਢਲੀ ਕੋਸ਼ਿਸ ਅੱਗ ਲੱਗਣ ਸਮੇਂ ਘਰ ਤੋਂ ਬਾਹਰ ਨਿਕਲਣਾ ਹੀ ਹੁੰਦਾ ਹੈ।ਜੇ ਘਰ ਧੂੰਏਂ ਨਾਲ ਭਰ ਜਾਵੇ ਤਾਂ ਸੱਭ ਕੁਝ ਛੱਡਕੇ ਬਾਹਰ ਨਿਕਲਣਾ ਚਾਹੀਦਾ ਹੈ।
ਸਮੋਕ ਡੀਟੇਕਟਰ ਹਰ ਘਰ ਵਿਚ ਹੁੰਦੇ ਹਨ ਅਤੇ ਇਹਨਾਂ ਨੂੰ ਚਾਲੂ ਹਾਲਾਤ ਵਿਚ ਰੱਖਣਾ ਜਰੂਰੀ ਹੁੰਦਾ ਹੈ। ਸਹੀ ਤਰੀਕੇ ਨਾਲ ਲਗਾਏ ਸਮੋਕ ਅਲਾਰਮ ਅੱਗ ਲੱਗਣ ਤੇ ਮੌਤ ਹੋਣ ਜਾਂ ਜਖਮੀ ਹੋਣ ਦੇ ਖਤਰੇ 50% ਘਟਾ ਦਿੰਦੇਂ ਹਨ ।ਅੱਗ ਨਾਲ ਨੁਕਸਾਨੇ ਗਏ 75% ਘਰਾਂ ਵਿਚ ਸਮੋਕ ਅਲਾਰਮ ਨਹੀਂ ਸੀ ਜਾਂ ਸਹੀ ਤਰੀਕੇ ਨਾਲ ਕੰਮ ਨਹੀਂ ਸੀ ਕਰਦੇ,ਬੈਟਰੀ ਠੀਕ ਨਹੀਂ ਸੀ ਜਾਂ ਡਿਸਕੁਨੈਕਟ ਕੀਤੀ ਹੋਈ ਸੀ ਜਾਂ ਬੈਟਰੀ ਕਦੇ ਬਦਲੀ ਹੀ ਨਹੀਂ ਗਈ ਸੀ। ਕਮਰਿਆਂ ਵਿਚ ਸੁਤੇ ਬੱਚੇ ਜਾਂ ਬਜੁਰਗ ਆਮ ਤੌਰ ਤੇ ਅਲਾਰਮ ਬੱਜਣ ਤੇ ਉਠਦੇ ਨਹੀਂ।ਸਰਕਾਰ ਵਲੋਂ ਇਹ ਕਿਹਾ ਗਿਆ ਹੈ ਕਿ ਹਰ ਪਰਿਵਾਰ ਵਿਚ ਸਮੋਕ ਅਲਾਰਮ ਬਾਰੇ ਪ੍ਰੈਕਟਿਸ ਕੀਤੀ ਜਾਵੇ ਤਾਂਕਿ ਹਰ ਵਿਅੱਕਤੀ ਜਾਣ ਸਕੇ ਕਿ ਸਮੋਕ ਅਲਾਰਮ ਵੱਜਣ ਤੇ ਬਚਾਓ ਕਿਵੇ ਕਰਨਾ ਹੈ। ਪਰ ਕਈ ਘਰਾਂ ਵਿਚ ਲੌਕ ਲੱਗੇ ਹੁੰਦੇ ਹਨ ਜਿਹੜੇ ਕਨੇਡਾ ਵਿਚ ਅਲਾਊਡ ਨਹੀਂ ਹਨ ਅਤੇ ਤੁਸੀਂ ਸੋਚ ਸਕਦੇ ਹੋ ਕਿ ਜਿੰਦੇ ਕੁੰਡੇ ਲਾਕੇ ਸੁਤੇ ਵਿਅੱਕਤੀ ਨੂੰ ਉਠਾਉਣਾ ਕਿੰਨਾਂ ਔਖਾ ਹੈ ਜਦਕਿ ਧੂਆਂ ਅਤੇ ਅੱਗ ਇਕ ਦਮ ਚੜ੍ਹ ਜਾਦੀ ਹੈ।
ਘਰ ਦੀਆਂ ਸਾਰੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੀਜਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਰੇ ਪ੍ਰੀਵਾਰ ਨੂੰ ਫਾਇਰ ਸੇਫਟੀ ਵਾਰੇ ਅਤੇ ਅੱਗ ਲੱਗਣ ਤੇ ਕਿਵੇਂ ਬਾਹਰ ਨਿਕਲਣਾ ਹੈ ਦੀ ਵੀ ਜਾਣਕਾਰੀ ਚਾਹੀਦੀ ਹੈ।ਕਈ ਘਰਾਂ ਵਿਚ ਹਰ ਕਮਰੇ ਨੂੰ ਜਿੰਦੇ ਲੱਗੇ ਹੁੰਦੇ ਹਨ ਜੋ ਕਿ ਕਨੇਡਾ ਵਿਚ ਮਨਜੂਰ ਨਹੀਂ ਹਨ ਅਤੇ ਇਸ ਤਰਾਂ ਹੋਏ ਨੁਕਸਾਨ ਨੂੰ ਇਂਸੋਰੈਂਸ ਕੰਪਨੀ ਕਵਰ ਵੀ ਨਹੀੰਂ ਕਰਦੀ।
ਗੇਸੋਲੀਨ ਅਤੇ ਪਰੋਪੇਨ ਵੀ ਘਰ ਨੂੰ ਅੱਗ ਲੱਗਣ ਦਾ ਬਹੁਤ ਵੱਡਾ ਕਾਰਨ ਹੈ।ਇਕ ਪੌਂਡ ਤੋ ਂਵੱਡਾ ਪਰੋਪੇਨ ਗੇਸ ਸਲੰਡਰ ਘਰ ਅੰਦਰ ਰੱਖਣਾ ਮਨਾਂ ਹੈ ਅਤੇ ਇਸ ਨਾਲ ਚੱਲਣ ਵਾਲੇ ਯੰਤਰ ਵੀ ਘਰ ਦੇ ਅੰਦਰ ਵਰਤਣੇ ਮਨਾਂ ਹਨ।ਜੇ ਤੁਹਾਨੂੰ ਤੇਜ ਬਦਬੂ ਆਉਣੀ ਸੁਰੂ ਹੋ ਗਈ ਹੈ ਤਾਂ ਇਕ ਦਮ ਘਰ ਤੋਂ ਬਾਹਰ ਜਾਕੇ ਬਾਹਰੋਂ ਫਾਇਰ ਬ੍ਰੀਗੇਡ ਨੂੰ ਕਾਲ ਕਰੋ।
ਹੋਮ ਫਾਇਰ ਸਪਰਿੰਕਲਰ ਵੀ ਜਿੰਦਗੀ ਅਤੇ ਜਾਇਦਾਦ ਦੀ ਸੁਰੱਖਿਆ ਕਰਦਾ ਹੈ ਕਿਉਂਕਿ ਇਹ ਸਿਸਟਮ ਅੱਗ ਲੱਗਣ ਤੇ ਇਕ ਦਮ ਹਰਕਤ ਵਿਚ ਆਉਂਦਾ ਹੈ ਅਤੇ ਗਰਮੀ, ਲਾਟਾਂ ਅਤੇ ਧੂਏਂ ਨੂੰ ਕੰਟਰੋਲ ਕਰਦਾ ਹੈ ਅਤੇ ਪਰਿਵਾਰ ਨੂੰ ਬਾਹਰ ਨਿਕਲਣ ਦਾ ਸਮਾਂ ਮਿਲ ਜਾਂਦਾ ਹੈ। ਕਮਰਸੀਅਲ ਬਿਲਡਿੰਗਾਂ ਵਿਚ ਤਾਂ ਇਹ ਕਾਫੀ ਅਤੇਂ ਤੋਂ ਵਰਤਿਆ ਜਾਂਦਾ ਹੈ ਪਰ ਹੁਣ ਇਹ ਰਿਹਾਇਸੀ ਘਰਾਂ ਵਿਚ ਵੀ ਵਰਤਿਆ ਜਾਣ ਲੱਗਿਆ ਹੈ ਜਿਥੇ ਕਿ ਕੁਲ ਮੌਤਾਂ ਦਾ 85% ਤੱਕ  ਰਿਹਾਇਸੀ ਘਰਾਂ ਵਿਚ ਹੀ ਅੱਗ ਲੱਗਣ ਕਾਰਨ ਹੁੰਦੀਆਂ ਹਨ।
ਕਾਰਬਨ ਮੋਨੋਆਕਸਾਈਡ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾਂ ਹੈ ਕਿੳੋਕਿ ਇਹ ਨਾਂ ਤਾਂ ਦਿਸਦੀ ਹੈ, ਨਾ ਇਸਦੀ ਕੋਈ ਸਮੈਲ ਹੈ, ਨਾ ਹੀ ਰੰਗ ਹੈ ਅਤੇ ਇਹ ਉਦੋਂ ਪੈਦਾ ਹੁੰਦੀ ਹੈ ਜਦੋਂ ਗੈਸੋਲੀਨ, ਗੈਸ, ਪਰੋਪੇਨ, ਤੇਲ ਅਤੇ ਲੱਕੜੀ ਜਾਂ ਕੋਲਾ ਅੱਧ-ਪਚੱਧਾ ਜਲਦਾ ਹੈ। ਘਰ ਵਿਚ ਹੀਟਿੰਗ ਅਤੇ ਖਾਣਾ ਪਕਾਉਣ ਵਾਲੇ ਯੰਤਰਾਂ ਤੋਂ ਵੀ ਇਹ ਪੈਦਾ ਹੁੰਦੀ ਹੈ। ਇਸ ਦਾ ਇਲਾਜ ਕਾਰਬਨ -ਮੋਨੋਆਕਸਾਈਡ ਅਲਾਰਮ ਲਗਾਕੇ ਕੀਤਾ ਜਾ ਸਕਦਾ ਹੈ। ਹੁਣ ਕਾਫੀ ਲੋਕਾਂ ਨੂੰ ਇਸਦਾ ਪਤਾ ਹੈ ਅਤੇ ਹਰ ਕੋਈ ਇਸ ਗੈੇਸ ਨਾਲ ਘਰ ਵਿਚ ਜਹਿਰ ਫੈਲਣ ਦੇ ਖਤਰੇ ਤੋਂ ਵਾਕਫ ਹਨ ਪਰ ਫਿਰ ਵੀ ਇਹ ਕਿਆਸ ਨਹੀਂ ਕੀਤਾ ਜਾ ਸਕਦਾ ਕਿ ਹਰ ਘਰ ਵਿਚ ਕਾਰਬਨ ਮੋਨੋਆਕਸਾਈਡ ਅਲਾਰਮ ਲੱਗੇ ਹੋਏ ਹਨ। ਇਹ ਗੈਸ ਸਾਹ ਰਾਹੀਂ ਅੰਦਰ ਜਾਂਦੀ ਹੈ ਅਤੇ ਕਈ ਵਾਰ ਇਸਨੂੰ ਫਲੂ, ਫੂਡ-ਪੁਆਇਜਨ ਜਾਂ ਹੋਰ ਬਿਮਾਰੀਆਂ ਦੀ ਨਿਸਾਨੀ ਸਮਝ ਲਿਆ ਜਾਂਦਾ ਹੈ।ਕਾਰਾਂ ਜਾਂ ਜਨਰੇਟਰ ਗਰਾਜ ਵਿਚ ਚੱਲਦੇ ਹੋਏ ਖਤਰਨਾਕ ਲੈਵਲ ਦੀ ਕਾਰਬਨ ਮੋਨੋਆਕਸਾਈਡ ਪੈਦਾ ਕਰਦੇ ਹਨ ਅਤੇ ਇਸ ਤਰਾਂ ਦੀ ਹਾਈ ਲੈਵਲ ਦੀ ਇਕੱਠੀ ਹੋਈ ਗੈਸ ਇਕ ਤੋਂ ਤਿੰਨ ਮਿੰਟ ਵਿਚ ਹੀ ਜਾਨ ਲੈ ਲੈਂਦੀ ਹੈ।
ਇਹ ਸਾਰੀਆਂ ਚੀਜਾਂ ਜਿਵੇਂ ਸਮੋਕ ਅਲਾਰਮ, ਫਾਇਰ ਐਕਸਟਿੰਗਸ਼ਰ, ਸਪਰਿੰਕਲਰ ਸਿਸਟਮ, ਕਾਰਬਨ ਮੋਨੋਆਕਸਾਈਡ ਅਲਾਰਮ ਰਿਹਾਇਸੀ ਘਰਾਂ ਵਿਚ ਲੱਗੇ ਹੋਣ ਤੇ ਘਰ ਦੀ ਇੰਸੋਰੈਂਸ ਵੀ ਬਹੁਤ  ਸਸਤੀ ਹੁੰਦੀ ਹੈ ਅਤੇ ਅਸੀਂ ਆਪਣੇ ਪਰੀਵਾਰ ਨੂੰ ਇਸ ਤਰਾਂ ਦੀ ਅਚਨਚੇਤ ਮੁਸੀਬਤ ਤੋ ਬਚਾ ਸਕਦੇ ਹਾਂ।
ਜੇ ਤੁਸੀਂ ਨਵੇਂ ਆਏ ਹੋ ਜਾਂ  ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ,ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ ।

RELATED ARTICLES
POPULAR POSTS