ਮਿਸੀਸਾਗਾ : ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਇਕ ‘ਸੂਫੀ ਸ਼ਾਮ’ ਪ੍ਰੋਗਰਾਮ ਦਾ ਅਯੋਜਨ, 27 ਅਗਸਤ ਦਿਨ ਸ਼ਨੀਵਾਰ ਨੂੰ ਬਰਮਥੋਰਪ ਕਮਿਊਨਿਟੀ ਸੈਂਟਰ, 1500 ਗੂਲੇਡਨ ਡਰਾਇਵ, ਮਿਸੀਸਾਗਾ ਵਿਖੇ ਸ਼ਾਮ 6:30 ਵਜੇ ਕਰ ਰਹੀ ਹੈ।
ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਸੰਸਥਾ ਹਰ ਸਾਲ ਸੂਫੀ ਸ਼ਾਇਰੀ ਅਤੇ ਗਾਇਕੀ ਦੀ ਇਹ ਸ਼ਾਮ ਸੂਫੀ ਧਾਰਾ ਦੀ ਪਿਆਰ, ਸ਼ਾਂਤੀ, ਅਤੇ ਭਾਈਚਾਰਕ ਸਾਂਝ ਦੀ ਭਾਵਨਾਂ ਨੂੰ ਮਜਬੂਤ ਕਰਨ ਲਈ ਕਰਦੀ ਹੈ ਜਿਸ ਦੀ ਕਿ ਇਸ ਸਮੇਂ ਬਹੁਤ ਲੋੜ ਹੈ। ਪਿਛਲੇ ਸਾਲ ਇਹ ਪ੍ਰੋਗਰਾਮ ਬਾਬਾ ਬੁਲੇ ਸ਼ਾਹ ਦੀ ਸਾਇਰੀ ਨੂੰ ਸਮਰਪਿਤ ਸੀ ਅਤੇ ਇਸ ਸਾਲ ਇਹ ਪ੍ਰੋਗਰਾਮ ਅਮਜਦ ਸਾਦਰੀ ਕਵਾਲ ਨੂੰ ਸਮਰਪਤ ਹੈ ਜਿਸ ਨੂੰ ਪਿਛੇ ਜਿਹੇ ਅੱਤਵਾਦੀਆਂ ਨੇ ਕਰਾਚੀ ਵਿਚ ਕਤਲ ਕਰ ਦਿੱਤਾ ਸੀ। ਜਾਣੇ ਮਾਣੇ ਪੰਜਾਬੀ ਲੇਖਕ ਜਗੀਰ ਕਾਹਲੋਂ ਅਤੇ ਅਕਬਰ ਲਾਘਰੀ ਸੂਫੀ ਸ਼ਾਇਰਾਂ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਨਗੇ। ਬੜੇ ਮਸ਼ਹੂਰ ਗਾਇਕ ਤਾਰਿਕ ਅਹਿਮਦ ਇਸ ਪ੍ਰੋਗਰਾਮ ਦੇ ਮੁੱਖ ਸਟਾਰ ਪੇਸ਼ਕਾਰ ਹੋਣਗੇ ਅਤੇ ਇਸ ਤੋਂ ਇਲਾਵਾ ਲੋਕਲ ਲੋਕ ਪੱਖੀ ਗਾਇਕ ਬਲਜੀਤ ਅਤੇ ਸਮੀਤ ਭਰਾਵਾਂ ਦੀ ਜੋੜੀ ਵੀ ਸੂਫੀ ਗੀਤ ਪੇਸ਼ ਕਰੇਗੀ। ਇਸ ਪ੍ਰੋਗਰਾਮ ਦੀ ਟਿਕਟ 12 ਡਾਲਰ ਦੀ ਹੋਵੇਗੀ ਜਿਸ ਵਿਚ ਸਨੈਕ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਨੂੰ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਰਾਇਟਰਜ਼ ਫੋਰਮ ਸਪਾਂਨਸਰ ਕਰ ਰਹੇ ਹਨ। ਹੋਰ ਜਾਣਕਾਰੀ ਲਈ 647 524 1891 ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਸੂਫੀ ਸ਼ਾਇਰੀ ਤੇ ਗਾਇਕੀ ਦੀ ਇਕ ਸ਼ਾਮ 27 ਅਗਸਤ, ਦਿਨ ਸ਼ਨੀਵਾਰ ਨੂੰ ਬਰਮਥੋਰਪ ਕਮਿਊਨਿਟੀ ਸੈਂਟਰ ਵਿਖੇ ਹੋਵੇਗੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …