Breaking News
Home / ਕੈਨੇਡਾ / ਕੈਨੇਡੀਅਨਾਂ ਦੀ ਸਿਹਤ ਤੇ ਸੁਰੱਖਿਆ ਫੈੱਡਰਲ ਲਿਬਰਲ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ : ਸੋਨੀਆ ਸਿੱਧੂ

ਕੈਨੇਡੀਅਨਾਂ ਦੀ ਸਿਹਤ ਤੇ ਸੁਰੱਖਿਆ ਫੈੱਡਰਲ ਲਿਬਰਲ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਸਰਕਾਰ ਵੱਲੋਂ ਸੂਬਿਆਂ ਅਤੇ ਮਿਊਂਸੀਪੈਲਿਟੀਆਂ ਨੂੰ ਕੋਵਿਡ-19 ਦੌਰਾਨ ‘ਸੇਫ ਰੀਸਟਾਰਟ ਇਕਨਾਮੀ’ ਦੇ ਅਧੀਨ 19 ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਦਾ ਸਮਝੌਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਸੂਬਾਈ ਅਤੇ ਫੈਡਰਲ ਸਰਕਾਰ ਵੱਲੋਂ ਬਰੈਂਪਟਨ ਨੂੰ 35 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਜਿੱਥੇ ਬਰੈਂਪਟਨ ਦੇ ਅਰਥਚਾਰੇ ਨੂੰ ਮੁੜ ਤੋਂ ਸੁਰੱਖਿਅਤ ਢੰਗ ਨਾਲ ਖੋਲ੍ਹਣ ਵਿਚ ਮਦਦ ਹੋਵੇਗੀ, ਉਥੇ ਹੀ ਬੁਨਿਆਦੀ ਢਾਂਚੇ, ਨੌਕਰੀਆਂ ਪੈਦਾ ਕਰਨ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਵਿਚ ਵੀ ਸਹਾਇਤਾ ਮਿਲੇਗੀ।
ਇਸ ‘ਤੇ ਸੋਨੀਆ ਸਿੱਧੂ ਨੇ ਕਿਹਾ ਕਿ ”ਕੈਨੇਡਾ ਸੇਫ ਰੀਸਟਾਰਟ ਸਮਝੌਤੇ ਤਹਿਤ ਫੈਡਰਲ ਅਤੇ ਸੂਬਾਈ ਸਰਕਾਰਾਂ ਤੋਂ ਐਮਰਜੈਂਸੀ ਫੰਡਿੰਗ ਦੇ ਪਹਿਲੇ ਪੜਾਅ ਵਿਚ ਬਰੈਂਪਟਨ ਨੂੰ 34.9 ਮਿਲੀਅਨ ਡਾਲਰ ਪ੍ਰਾਪਤ ਹੋਣਗੇ।”
ਉਹਨਾਂ ਜਾਣਕਾਰੀ ਦਿੱਤੀ ਕਿ ਇਸ ਸਮਝੌਤੇ ਅਧੀਨ ਕੋਵਿਡ-19 ਟੈਸਟਿੰਗ, ਟਰੇਸਿੰਗ, ਫਰੰਟਲਾਈਨ ਵਰਕਰਾਂ ਅਤੇ ਹੋਰ ਲੋੜੀਂਦੇ ਖੇਤਰਾਂ ਵਿਚ ਲੋੜੀਂਦੀ ਮਦਦ ਮੁੱਹਈਆ ਹੋ ਸਕੇਗੀ, ਤਾਂ ਜੋ ਅਰਥਚਾਰਾ ਸੁਰੱਖਿਅਤ ਢੰਗ ਨਾਲ ਮੁੜ ਤੋਂ ਲੀਹ ‘ਤੇ ਪਰਤ ਸਕੇ।
ਕੈਨੇਡਾ ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਵਿਚ ਬੁਨਿਆਦੀ ਢਾਂਚੇ ਅਤੇ ਟ੍ਰਾਂਜ਼ਿਟ ਲਈ ਫੰਡਿੰਗ ਦੇ ਵੱਡੇ ਐਲਾਨ : ਪਿਛਲੇ ਹਫ਼ਤੇ, ਕੈਨੇਡਾ ਦੀ ਫੈੱਡਰਲ ਲਿਬਰਲ ਸਰਕਾਰ ਵੱਲੋਂ ਪੀਲ ਰੀਜ਼ਨ ਵਿਚ ਇੱਕ ਇਤਿਹਾਸਕ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਪੀਲ ਖੇਤਰ ਵਿੱਚ ਨਵੇਂ ਕਿਫਾਇਤੀ ਮਕਾਨਾਂ ਦੇ ਨਿਰਮਾਣ ਲਈ ਫੈੱਡਰਲ ਸਰਕਾਰ ਵੱਲੋਂ 276 ਮਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਫੈੱਡਰਲ ਸਰਕਾਰ ਨੇ ਬਰੈਂਪਟਨ ਵਿਚ ਆ ਰਹੇ ਚਾਰ ਪ੍ਰਾਜੈਕਟਾਂ ਲਈ ਫੰਡ ਦੇਣ ਦਾ ਐਲਾਨ ਕੀਤਾ ਹੈ, ਜੋ ਬਰੈਂਪਟਨ ਦੀ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣਗੇ ਅਤੇ ਵਧੇਰੇ ਬਿਹਤਰ ਕਮਿਊਨਿਟੀ ਬਣਾਉਣ ਵਿਚ ਸਹਾਇਤਾ ਕਰਨਗੇ। ਇਸ ਐਲਾਨ ਤਹਿਤ ਕੈਨੇਡਾ ਦੀ ਫੈੱਡਰਲ ਸਰਕਾਰ ਵੱਲੋਂ ਬਰੈਂਪਟਨ ਵਿਚ ਪੀਟੀਆਈਐਸ ਰਾਹੀਂ ਬੁਨਿਆਦੀ ਢਾਂਚੇ ਸਬੰਧੀ ਪ੍ਰਾਜੈਕਟਾਂ ਵਿੱਚ 45.3 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਬਰੈਂਪਟਨ ਡਾਊਨਟਾਊਨ ਵਿਚ ਬਣ ਰਹੀ ਟ੍ਰਾਂਜ਼ਿਟ ਹੱਬ ਦੇ ਐਲਾਨ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਟ੍ਰਾਂਜ਼ਿਟ ਹੱਬ ਮੇਰੇ ਹਲਕੇ ਬਰੈਂਪਟਨ ਸਾਊਥ ਵਿਚ ਬਣਨ ਜਾ ਰਹੀ ਹੈ, ਜਿਸ ਨਾਲ ਡਾਊਨਟਾਊਨ ਦੇ ਕਾਰੋਬਾਰਾਂ ਨੂੰ ਸਿੱਧੇ ਤੌਰ ‘ਤੇ ਫਾਇਦਾ ਹੋਵੇਗਾ ਅਤੇ ਬਰੈਂਪਟਨ ਵਿਚ ਨੌਕਰੀਆਂ, ਕਾਰੋਬਾਰਾਂ ਨੂੰ ਹੁਲਾਰਾ ਮਿਲਣ ਦੇ ਨਾਲ ਰੋਜ਼ਾਨਾ ਜਨਤਕ ਟ੍ਰਾਂਜ਼ਿਟ ਵਿਚ ਸਫਰ ਕਰਨ ਵਾਲਿਆਂ ਲਈ ਫਾਇਦੇਮੰਦ ਸਾਬਿਤ ਹੋਵੇਗਾ।

ਕੈਨੇਡਾ-ਅਮਰੀਕਾ ਦੀ ਸਰਹੱਦ 21 ਸਤੰਬਰ ਤੱਕ ਰਹੇਗੀ ਬੰਦ

ਕੋਵਿਡ-19 ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਕੈਨੇਡਾ-ਅਮਰੀਕਾ ਦੀ ਸਰਹੱਦ ਨੂੰ 21 ਸਤੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਘੱਟ ਕਰਨ ਲਈ ਅਤੇ ਦੇਸ਼ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਹ ਅਹਿਮ ਕਦਮ ਚੁੱਕਿਆ ਗਿਆ ਹੈ- ਕਿਉਂਕਿ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਹਮੇਸ਼ਾ ਫੈੱਡਰਲ ਲਿਬਰਲ ਸਰਕਾਰ ਦੀ ਪਹਿਲੀ ਤਰਜੀਹ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …