Breaking News
Home / ਪੰਜਾਬ / ਸ਼ਹੀਦ ਮਦਨ ਲਾਲ ਢੀਂਗਰਾ ਨੂੰ 112 ਸਾਲ ਬਾਅਦ ਮਿਲੇਗਾ ਆਪਣਾ ਘਰ

ਸ਼ਹੀਦ ਮਦਨ ਲਾਲ ਢੀਂਗਰਾ ਨੂੰ 112 ਸਾਲ ਬਾਅਦ ਮਿਲੇਗਾ ਆਪਣਾ ਘਰ

1909 ‘ਚ ਵਾਇਲੀ ਨੂੰ ਗੋਲੀ ਮਾਰੀ ਸੀ, 1976 ‘ਚ ਅਸਥੀਆਂ ਲਿਆਂਦੀਆਂ ਗਈਆਂ
ਅੰਮ੍ਰਿਤਸਰ : ਕਿਸੇ ਬਰਤਾਨਵੀ ਨੂੰ ਉਸ ਦੇ ਘਰ ‘ਚ ਦਾਖਲ ਹੋ ਕੇ ਮਾਰਨ ਵਾਲੇ ਪਹਿਲੇ ਭਾਰਤੀ ਅਤੇ ਪੰਜਾਬ ਦੇ ਪਹਿਲੇ ਸ਼ਹੀਦ ਮਦਨ ਲਾਲ ਢੀਂਡਰਾ ਨੂੰ ਉਨ੍ਹਾਂ ਦਾ ਆਪਣਾ ਪੁਸ਼ਤੈਨੀ ਘਰ 112 ਸਾਲ ਬਾਅਦ ਮਿਲਣ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਦਹਾਕਿਆਂ ਪਹਿਲਾਂ ਜ਼ਮੀਨਦੋਜ਼ ਕਰ ਦਿੱਤੇ ਗਏ ਕਿਸੇ ਸੁਤੰਤਰਤਾ ਸੈਨਾਨੀ ਦੇ ਘਰ ਨੂੰ ਲੰਬੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਸਮਾਰਕ ਦੇ ਰੂਪ ‘ਚ ਤਿਆਰ ਕਰਨ ਦੀ ਯੋਜਨਾ ਬਣਾਈ ਹੈ।
ਸਮਾਰਕ ਬਣ ਜਾਣ ਤੋਂ ਬਾਅਦ ਸ਼ਾਸਨ-ਪ੍ਰਸ਼ਾਸਨ ਨੇ ਇਸ ਦੀ ਦੇਖਭਾਲ ਦਾ ਮਤਾ ਸ਼ਹੀਦ ਮਦਨ ਲਾਲ ਢੀਂਗਰਾ ਸਮਾਰਕ ਕਮੇਟੀ ‘ਤੇ ਰੱਖਿਆ ਹੈ। ਪ੍ਰੋ. ਚਾਵਲਾ ਦਾ ਕਹਿਣਾ ਹੈ ਕਿ ਕੇਮਟੀ ਇਹ ਜ਼ਿੰਮੇਵਾਰੀ ਲਵੇਗੀ ਪ੍ਰੰਤੂ ਉਸ ਦੇ ਕੋਲ ਆਰਥਿਕ ਸਰੋਤ ਨਹੀਂ ਹਨ। ਇਸ ਲਈ ਸਰਕਾਰ ਨੂੰ ਵੀ ਇਸ ‘ਚ ਸਹਿਯੋਗ ਕਰਨਾ ਹੋਵੇਗਾ। ਕਟੜਾ ਸ਼ੇਰ ਸਿੰਘ ਇਲਾਕੇ ‘ਚ ਕਿਸੇ ਜ਼ਮਾਨੇ ‘ਚ ਢੀਂਗਰਾ ਅਪਾਰਟਮੈਂਟ ਹੋਇਆ ਕਰਦਾ ਸੀ। ਇਸ ‘ਚ ਸਰਜਨ ਪਿਤਾ ਦਿੱਤਾ ਮੱਲ ਦੇ ਘਰ ਮਦਨ ਲਾਲ ਢੀਂਗਰਾ ਦਾਜਨਮ 8 ਫਰਵਰੀ 1987 ਨੂੰ ਹੋਇਆ ਸੀ। ਢੀਂਗਰਾ ਇਸੇ ਅਪਾਰਟਮੈਂਟ ਤੋਂ ਉਚ ਵਿੱਦਿਆ ਗ੍ਰਹਿਣ ਕਰਨ ਦੇ ਲਈ 1906 ‘ਚ ਇੰਗਲੈਂਗ ਗਏ ਅਤੇ ਪਹਿਲੀ ਜੁਲਾਈ 1909 ਨੂੰ ਕਰਜਨ ਵਾਇਲੀ ਨੂੰ ਗੋਲੀ ਮਾਰ ਕੇ 17 ਅਗਸਤ 1909 ਨੂੰ ਫਾਂਸੀ ਦੇ ਫੰਦੇ ‘ਤੇ ਲਟਕ ਗਏ। ਕਰਜਨ ਵਾਇਲੀ ਦੀ ਹੱਤਿਆ ਤੋਂ ਬਾਅਦ ਢੀਂਗਰਾ ਨਾਲੋਂ ਉਨ੍ਹਾਂ ਦੇ ਪਿਤਾ ਨੇ ਨਾਤਾ ਤੋੜ ਲਿਆ। ਅਸਰ ਇਹ ਹੋਇਆ ਕਿ ਅਰਸੇ ਤੱਕ ਉਨ੍ਹਾਂ ਦੀਆਂ ਅਸਥੀਆਂ ਬੇਗਾਨੇ ਮੁਲਕ ‘ਚ ਪਈਆਂ ਰਹੀਆਂ। ਸਥਾਨਕ ਲੋਕਾਂ ਨੇ ਅਵਾਜ਼ ਬੁਲੰਦ ਕਰਨ ‘ਤੇ ਕੇਂਦਰ ਸਰਕਾਰ ਦੀ ਪਹਿਲ ਨਾਲ 1976 ‘ਚ ਉਨ੍ਹਾਂ ਦੀਆਂ ਅਸਥੀਆਂ ਵਤਨ ਲਿਆਂਦੀਆਂ ਗਈਆਂ ਅਤੇ 20 ਦਸੰਬਰ ਨੂੰ ਮਾਲ ਮੰਡੀ ‘ਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਅਤੇ ਬਾਅਦ ‘ਚ ਉਥੇ ਹੀ ਉਨ੍ਹਾਂ ਦਾ ਬੁੱਤ ਲਗਾਇਆ ਗਿਆ।
ਮਕਾਨ ਨੂੰ ਢਾਹ ਦਿੱਤਾ ਗਿਆ
ਕਟੜਾ ਸ਼ੇਰ ਸਿੰਘ ਇਲਾਕੇ ‘ਚ ਬਣਿਆ ਢੀਂਗਰਾ ਅਪਾਰਟਮੈਂਟ ਪਰਿਵਾਰ ਦੀ ਬੇਰੁਖੀ ਅਤੇ ਸਰਕਾਰਾਂ ਦੀ ਅਣਦੇਖੀ ਕਾਰਨ ਖਸਤਾ ਹਾਲਤ ਹੋ ਗਿਆ। 2012 ‘ਚ ਇਸ ਨੂੰ ਵੇਚ ਦਿੱਤਾ ਗਿਆ। ਇਸ ਮਾਮਲੇ ਨੂੰ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਕਮੇਟੀ ਨੇ ਚੁੱਕਿਆ ਪ੍ਰੰਤੂ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮਕਾਨ ਨੂੰ ਢਾਹ ਦਿੱਤਾ ਗਿਆ। ਇਸੇ ਦੌਰਾਨ ਕਮੇਟੀ ਨੇ ਪ੍ਰੋ. ਚਾਵਲਾ ਦੀ ਅਗਵਾਈ ‘ਚ ਟਾਊਨ ਹਾਲ ‘ਚ ਢੀਂਗਰਾ ਦਾ ਬੁੱਤ ਲਗਵਾਇਆ ਗਿਆ।
ਹਾਈ ਕੋਰਟ ਨੇ ਸਰਕਾਰ ਨੂੰ ਦਿੱਤਾ ਸੀ ਨੋਟਿਸ
ਪ੍ਰੋ. ਚਾਵਲਾ ਅੇ ਉਨ੍ਹਾਂ ਦੀ ਟੀਮ ਨੇ ਢੀਂਗਰਾ ਦੇ ਪੁਸ਼ਤੈਨੀ ਮਕਾਨ ਨੂੰ ਸਮਾਰਕ ਬਣਾਉਣ ਦੀ ਜੰਗ ਜਾਰੀ ਰੱਖੀ। ਇਸੇ ਦੌਰਾਨ ਢੀਂਗਰਾ ਦੇ ਮਕਾਨ ਨੂੰ ਲੈਂਡ ਮਾਫੀਆ ਨੂੰ ਵੇਚਣ ਅਤੇ ਉਸ ਦੇ ਕੁਝ ਹਿੱਸੇ ਨੂੰ ਢਾਹੁਣ ਦੇ ਮਾਮਲੇ ‘ਚ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਅੰਮ੍ਰਿਤਸਰ ਦੇ ਡੀਸੀ ਤੋਂ ਰਿਪੋਰਟ ਤਲਬ ਕੀਤੀ ਸੀ।
ਹੁਣ ਨਗਰ ਨਿਗਮ ਸ਼ਹੀਦ ਦੇ ਘਰ ਦੀ 430 ਗਜ਼ ਜ਼ਮੀਨ ਐਕਵਾਇਰ ਕਰਕੇ ਸਮਾਰਕ ਬਣਾਏਗੀ
ਮਾਮਲੇ ਨੂੰ ਲੈ ਕੇ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਸੀ ਅਤੇ ਉਥੇ ਸਮਾਰਕ ਬਣਾਉਣ ਦਾ ਵਿਸ਼ਵਾਸ ਮਿਲਿਆ ਪ੍ਰੰਤੂ ਬਾਅਦ ‘ਚ ਸਰਕਾਰ ਭੁੱਲ ਗਈ। ਇਸੇ ਸਾਲ ਚਾਵਲਾ ਦੀ ਟੀਮ ਨੇ ਫਿਰ ਵਿਰੋਧ ਜਤਾਇਆ। ਖੈਰ, ਹੁਣ ਨਗਰ ਨਿਗਮ ਨੇ ਸਰਕਾਰ ਦੇ ਹੁਕਮ ‘ਤੇ ਢੀਂਗਰਾ ਅਪਾਰਟਮੈਂਟ ਵਾਲੀ ਥਾਂ ‘ਤੇ 430 ਗਜ਼ ਜ਼ਮੀਨ ਐਕਵਾਇਰ ਕਰਨ ਦਾ ਹੁਕਮ ਦਿੱਤਾ ਹੈ। ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਮੀਨ ਨੂੰ ਐਕਵਾਇਰ ਕਰਨ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ।
ਸਰਵੇਖਣ : ਸ਼ਹਿਰੀ ਵਿਕਾਸ ਮੰਤਰਾਲੇ ਨੇ ਜਾਰੀ ਕੀਤਾ ਈਜ਼ ਆਫ ਲਿਵਿੰਗ ਇੰਡੈਕਸ

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …