Breaking News
Home / ਪੰਜਾਬ / ਐੱਸਪੀ ਦੇਸਰਾਜ ਨੂੰ ਰਿਸ਼ਵਤ ਮਾਮਲੇ ‘ਚ ਤਿੰਨ ਸਾਲ ਦੀ ਕੈਦ ਅਤੇ ਮੌਕੇ ‘ਤੇ ਹੀ ਮਿਲੀ ਜ਼ਮਾਨਤ

ਐੱਸਪੀ ਦੇਸਰਾਜ ਨੂੰ ਰਿਸ਼ਵਤ ਮਾਮਲੇ ‘ਚ ਤਿੰਨ ਸਾਲ ਦੀ ਕੈਦ ਅਤੇ ਮੌਕੇ ‘ਤੇ ਹੀ ਮਿਲੀ ਜ਼ਮਾਨਤ

ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਐਸਪੀ ਤੇ ਸਾਲ 2008 ਬੈਚ ਦੇ ਆਈਪੀਐਸ ਅਧਿਕਾਰੀ ਦੇਸ ਰਾਜ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿੱਚ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਮੌਕੇ ‘ਤੇ ਹੀ ਦੇਸ ਰਾਜ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ।
ਚੰਡੀਗੜ੍ਹ ਪੁਲੀਸ ਦੇ ਕਿਸੇ ਆਈਪੀਐਸ ਅਧਿਕਾਰੀ ਵੱਲੋਂ ਰਿਸ਼ਵਤ ਲੈਣ ਦਾ ਇਹ ਨਿਵੇਕਲਾ ਹੀ ਮਾਮਲਾ ਹੈ ਜਿਸ ਵਿੱਚ ਆਈਪੀਐਸ ਅਧਿਕਾਰੀ ਨੂੰ ਆਪਣੇ ਐਸਐਚਓ ਤੋਂ ਹੀ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਇਹ ਸਜ਼ਾ ਹੋਈ ਹੈ। ਦੇਸ ਰਾਜ ਨੂੰ 18 ਅਕਤੂਬਰ 2012 ਨੂੰ ਸੀਬੀਆਈ ਨੇ ਸੈਕਟਰ 26 ਥਾਣੇ ਦੇ ਐਸਐਚਓ ਅਨੋਖ ਸਿੰਘ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਸੀ। ਸੇਵਾਮੁਕਤ ਇੰਸਪੈਕਟਰ ਅਨੋਖ ਸਿੰਘ ਨੇ ਉਸ ਵੇਲੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਵਿਰੁੱਧ ਚਲਦੇ ਇਕ ਮਾਮਲੇ ਦੀ ਪੜਤਾਲ ਉਸ ਵੇਲੇ ਦੇ ਐਸਪੀ ਸਿਟੀ ਦੇਸ ਰਾਜ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚੋਂ ਉਸ ਨੂੰ ਕਲੀਨ ਚਿੱਟ ਦੇਣ ਲਈ 5 ਲੱਖ ਰੁਪਏ ਮੰਗੇ ਹਨ । ਐਸਪੀ ਨਾਲ ਅਖੀਰ ਗੱਲਬਾਤ ਰਾਹੀਂ ਇਹ ਸੌਦਾ 2 ਲੱਖ ਰੁਪਏ ਵਿਚ ਤੈਅ ਹੋਇਆ ਸੀ। ਉਸ ਵੇਲੇ ਅਨੋਖ ਸਿੰਘ ਨੇ ਐਸਪੀ ਵੱਲੋਂ ਰਿਸ਼ਵਤ ਮੰਗਣ ਸਬੰਧੀ ਕੀਤੀ ਗੱਲਬਾਤ ਰਿਕਾਰਡ ਵੀ ਕਰ ਲਈ ਸੀ। ਦੇਸ ਰਾਜ ਦੀ 12 ਦਸੰਬਰ 2012 ਨੂੰ ਜ਼ਮਾਨਤ ਹੋਈ ਸੀ। ਦੇਸ ਰਾਜ ਵਿਰੁੱਧ 7 ਜੁਲਾਈ 2013 ਨੂੰ ਸੀਬੀਆਈ ਦੀ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਅਤੇ 30 ਜੁਲਾਈ 2018 ਨੂੰ ਅਦਾਲਤੀ ਪ੍ਰਕਿਰਿਆ ਮੁਕੰਮਲ ਹੋਈ ਸੀ। ਸੀਬੀਆਈ ਦੀ ਅਦਾਲਤ ਨੇ 8 ਅਗਸਤ ਨੂੰ ਦੇਸ ਰਾਜ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਪ੍ਰਧਾਨਗੀ ਨਹੀਂ, ਸੰਸਦ ‘ਚ ਜਾਣਾ ਚਾਹੁੰਦੇ ਨੇ ਆਗੂ
ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸਰਗਰਮ ਹੋ ਗਏ। ਇਸ ਦੌਰਾਨ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇ ਲਈ ਵੀ ਕਈ ਆਗੂਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ‘ਚ ਜਲੰਧਰ ਦੇ ਇਕ ਸੀਨੀਅਰ ਆਗੂ ਦਾ ਨਾਂ ਵੀ ਚਰਚਾ ‘ਚ ਹੈ। ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਦੀ ਗੱਲ ਕਹੀ ਗਈ ਹੈ ਤਾਂ ਉਨ੍ਹਾਂ ਇਸ ਵੱਡੇ ਅਹੁਦੇ ਦੇ ਲਈ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਹ ਤਾਂ ਸਿਰਫ਼ ਇਸ ਵਾਰ ਲੋਕ ਸਭਾ ਚੋਣ ਹੀ ਲੜਨਗੇ। ਹਾਲਾਂਕਿ ਪਾਰਟੀ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਪ੍ਰੰਤੂ ਆਗੂ ਇਸ ਤਰੱਕੀ ਨੂੰ ਜ਼ਿਆਦਾ ਤਵੱਜੋ ਨਹੀਂ ਦੇ ਰਹੇ।
‘ਆਪ’ ਪਾਰਟੀ ‘ਚ ਕਬਜ਼ਾ ਬਨਾਮ ਨੁਮਾਇੰਦਗੀ
ਪੰਜਾਬ ‘ਚ ਆਮ ਆਦਮੀ ਪਾਰਟੀ ‘ਤੇ ਅਧਿਕਾਰ ਨੂੰ ਲੈ ਕੇ ਸ਼ਸ਼ੋਪੰਜ ਵਾਲੀ ਸਥਿਤੀ ਪੈਦਾ ਹੋ ਗਈ ਹੈ। ਇਕ ਪਾਸੇ ਖਹਿਰਾ ਅਤੇ ਸੰਧੂ ਧੜਾ ਆਪਣਾ ਅਧਿਕਾਰ ਜਤਾ ਰਿਹਾ ਹੈ ਜਦਕਿ ਦੂਜੇ ਪਾਸੇ ਭਗਵੰਤ ਮਾਨ ਅਤੇ ਡਾ. ਬਲਬੀਰ ਆਪਣਾ ਦਾਅਵਾ ਨਹੀਂ ਛੱਡ ਰਹੇ। ਦੋਵੇਂ ਧੜਿਆਂ ਵੱਲੋਂ ਰੋਜ਼ਾਨਾ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ-ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ। ਅਜਿਹੇ ‘ਚ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਪਾਰਟੀ ‘ਤੇ ਦੋਵੇਂ ਗੁੱਟਾਂ ‘ਚੋਂ ਅਧਿਕਾਰ ਕਿਸਦਾ ਹੈ। ਪਾਰਟੀ ਦੇ ਅਧਿਕਾਰੀ ਅਤੇ ਅਹੁਦੇਦਾਰ ਵੀ ਸਮਝ ਨਹੀਂ ਪਾ ਰਹੇ ਕਿ ਕਿਸ ਵੱਲ ਜਾਣ। ਦੋਵੇਂ ਗੁੱਟਾਂ ‘ਚ ਵਿਵਾਦ ਨੂੰ ਦੇਖਦੇ ਹੋਏ ਉਹ ਚੁੱਪੀ ਧਾਰ ਕੇ ਬੈਠ ਗਏ ਹਨ। ਪੰਜਾਬ ‘ਚ ਪਾਰਟੀ ਦਾ ਭਵਿੱਖ ਪ੍ਰਮਾਤਮਾ ਭਰੋਸੇ ਹੀ ਹੈ।
ਬਦਲੀਆਂ ‘ਤੇ ਰਾਜਨੀਤੀ
ਅੰਮ੍ਰਿਤਸਰ ਦੇ ਦੋ ਅਹਿਮ ਵਿਭਾਗਾਂ ‘ਚ ਹੋਣ ਵਾਲੀਆਂ ਬਦਲੀਆਂ ਅਤੇ ਸਸਪੈਂਸ਼ਨ ਦੇ ਹੁਕਮ ਚਰਚਾ ਦਾ ਵਿਸ਼ਾ ਰਹੇ। ਇਨ੍ਹਾਂ ਕੇਸਾਂ ‘ਚ ਜਾਂ ਤਾਂ ਸਬੰਧਤ ਅਧਿਕਾਰੀ ਹਾਈ ਕੋਰਟ ‘ਚ ਜਾ ਕੇ ਆਪਣੀ ਬਦਲੀ ਅਤੇ ਸਸਪੈਂਸ਼ਨ ‘ਤੇ ਸਟੇਅ ਲੈ ਕੇ ਆਉਂਦੇ ਰਹੇ ਹਨ ਜਾਂ ਫਿਰ ਮੰਤਰੀ ਜੀ ਦੇ ਰਿਸ਼ਤੇਦਾਰ ਜਾਂ ਪੀਏ ਦੀ ਸ਼ਰਨ ‘ਚ ਪਹੁੰਚ ਜਾਂਦੇ ਹਨ ਇਸ ਤਰ੍ਹਾਂ ਨਾਲ ਇਕ ਡਿਪਾਰਟਮੈਂਟ ਦੇ ਹੈਡ ਨੇ 5 ਅਧਿਕਾਰੀਆਂ ਨੂੰ ਡਿਊਟੀ ‘ਚ ਲਾਪਰਵਾਹੀ ਵਰਤਣ ਦੇ ਆਰੋਪ ‘ਚ ਸਸਪੈਂਡ ਕੀਤਾਂ ਤਾਂ ਉਹ ਵਿਅਕਤੀ ਚੰਡੀਗੜ੍ਹ ‘ਚ ਮੰਤਰੀ ਦੀ ਪਤਨੀ ਨੂੰ ਮਿਲਣ ਚਲੇ ਗਏ ਅਤੇ ਅਗਲੇ ਹੀ ਦਿਨ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ। ਕੁਲ ਮਿਲਾ ਕੇ ਰਾਜਨੀਤਿਕ ਦਖਲਅੰਦਾਜ਼ੀ ਦੇ ਚਲਦੇ ਇਹ ਸਾਰਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਿਆਸੀ ਆਗੂਆਂ ਲਈ ਸੱਥ ਬਣੀ ਸੁਖਨਾ ਝੀਲ
ਚੰਡੀਗੜ੍ਹ ‘ਚ ਇਕ ਅਜਿਹੀ ਵਾਈਆਈਪੀ ਜਗ੍ਹਾ ਹੈ ਜੋ ਸਾਰੇ ਦਲਾਂ ਦੇ ਆਗੂਆਂ ਦੇ ਲਈ ਪਿੰਡ ਦੀ ਸੱਥ ਬਣ ਗਈ ਹੈ। ਇਥੇ ਰੋਜ਼ਾਨਾ ਸਵੇਰੇ ਕਾਂਗਰਸ ਦੇ ਮੰਤਰੀਆ ਅਤੇ ਵਿਧਾਇਕ ਦੇ ਨਾਲ ਦੂਜੇ ਦਲਾਂ ਦੇ ਵਿਧਾਇਕ ਅਤੇ ਗੁਆਂਢੀ ਰਾਜ ਹਰਿਆਣਾ ਦੇ ਮੰਤਰੀ ਅਤੇ ਵਿਧਾਇਕ ਵੀ ਸੈਰ ਕਰਨ ਲਈ ਪਹੁੰਚਦੇ ਹਨ। ਸੈਰ ਦੇ ਦੌਰਾਨ ਸਾਰੇ ਇਕ-ਦੂਜੇ ਨਾਲ ਮਿਲਦੇ ਹਨ ਅਤੇ ਮੌਰਨਿੰਗ ਵਾਕ ਦੇ ਨਾਲ ਰਾਜਨੀਤਿਕ ਅਤੇ ਹੋਰ ਮੁੱਦਿਆਂ ‘ਤੇ ਵੀ ਚਰਚਾ ਕਰਦੇ ਹਨ। ਇਥੋਂ ਤੱਕ ਕਿ ਕਈ ਬਿਊਰੋਕ੍ਰੇਟਸ ਵੀ ਪਿੱਛੇ ਨਹੀਂ ਰਹਿੰਦੇ। ਉਹ ਵੀ ਇਸ ਚਰਚਾ ‘ਚ ਸ਼ਾਮਲ ਹੋ ਕੇ ਚੁਸਕੀਆਂ ਲੈਂਦੇ ਹਨ। ਇਸ ਹਲਕੀ ਫੁਲਕੀ ਗੱਲਬਾਤ ਦੇ ਦੌਰਾਨ ਜਿੱਥੇ ਵਿਰੋਧੀ ਧਿਰ ਦੇ ਆਗੂ ਸੱਤਾਧਾਰੀ ਆਗੂਆਂ ਨੂੰ ਅਲੱਗ-ਅਲੱਗ ਮੁੱਦਿਆਂ ‘ਤੇ ਸੁਝਾਅ ਦਿੰਦੇ ਹਨ, ਉਥੇ ਸੱਤਾਧਾਰੀ ਨੁਮਾਇੰਦੇ ਉਨ੍ਹਾਂ ਦੇ ਸਾਹਮਣੇ ਹਰ ਮੁੱਦੇ ‘ਤੇ ਆਪਣਾ ਪੱਖ ਰੱਖਦੇ ਹਨ ਅਤੇ ਸਹੀ ਤਸਵੀਰ ਪੇਸ਼ ਕਰਦੇ ਹਨ।
ਪ੍ਰੋ. ਚਾਵਲਾ ਤੇ ਸ਼ਹੀਦ ਸਮਾਰਕ ਕਮੇਟੀ ਦੀ ਪਹਿਲ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੇ ਪੁਸ਼ਤੈਨੀ ਘਰ ਨੂੰ ਸਮਾਰਕ ਬਣਾਉਣ ਲਈ ਦਿੱਤੀ ਮਨਜ਼ੂਰੀ

Check Also

ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਸਾਬਕਾ ਵਿਧਾਇਕ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ’ਚ ਹੋਏ ਸਨ ਸ਼ਾਮਲ ਲੁਧਿਆਣਾ/ਬਿਊਰੋ …