Breaking News
Home / ਕੈਨੇਡਾ / ਬਰੈਂਪਟਨ ‘ਚ ਘਰ-ਘਰ ਜਾ ਕੇ ਵਿਕਰੀ ‘ਤੇ ਲੱਗੇਗੀ ਪਾਬੰਦੀ

ਬਰੈਂਪਟਨ ‘ਚ ਘਰ-ਘਰ ਜਾ ਕੇ ਵਿਕਰੀ ‘ਤੇ ਲੱਗੇਗੀ ਪਾਬੰਦੀ

Gurpreet Dhioon con copy copyਬਰੈਂਪਟਨ : ਬਰੈਂਪਟਨ ਵਿਚ ਹੁਣ ਘਰ-ਘਰ ਜਾ ਕੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲੱਗੇਗੀ। ਸਿਟੀ ਕਾਊਂਸਲ ਦੀ ਬੈਠਕ ਵਿਚ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਇਸ ਸਬੰਧ ਵਿਚ ਪ੍ਰਸਤਾਵ ਰੱਖਿਆ ਸੀ ਅਤੇ ਓਨਟਾਰੀਓ ਰਾਜ ਵਿਚ ਇਸ ਪਾਬੰਦੀ ਨੂੰ ਲਗਾਉਣ ਦੀ ਮੰਗ ਕੀਤੀ। ਕਾਊਂਸਲ ਨੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਨੇ ਕਿਹਾ ਕਿ ਉਹ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਸਰਕਾਰ ਇਸ ਕਾਨੂੰਨ ਦਾ ਵਿਸਤਾਰ ਕਰਦੇ ਹੋਏ ਘਰ-ਘਰ ਜਾ ਕੇ ਐਚਬੀਐਸਸੀ, ਵਾਟਰ ਹੀਟਰਸ ਅਤੇ ਵਾਟਰ ਫਿਲਟਰ ਸਿਸਟਮ ਦੀ ਵਿਕਰੀ ‘ਤੇ ਵੀ ਪਾਬੰਦੀ ਲਗਾਏ। ਇਸ ਪਾਬੰਦੀ ਨੂੰ ਬਰੈਂਪਟਨ ਸ਼ਹਿਰ ਵਿਚ ਵੀ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ। ਢਿੱਲੋਂ ਨੇ ਕਿਹਾ ਕਿ ਘਰ-ਘਰ ਜਾ ਕੇ ਵਿਕਰੀ ਕਰਨ ਦੌਰਾਨ ਝੂਠ ‘ਤੇ ਅਧਾਰਿਤ ਮਾਰਕੀਟਿੰਗ ਕੀਤੀ ਜਾਂਦੀ ਹੈ ਅਤੇ ਅਨਜਾਣ ਲੋਕ ਇਸ ਵਿਚ ਉਲਝ ਕੇ ਗਲਤ ਫੈਸਲੇ ਕਰ ਲੈਂਦੇ ਹਨ ਅਤੇ ਉਹ ਮੁਸ਼ਕਲ ਲੀਗਲ ਕਰਾਰਾਂ ਵਿਚ ਫਸ ਜਾਂਦੇ ਹਨ। ਇਸ ਪ੍ਰਸਤਾਵ ਦੇ ਮਾਧਿਅਮ ਨਾਲ ਏਅਰ ਕੰਡੀਸ਼ਨਰ, ਵਾਟਰ ਹੀਟਰਸ, ਫਰਨਾਸੇਜ਼, ਵਾਟਰ ਟਰੀਟਮੈਂਟ ਡਿਵਾਈਸੇਜ ਅਤੇ ਕੋਈ ਵੀ ਹੋਰ ਤੈਅ ਉਤਪਾਦ ਨੂੰ ਘਰ-ਘਰ ਜਾ ਕੇ ਵੇਚਿਆ ਨਹੀਂ ਜਾ ਸਕੇਗਾ। ਹਾਲਾਂਕਿ ਚੈਰੀਟੀਜ਼, ਐਨਜੀਓ, ਰੀਅਲ ਏਜੰਟਸ ਅਤੇ ਚੋਣ ਅਭਿਆਨ ਦੇ ਦੌਰਾਨ ਵਰਕਰ ਲੋਕਾਂ ਦੇ ਘਰ ਜਾ ਸਕਣਗੇ, ਪਰ ਉਹਨਾਂ ਨੂੰ ਘਰ-ਘਰ ਜਾ ਕੇ ਕਿਸੇ ਵੀ ਉਤਪਾਦ ਨੂੰ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ। ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਮਿਸੀਸਾਗਾ ਅਤੇ ਮਰਖਮ ਤੋਂ ਬਾਅਦ ਡੋਰ ਟੂ ਡੋਰ ਵਿਕਰੀ ‘ਤੇ ਪਾਬੰਦੀ ਲਗਾ ਰਿਹਾ ਹੈ। ਇਹ ਇਕ ਚੰਗਾ ਕਦਮ ਹੈ ਅਤੇ ਇਸ ਨਾਲ ਗ੍ਰਾਹਕ ਅਤੇ ਆਮ ਲੋਕਾਂ ਦੀ ਸੁਰੱਖਿਆ ਦਾ ਪੱਧਰ ਵਧੇਗਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …