Breaking News
Home / ਕੈਨੇਡਾ / ਕਾਲੇ ਪਾਣੀਆਂ ਦਾ ਸੁੱਚਾ ਮੋਤੀ ਪੁਸਤਕ ਤੇ ਵਿਚਾਰ ਚਰਚਾ ਲਈ ਸਮਾਗਮ

ਕਾਲੇ ਪਾਣੀਆਂ ਦਾ ਸੁੱਚਾ ਮੋਤੀ ਪੁਸਤਕ ਤੇ ਵਿਚਾਰ ਚਰਚਾ ਲਈ ਸਮਾਗਮ

ਬਰੈਂਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦਸਿਆ ਕਿ ਮੰਚ ਵੱਲੋਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੁਆਰਾ ਕਾ. ਗੁਰਬਖ਼ਸ਼ ਤੇ ਲਿਖੀ ਪੁਸਤਕ “ਕਾਲੇ ਪਾਣੀਆਂ ਦਾ ਸੁੱਚ ਮੋਤੀ” ਤੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ।ਇਹ ਪੁਸਤਕ ਪੰਜਾਬ ਦੇ ਇਤਿਹਾਸ ਅਤੇ ਲੋਕ ਘੋਲਾਂ ਦੀ ਯਥਾਰਥਕ ਤਸਵੀਰ ਪੇਸ਼ ਕਰਦੀ ਹੈ।ਇਹ ਬੜੀ ਜਾਣਕਾਰੀ ਭਰਭੂਰ ਅਤੇ ਲਾਭਦਾਇਕ ਪੁਸਤਕ ਹੈ।ਇਸ ਪੁਸਤਕ ਵਿਚ ਬਹੁਤ ਕੁੱਝ ਹੈ ਜੋ ਸਾਡੀ ਜ਼ਿੰਦਗੀ ਦੇ ਅਨੇਕ ਪੱਖਾਂ ਨੂੰ ਪ੍ਰਭਾਵਤ ਕਰਦਾ ਹੈ। ਅਸੀਂ ਕੀ ਹਾਂ ਸਾਡੇ ਨਾਲ ਕੀ ਹੁੰਦਾ ਹੈ ਸਾਨੂੰ ਕੀ ਕਰਨਾ ਲੋੜੀਦਾ ਹੈ ਅਜਿਹੇ ਵਿਸ਼ੇ ਛੋਹੇ ਹਨ। ਆਉ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਈਏ। ਇਸ ਦੇ ਨਾਲ ਹੀ ਕਾ. ਜੀਤ ਸਿੰਘ ਚੂਹੜਚੱਕ ਅਤੇ ਸ਼ਹੀਦ ਕਾ. ਦਰਸ਼ਨ ਸਿੰਘ ਕਨੇਡੀਅਨ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਏਗਾ ਜਿਨ੍ਹਾਂ ਕੈਨੇਡਾ ਵਿੱਚ ਮਜ਼ਦੂਰ ਹੱਕਾਂ ਲਈ ਜ਼ਿੰਦਗੀ ਦਾ ਸੁਨਿਹਰੀ ਹਿੱਸਾ ਲਾਇਆ। ਇਹ ਪ੍ਰੋਗਰਾਮ 26 ਅਗਸਤ ਦਿਨ ਐਤਵਾਰ ਨੂੰ 12 ਵਜੇ ਤੋਂ 4 ਤੱਕ ਗੁਰੂ ਤੇਗ ਬਹਾਦਰ ਸਕੂਲ ਦੇ ਹਾਲ ਵਿਖੇ ਹੋਵੇਗਾ । ਇਹ ਹਾਲ ਕੈਨੇਡੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ਵਾਲੇ ਹਰਟਲੇਕ ਪਲਾਜ਼ੇ ਵਿੱਚ ਮੈਕਡੋਨਲ ਦੇ ਨਾਲ ਹੈ । ਸੋ ਬੁਧੀਜੀਵੀਆਂ, ਚਿੰਤਕਾਂ, ਪ੍ਰਗਤੀਸ਼ ਵਿਅਕਤੀਆਂ ਅਤੇ ਲੋਕਾਂ ਨੂੰ ਬੇਨਤੀ ਹੈ ਅਤੇ ਖੁੱਲਾ ਸੱਦਾ ਹੈ ਕਿ ਸਮਾਗਮ ਵਿੱਚ ਸ਼ਾਮਲ ਹੋਵੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …