Breaking News
Home / ਕੈਨੇਡਾ / ਕਾਮੇਡੀ ਨਾਟਕ ‘ਨੀਮ-ਹਕੀਮ’ ਦੀ ਪੇਸ਼ਕਾਰੀ 9 ਸਤੰਬਰ ਨੂੰ

ਕਾਮੇਡੀ ਨਾਟਕ ‘ਨੀਮ-ਹਕੀਮ’ ਦੀ ਪੇਸ਼ਕਾਰੀ 9 ਸਤੰਬਰ ਨੂੰ

ਬਰੈਂਪਟਨ : ਕੈਨੇਡਾ ਵਿੱਚ ਲੰਬੇ ਸਮੇਂ ਤੋਂ ਰੰਗਮੰਚ ਸਰਗਰਮੀਆਂ ਕਰ ਰਹੀ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਪੰਜਾਬੀ ਕਾਮੇਡੀ ਨਾਟਕ ‘ਨੀਮ-ਹਕੀਮ’ ਦੀ ਪੇਸ਼ਕਾਰੀ 9 ਸਤੰਬਰ ਨੂੰ ਕੀਤੀ ਜਾਵੇਗੀ। ਹੈਟਸ-ਅੱਪ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਡਾ ਹੀਰਾ ਰੰਧਾਵਾ ਦੁਆਰਾ ਲਿਖੇ ਤੇ ਨਿਰਦੇਸ਼ਿਤ ਉਕਤ ਨਾਟਕ ਨਿਰਧਾਰਿਤ ਮਿਤੀ 9 ਸਤੰਬਰ 2018, ਦਿਨ ਐਤਵਾਰ ਨੂੰ ਸ਼ਾਮ ਦੇ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਪੇਸ਼ ਕੀਤਾ ਜਾਵੇਗਾ।
ਨਿਰਦੇਸ਼ਕ ਨੇ ਦੱਸਿਆ ਕਿ ਉਕਤ ਨਾਟਕ ਦਰਸ਼ਕਾਂ ਨੂੰ ਹਸਾ ਹਸਾ ਕੇ ਉਹਨਾਂ ਦੇ ਢਿਡੀਂ ਪੀੜਾਂ ਪਾਉਣ ਦੇ ਸਮਰੱਥ ਹੋਣ ਕਰਕੇ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰੇਗਾ। ਇਸ ਨਾਟਕ ਪੇਸ਼ਕਾਰੀ ਵਿੱਚ ਟੋਰਾਂਟੋ ਖ਼ੇਤਰ ਦੇ ਜਾਣੇ ਪਛਾਣੇ ਰੰਗਕਰਮੀ ਸ਼ਿੰਗਾਰਾ ਸਮਰਾ, ਪਰਮਜੀਤ ਦਿਓਲ, ਅੰਤਰਪ੍ਰੀਤ ਧਾਲੀਵਾਲ, ਤਰੁਣ ਵਾਲੀਆ, ਜੋਅ ਸੰਘੇੜਾ, ਕਰਮਜੋਤ ਦਿਓਗਣ, ਰਿੰਟੂ ਭਾਟੀਆ, ਮਨਪ੍ਰੀਤ ਦਿਓਲ, ਰਾਬੀਆ ਰੰਧਾਵਾ, ਡੇਵਿਡ ਸੰਧੂ, ਕਰਮਜੀਤ ਗਿੱਲ, ਆਦਿ ਕੰਮ ਕਰ ਰਹੇ ਹਨ ਅਤੇ ਨਾਟਕ ਦਾ ਸੰਗੀਤ ਹਰਿੰਦਰ ਸੋਹਲ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਟਕ ਨੂੰ ਸਪਾਂਸਰ ਕਰਨ ਜਾਂ ਟਿਕਟਾਂ ਸਮੇਤ ਵਧੇਰੇ ਜਾਣਕਾਰੀ ਲਈ 416-319-0551 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …