Breaking News
Home / ਕੈਨੇਡਾ / ਬਰੈਂਪਟਨ ‘ਚ ਪ੍ਰਾਪਰਟੀ ਟੈਕਸ ਦੇ ਵਾਧੇ ਨੂੰ ਫਰੀਜ਼ ਕਰਨ ਵਿਚ ਸਹਾਈ ਹੋਇਆ ਬਜਟ : ਰੂਬੀ ਸਹੋਤਾ

ਬਰੈਂਪਟਨ ‘ਚ ਪ੍ਰਾਪਰਟੀ ਟੈਕਸ ਦੇ ਵਾਧੇ ਨੂੰ ਫਰੀਜ਼ ਕਰਨ ਵਿਚ ਸਹਾਈ ਹੋਇਆ ਬਜਟ : ਰੂਬੀ ਸਹੋਤਾ

ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਸਲਾਨਾ ਪ੍ਰਾਪਰਟੀ ਟੈਕਸ ਵਿਚ ਵਾਧੇ ਨੂੰ ਫ਼ਰੀਜ਼ ਕਰਨ ‘ਤੇ ਸਿਟੀ ਕਾਊਂਸਲ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਇਕ ਪੱਖ ਵਜੋਂ ਫੈੱਡਰਲ ਬੱਜਟ-2019 ਵਿਚ ਉੱਪਰ ਤੋਂ ਹੇਠਾਂ ਵੱਲ ਮਿਊਂਸਪਲ ਇਨਫ਼ਰਾਸਟਰੱਕਚਰ ਵਿਚ ਹੋਣ ਵਾਲੇ ਸੁਧਾਰ ਲਈ ਕੀਤਾ ਗਿਆ ਐਲਾਨ ਵੀ ਸ਼ਾਮਲ ਹੈ।
ਫ਼ੈੱਡਰਲ ਸਰਕਾਰ ਵੱਲੋਂ ਬਰੈਂਪਟਨ ਲਈ ਸਾਲ 2018-19 ਲਈ ਗੈਸ ਟੈਕਸ ਟ੍ਰਾਂਸਫ਼ਰ ਦੁੱਗਣਾ ਕਰ ਦਿੱਤਾ ਗਿਆ ਹੈ ਜਿਸ ਨਾਲ ਇਸ ਸ਼ਹਿਰ ਨੂੰ 50 ਮਿਲੀਅਨ ਡਾਲਰ ਦੀ ਰਾਸ਼ੀ ਪ੍ਰਾਪਤ ਹੋਵੇਗੀ। ਇਸ ਬਾਰੇ ਦੱਸਦਿਆਂ ਹੋਇਆਂ ਰੂਬੀ ਸਹੋਤਾ ਨੇ ਕਿਹਾ ਕਿ ਬਰੈਂਪਟਨ ਸਿਟੀ ਇਹ ਰਾਸ਼ੀ ਥੋੜ੍ਹੇ-ਸਮੇਂ ਵਾਲੀਆਂ ਪ੍ਰਾਥਮਿਕਤਾਵਾਂ, ਜਿਵੇਂ
ਕਿ ਲੋਫ਼ਰਜ਼ ਲੇਕ ਰੀਕਰੀਏਸ਼ਨ ਸੈਂਟਰ ਦੀ ਰੈਨੋਵੇਸ਼ਨ, ਸੜਕਾਂ ਦੀ ਮੁਰੰਮਤ ਕਰਨ, ਬਰੈਂਪਟਨ ਟ੍ਰਾਂਜ਼ਿਟ ਦੇ ਫ਼ਲੀਟ ਵਿਚ ਹੋਰ ਬੱਸਾਂ ਪਾਉਣ, ਸਟੌਰਮ ਵਾਟਰ ਨੂੰ ਕੰਟਰੋਲ ਕਰਨ ਤੇ ਛੱਪੜਾਂ ਦੀ ਹਾਲਤ ਸੁਧਾਰਨ, ਆਦਿ ਲਈ ਵਰਤੀ ਜਾ ਸਕੇਗੀ। ਇਸ ਇਕ ਵਾਰ ਗੈਸ ਟੈਕਸ ਟ੍ਰਾਂਸਫ਼ਰ ਨੂੰ ਸ਼ਹਿਰ ਦੇ ਇਨ੍ਹਾਂ ਉਪਯੋਗੀ ਕੰਮਾਂ ਲਈ ਵਰਤ ਕੇ ਬਰੈਂਪਟਨ ਸਿਟੀ ਇਸ ਰਾਸ਼ੀ ਨਾਲ ਆਪਣੇ ਡੈੱਬਟ ਫ਼ਾਈਨਾਂਸਿੰਗ ਨੂੰ ਘਟਾ ਸਕਦਾ ਹੈ ਜਿਹੜਾ ਕਿ ਮੋੜਵੇਂ ਰੂਪ ਵਿਚ ਅਗਲੇ ਓਪਨਿੰਗ ਬੱਜਟ ਵਿਚ 1.77 ਮਿਲੀਅਨ ਡਾਲਰ ਸਲਾਨਾ ਬਣਦਾ ਹੈ। ਇਸ ਦੇ ਨਾਲ ਬਰੈਂਪਟਨ-ਵਾਸੀਆਂ ਅਤੇ ਬਿਜ਼ਨੈੱਸ-ਅਦਾਰਿਆਂ ਵੱਲੋਂ ਅਦਾ ਕੀਤੇ ਜਾਣ ਵਾਲੇ ਅਤਿ-ਲੋੜੀਂਦੇ ਪ੍ਰਾਪਰਟੀ ਟੈਕਸ ਵਿਚ ਛੋਟ ਦਿੱਤੀ ਜਾ ਸਕਦੀ ਹੈ।
ਰੂਬੀ ਸਹੋਤਾ ਨੇ ਅੱਗੇ ਹੋਰ ਕਿਹਾ ਕਿ ਪਿਛਲੀਆਂ ਫ਼ੈਡਰਲ ਚੋਣਾਂ ਵਿਚ ਕੈਨੇਡਾ-ਵਾਸੀਆਂ ਨੇ ਕੰਸਰਵੇਟਿਵਜ਼ ਤੇ ਐੱਨ.ਡੀ.ਪੀ. ਦੀਆਂ ਮੁਸ਼ਕਲ ਹਾਲਾਤ ਪੈਦਾ ਕਰਨ ਵਾਲੀਆਂ ਬੱਜਟ ਦੀਆਂ ਬੇਲੋੜੀਆਂ ਕੱਟਾਂ ਅਤੇ ਲਿਬਰਲ ਪਾਰਟੀ ਵੱਲੋਂ ਮਿਡਲ ਕਲਾਸ ਲਈ ਪੂੰਜੀ ਨਿਵੇਸ਼ ਵਿੱਚੋਂ ਬਹੁਤ ਵਧੀਆ ਚੋਣ ਕੀਤੀ ਸੀ।
ਬਰੈਂਪਟਨ-ਵਾਸੀ ਇਹ ਭਲੀ-ਭਾਂਤ ਜਾਣਦੇ ਹਨ ਕਿ ਉਹ ਬਿਲਕੁਲ ਸਹੀ ਚੋਣ ਕਰ ਸਕਦੇ ਹਨ। ਮਿਊਂਸਪਲ ਇਨਫ਼ਰਾਸਟਰੱਕਚਰ ਨੂੰ ਸੁਧਾਰਨ ਅਤੇ ਪ੍ਰਾਪਰਟੀ ਟੈਕਸ ਵਿਚ ਹੋਣ ਵਾਲੇ ਵਾਧੇ ਨੂੰ ਰੋਕਣ ਲਈ ਲਈ ਸਾਡੀ ਸਰਕਾਰ ਬਰੈਂਪਟਨ ਨੂੰ ‘ਔਫ਼ਸੈੱਟ ਇਨਫ਼ਰਾਸਟਰੱਕਰ ਕੌਸਟਸ’ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਹਾਇਤਾ ਕਰ ਰਹੀ ਹੈ।
ਕੈਨੇਡਾ ਸਰਕਾਰ ਬਰੈਂਪਟਨ ਵਿਚ ਵਿਚਰ ਰਹੀਆਂ ਵੱਖ-ਵੱਖ ਕਮਿਊਨਿਟੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਪੂੰਜੀ ਨਿਵੇਸ਼ ਕਰ ਰਹੀ ਹੈ ਜਿਸ ਨਾਲ ਮਿਡਲ ਕਲਾਸ ਅਤੇ ਇਸ ਵਿਚ ਸ਼ਾਮਲ ਹੋਣ ਦੇ ਚਾਹਵਾਨ ਹਰੇਕ ਵਿਅੱਕਤੀ ਦਾ ਜੀਵਨ-ਪੱਧਰ ਉੱਚਾ ਹੋ ਸਕੇਗਾ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …