Breaking News
Home / ਪੰਜਾਬ / ਯੂਕਰੇਨ ’ਚੋਂ ਪਰਤੇ ਵਿਦਿਆਰਥੀਆਂ ਦਾ ਸਮਿ੍ਰਤੀ ਈਰਾਨੀ ਨੇ ਕੀਤਾ ਸਵਾਗਤ

ਯੂਕਰੇਨ ’ਚੋਂ ਪਰਤੇ ਵਿਦਿਆਰਥੀਆਂ ਦਾ ਸਮਿ੍ਰਤੀ ਈਰਾਨੀ ਨੇ ਕੀਤਾ ਸਵਾਗਤ

ਯੂਕਰੇਨ ’ਚ 50 ਰੁਪਏ ਵਾਲੀ ਬਰੈਡ 500 ਰੁਪਏ ’ਚ ਮਿਲਣ ਲੱਗੀ, ਵਿਦਿਆਰਥੀਆਂ ਦੀ ਵਧੀ ਪ੍ਰੇਸ਼ਾਨੀ
ਚੰਡੀਗੜ੍ਹ/ਬਿਊਰੋ ਨਿਊਜ਼
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਚੱਲਦਿਆਂ ਭਾਰਤੀ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ ਅਤੇ ਇਸੇ ਦੌਰਾਨ ਭਾਰਤ ਸਰਕਾਰ ਵਲੋਂ ਕਈ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲੈ ਵੀ ਆਂਦਾ ਹੈ। ਇਸੇ ਦੌਰਾਨ ਅੱਜ ਯੂਕਰੇਨ ਤੋਂ ਦਿੱਲੀ ਦੇ ਹਵਾਈ ਅੱਡੇ ’ਤੇ ਪਹੁੰਚੇ ਵਿਦਿਆਰਥੀਆਂ ਦਾ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਨੇ ਸਵਾਗਤ ਕੀਤਾ। ਯੂਕਰੇਨ ਤੋਂ ਵਾਪਸ ਪਰਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਮੀਦ ਹੈ ਕਿ ਯੂਕਰੇਨ ’ਚ ਫਸੇ ਹੋਰ ਭਾਰਤੀ ਵਿਦਿਆਰਥੀ ਵੀ ਜਲਦੀ ਹੀ ਵਾਪਸ ਆ ਜਾਣਗੇ।
ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਚੱਲਦਿਆਂ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਯੂਕਰੇਨ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਖਾਣਾ ਮਿਲਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਵਿਦਿਆਰਥੀ ਬਰੈਡ ਖਾ ਕੇ ਹੀ ਗੁਜ਼ਾਰਾ ਕਰ ਰਹੇ ਹਨ ਅਤੇ ਕੀਮਤਾਂ ਵੀ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਸ ਸਮੇਂ ਯੂਕਰੇਨ ਵਿਚ 50 ਰੁਪਏ ਵਾਲੀ ਬਰੈਡ 500 ਰੁਪਏ ਵਿਚ ਮਿਲ ਰਹੀ ਹੈ। ਮੀਡੀਆ ਰਿਪੋਰਟਾਂ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਯੂਕਰੇਨ ਦੇ ਬਾਰਡਰ ਨੇੜਲੇ ਇਲਾਕਿਆਂ ਵਿਚ ਫਸੇ ਕਈ ਵਿਅਕਤੀਆਂ ਨੂੰ ਖਾਣਾ ਨਹੀਂ ਮਿਲ ਰਿਹਾ ਅਤੇ ਕਈ ਇਲਾਕਿਆਂ ਵਿਚ ਲੁੱਟ ਖੋਹ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ ਅਤੇ ਮਾਹੌਲ ਵੀ ਚਿੰਤਾਜਨਕ ਬਣਦਾ ਜਾ ਰਿਹਾ ਹੈ।

 

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …