2 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੇ ਇਸ ਸਮਾਗਮ ’ਚ ਲਿਆ ਹਿੱਸਾ
ਫਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ’ਤੇ ਸਥਿਤ ਹੁਸੈਨੀਵਾਲਾ ਬਾਰਡਰ ’ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵਲੋਂ ਲੋਕਾਂ ਨੂੰ ਨਸ਼ੇ ਦੇ ਖਿਲਾਫ ਇਕਜੁਟ ਹੋਣ ਲਈ ਸਹੁੰ ਚੁਕਾਈ ਗਈ। ਬੀਐਸਐਫ ਦੀ 136ਵੀਂ ਬਟਾਲੀਅਨ ਅਤੇ ਹੈਡ ਕੁਆਰਟਰ ਦੇ ਸਹਿਯੋਗ ਨਾਲ ਰੀਟਰੀਟ ਸੈਰੇਮਨੀ ਸ਼ੁਰੂ ਹੋਣ ਤੋਂ ਪਹਿਲਾਂ ਜਾਗਰੂਕਤਾ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੇ ਹਿੱਸਾ ਲਿਆ। ਹੁਸੈਨੀਵਾਲਾ ਬਾਰਡਰ ’ਤੇ ਹੋਏ ਸਮਾਗਮ ਦੇ ਬਾਰੇ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ 26 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਨ ਦੇ ਸਬੰਧ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜੋਨਲ ਯੂਨਿਟ ਨੇ ਨਸ਼ੇ ਤੋਂ ਆਜ਼ਾਦੀ ਸਬੰਧੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸਦੇ ਤਹਿਤ ਹੀ ਬਾਰਡਰ ’ਤੇ ਇਹ ਸਮਾਗਮ ਕਰਵਾਇਆ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸਹਾਇਕ ਨਿਰਦੇਸ਼ਕ ਐਸ.ਕੇ. ਯਾਦਵ ਨੇ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਸਹੁੰ ਚੁਕਾਈ। ਇਸ ਵਿਸ਼ੇਸ਼ ਮੌਕੇ ’ਤੇ ਬੀਐਸਐਫ ਦੇ ਕਈ ਸੀਨੀਅਰ ਅਫਸਰ ਹਾਜ਼ਰ ਰਹੇ।