Breaking News
Home / ਪੰਜਾਬ / ਨੂਪਰ ਸ਼ਰਮਾ ਟੀਵੀ ਸਕਰੀਨ ’ਤੇ ਆ ਕੇ ਪੂਰੇ ਦੇਸ਼ ਤੋਂ ਮੰਗੇ ਮੁਆਫੀ : ਸੁਪਰੀਮ ਕੋਰਟ

ਨੂਪਰ ਸ਼ਰਮਾ ਟੀਵੀ ਸਕਰੀਨ ’ਤੇ ਆ ਕੇ ਪੂਰੇ ਦੇਸ਼ ਤੋਂ ਮੰਗੇ ਮੁਆਫੀ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਨੂਪਰ ਸ਼ਰਮਾ ਨੂੰ ਲਗਾਈ ਫਟਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੈਗੰਬਰ ’ਤੇ ਟਿੱਪਣੀ ਮਾਮਲੇ ਵਿਚ ਭਾਜਪਾ ਤੋਂ ਮੁਅੱਤਲ ਕੀਤੀ ਗਈ ਆਗੂ ਨੂਪਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਨੂਪਰ ਸ਼ਰਮਾ ਨੂੰ ਪੂਰੇ ਦੇਸ਼ ਕੋਲੋਂ ਮੁਆਫੀ ਮੰਗਣ ਲਈ ਕਿਹਾ ਹੈ ਅਤੇ ਨਾਲ ਹੀ ਅਦਾਲਤ ਨੇ ਕੇਸ ਟਰਾਂਸਫਰ ਕਰਨ ਵਾਲੀ ਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਹੈ। ਅੱਜ ਸ਼ੁੱਕਰਵਾਰ ਨੂੰ ਨੂਪਰ ਸ਼ਰਮਾ ਵਲੋਂ ਪੈਗੰਬਰ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਸੁਪਰੀਮ ਕੋਰਟ ਨੇ ਨਰਾਜ਼ਗੀ ਜ਼ਾਹਰ ਕੀਤੀ। ਨੂਪਰ ਦੀ ਟਰਾਂਸਫਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨੇ ਦੇਸ਼ ਭਰ ਵਿਚ ਲੋਕਾਂ ਦੀ ਭਾਵਨਾਵਾਂ ਨੂੰ ਭੜਕਾ ਦਿੱਤਾ ਹੈ ਅਤੇ ਅੱਜ ਜੋ ਕੁਝ ਹੋ ਰਿਹਾ ਹੈ, ਉਸ ਲਈ ਉਹ ਜ਼ਿੰਮੇਵਾਰ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨੂਪਰ ਸ਼ਰਮਾ ਨੂੰ ਟੀਵੀ ਸਕਰੀਨ ’ਤੇ ਆ ਕੇ ਮਾਫੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਨੂਪਰ ਸ਼ਰਮਾ ਨੇ ਇਕ ਟੀਵੀ ਡਿਬੇਟ ਦੌਰਾਨ ਪੈਗੰਬਰ ਮੁਹੰਮਦ ਦੇ ਖਿਲਾਫ ਟਿੱਪਣੀ ਕਰ ਦਿੱਤੀ ਸੀ ਅਤੇ ਇਸਦਾ ਭਾਰਤ ’ਚ ਵਿਰੋਧ ਹੋਇਆ ਸੀ। ਇਥੋਂ ਤੱਕ ਕਿ ਕੁਵੈਤ, ਯੂਏਈ, ਕਤਰ ਸਣੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵੀ ਨੂਪਰ ਦੇ ਬਿਆਨ ਦੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਭਾਜਪਾ ਨੇ ਨੂਪਰ ਸ਼ਰਮਾ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਨੂਪਰ ਨੇ ਇਸ ਮਾਮਲੇ ਨੂੰ ਲੈ ਕੇ ਮੁਆਫੀ ਮੰਗੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਉਹ ਆਪਣੇ ਸ਼ਬਦ ਵਾਪਸ ਲੈਂਦੀ ਹੈ ਅਤੇ ਉਨ੍ਹਾਂ ਦੀ ਮਨਸ਼ਾ ਕਿਸੇ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ।

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …