ਸੂਬਾ ਵਾਸੀਆਂ ਦੇ 31 ਦਸੰਬਰ 2021 ਤੋਂ ਪਹਿਲਾਂ ਦੇ ਬਿਜਲੀ ਬਿੱਲ ਮੁਆਫ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਇਕ ਹੋਰ ਖੁਸ਼ਖ਼ਬਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2021 ਤੋਂ ਪਹਿਲਾਂ ਦੇ ਹਰ ਕੈਟਾਗਰੀ ਤੇ ਹਰ ਵਰਗ ਦੇ ਬਿਜਲੀ ਦੇ ਬਿੱਲ ਮਾਫ ਹੋਣਗੇ। ਇਸ ਤੋਂ ਪਹਿਲਾਂ ਮੁਖ ਮੰਤਰੀ ਨੇ ਐਲਾਨ ਕੀਤਾ ਸੀ ਕਿ 1 ਜੁੁਲਾਈ 2022 ਤੋਂ 300 ਯੂਨਿਟ ਪ੍ਰਤੀ ਮਹੀਨਾ ਹਰ ਪੰਜਾਬੀ ਨੂੰ ਬਿਜਲੀ ਮੁਫ਼ਤ ਮਿਲੇਗੀ। ਭਗਵੰਤ ਮਾਨ ਹੋਰਾਂ ਦੱਸਿਆ ਕਿ ਚਾਹੇ ਕਿਸੇ ਘਰ ਦਾ ਬਿਜਲੀ ਸਬੰਧੀ ਲੋਡ ਇਕ ਕਿਲੋਵਾਟ ਹੈ ਅਤੇ ਭਾਵੇਂ 10 ਕਿਲੋਵਾਟ ਲੋਡ ਹੈ। ਸਭ ਦਾ ਬਕਾਇਆ ਬਿਜਲੀ ਬਿੱਲ ਮੁਆਫ ਹੋਵੇਗਾ, ਭਾਵੇਂ ਉਹ ਕਿਸੇ ਵੀ ਕੈਟੇਗਰੀ ਨਾਲ ਸਬੰਧ ਰੱਖਦਾ ਹੋਵੇ।
Check Also
ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਹੋਈ ਸਮਾਪਤੀ
ਰਾਜਪਾਲ ਕਟਾਰੀਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …