Breaking News
Home / ਪੰਜਾਬ / ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ ’ਚ ਮਾਰੀ ਹੈਟਿ੍ਰਕ

ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ ’ਚ ਮਾਰੀ ਹੈਟਿ੍ਰਕ

ਵਿਰਾਸਤ-ਏ-ਖਾਲਸਾ ਨੇ ਲਗਾਤਾਰ ਤੀਸਰੇ ਸਾਲ ਊਰਜਾ ਬਚਾਉਣ ਵਿਚ ਸੂਬਾ ਪੱਧਰੀ ਪੁਰਸਕਾਰ ਨੂੰ ਕੀਤਾ ਆਪਣੇ ਨਾਮ
ਚੰਡੀਗੜ੍ਹ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕੇ ਵਿਰਾਸਤ ਏ ਖਾਲਸਾ (ਸ੍ਰੀ ਆਨੰਦਪੁਰ ਸਾਹਿਬ) ਜਿੱਥੇ ਲਿਮਕਾ ਬੁੱਕ ਆਫ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ , ਉੱਥੇ ਹੀ ਉਰਜ਼ਾ ਬਚਾਉਣ ਦੇ ਮਾਮਲੇ ਵਿਚ ਵੀ ਵਿਰਾਸਤ ਏ ਖਾਲਸਾ ਨੇ ਵਿਲੱਖਣ ਪਹਿਚਾਣ ਬਣਾਈ ਹੈ। ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਇਸ ਸਾਲ ਵੀ ਸੂਬਾ ਪੱਧਰੀ ਊਰਜਾ ਬਚਾਓ ਐਵਾਰਡ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦੱਸਣਾ ਬਣਦਾ ਹੈ ਕਿ ਵਿਰਾਸਤ-ਏ-ਖਾਲਸਾ ਨੇ ਲਗਾਤਾਰ ਤੀਸਰੀ ਵਾਰ ਇਹ ਐਵਾਰਡ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਕਰਵਾਏ ਗਏ ਪੰਜਾਬ ਪੱਧਰੀ ਐਨਰਜੀ ਬਚਾਓ ਐਵਾਰਡਾਂ ’ਚ ਪਹਿਲਾ ਸਥਾਨ ਹਾਸਲ ਕਰਦਿਆਂ ਵਿਰਾਸਤ ਏ ਖਾਲਸਾ ਨੇ ਹੈਟਰਿਕ ਮਾਰ ਕੇ ਨਵਾਂ ਇਤਿਹਾਸ ਸਿਰਜਿਆ। ਉਨਾਂ ਸਮੁੱਚੇ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋੋਏ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਕਿਹਾ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …