ਵੋਟਾਂ 11 ਅਕਤੂਬਰ ਨੂੰ ਅਤੇ ਨਤੀਜੇ 15 ਅਕਤੂਬਰ ਨੂੰ ਐਲਾਨੇ ਜਾਣਗੇ
ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਖੁੱਲ੍ਹਾ ਪ੍ਰਚਾਰ ਅੱਜ ਸ਼ਾਮੀਂ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਡ ਸ਼ੋਅ ਕੀਤਾ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਨੇ ਵੀ ਚੋਣ ਪ੍ਰਚਾਰ ‘ਤੇ ਪੂਰਾ ਜ਼ੋਰ ਲਗਾਇਆ। ਇਨ੍ਹਾਂ ਚੋਣਾਂ ਵਿਚ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੇ ਹਰ ਘਰ ਵਿੱਚ ਨੌਕਰੀ ਦੇਣ ਦੇ ਮੁੱਦਿਆਂ ਦੀ ਥਾਂ ਸੁੱਚਾ ਸਿੰਘ ਲੰਗਾਹ ਦੀ ਸੀਡੀ ਤੇ ਸਵਰਨ ਸਿੰਘ ਸਲਾਰੀਆਂ ਦੀਆਂ ਕਥਿਤ ਫੋਟੋਆਂ ਜ਼ਿਆਦਾ ਚਰਚਾ ਵਿਚ ਰਹੀਆਂ। ਅੱਜ ਖੁੱਲ੍ਹਾ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉਮੀਦਵਾਰ ਤੇ ਵਰਕਰ ਘਰੋ ਘਰੀਂ ਜਾ ਕੇ ਵੋਟਾਂ ਮੰਗਣਗੇ। ਗੁਰਦਾਸਪੁਰ ਵਿਚ 11 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 15 ਅਕਤੂਬਰ ਨੂੰ ਐਲਾਨੇ ਜਾਣੇ ਹਨ।